ਜੀ ਆਇਆਂ ਨੂੰ
You are here: Home >> Lyric/ਗੀਤ ਦੇ ਬੋਲ >> Surkhi Bindi ਸੁਰਖੀ ਬਿੰਦੀ

Surkhi Bindi ਸੁਰਖੀ ਬਿੰਦੀ

ਸੁਪਨੇ ਸੱਚ ਹੋਵਣ ਇਹਨਾਂ ਨਿੱਕੀਆਂ-ਨਿੱਕੀਆਂ ਅੱਖੀਆਂ ਦੇ
ਪੈੜ ਜਵਾਨੀ ਦੀ ਸੱਭ ਖੈਰ ਕਰੇਂਦੀ ਆਵੇ
ਤੇਰੀ ਤੋਰ ਨੂੰ ਲੱਗ ਜਾਏ ਧੂੜ ਉਚੇ ਮਹਿਲਾਂ ਦੀ
ਰਾਜੇ ਬਾਪ ਦੀ ਰਾਣੀ ਰਾਜਕੁਮਾਰ ਵਿਆਹਵੇ
ਮਹਿਕਾਂ ਗੁੰਦਣ ਤੇਰੀਆਂ ਤਲੀਆਂ
ਜੁਗ-ਜੁਗ ਮਹਿਕਣ ਚਿੱਟੀਆਂ ਕਲੀਆਂ
ਤੇਰੇ ਬਾਬਲ ਵਿਹੜੇ ਪੌਣ ਸੁਨਹਿਰੀ ਆਵੇ
ਸੁਖੀ ਸਾਂਦੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ (ਸੱਜਣਾ ਦੀ)
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲਾ ਆਵੇ
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲਾ ਆਵੇ
ਸੁਖੀ ਸਾਂਦੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ (ਸੱਜਣਾ ਦੀ)
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲਾ ਆਵੇ
ਤੇਰੇ ਗਿੱਧੇ ਦੇ ਵਿਚ ਝੂਮੇ ਜੋਰ ਜਵਾਨੀ ਦਾ
ਤੇਰੀ ਝਾਂਜਰ ਛਣਕੇ, ਸ਼ੋਰ ਪਵੇ ਜੱਗ ਸਾਰਾ
ਤੈਨੂੰ ਲੱਗਣ ਨਾ ਠੰਡੀਆਂ ਨੇ ਜੋ ਜ਼ਹਿਰ ਦੀਆਂ
ਤੇਰਾ ਅੰਮ੍ਰਿਤ ਬਣਕੇ ਪਖਦਾ ਰਹੇ ਅੱਗ ਦੁਆਰਾ
ਸੱਧਰਾਂ ਸੱਭ ਦਰਵਾਜ਼ੇ ਖੋਲ੍ਹਣ, ਤੇਰੇ ਸਾਹ ਕਦੇ ਨਾ ਡੋਲ੍ਹਣ
ਤੈਨੂੰ ਸਰਗੀ ਵਿਹੜੇ ਛੋਹ ਕੁਦਰਤ ਦੀ ਪਾਵੇ
ਸੁਖੀ ਸਾਂਦੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ (ਸੱਜਣਾ ਦੀ)
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲਾ ਆਵੇ
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲਾ ਆਵੇ
ਸੁਖੀ ਸਾਂਦੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ (ਸੱਜਣਾ ਦੀ)
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲਾ ਆਵੇ
ਮਾਤ ਪੁਰਾਤਣ ਤੈਨੂੰ ਪੂਜਣ ਸਿਰਜਣ ਹਾਰੀ ਨੂੰ
ਫ਼ੁੱਲਾਂ ਵਰਗੀ ਇਹ ਕੰਡਿਆਂ ਵਿਚ ਵੀ ਹੱਸ-ਹੱਸ ਜੀਵੇਂ ਤੂੰ
ਸੋਹਣੀਆਂ ਸੱਸੀਆਂ ਹੀਰਾਂ ਹੋਵਣ ਵੀ ਪਰ ਤੂੰ ਹੋਵੇ
ਇਹ ਦੁਆਵਾਂ ਅੜੀਏ ਸਦਾ ਸੁਹਾਗਣ ਥੀਵੇ ਤੂੰ
ਤੇਰੀ ਕੁਦਰਤ ਦਾ ਜੋ ਜਾਇਆ
ਤੈਨੂੰ ਫ਼ਿਰ ਵਿਆਹਵਣ ਆਇਆ
ਤੇਰੀ ਭੈੜ ਕਰਦਾ ਹਰ ਕੋਨਾ ਰੁਸ਼ਨਾਵੇ
ਸੁਖੀ ਸਾਂਦੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ (ਸੱਜਣਾ ਦੀ)
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲਾ ਆਵੇ
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲਾ ਆਵੇ
ਸੁਖੀ ਸਾਂਦੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ (ਸੱਜਣਾ ਦੀ)
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲਾ ਆਵੇ

Lyricist(s) of "Surkhi Bindi ਸੁਰਖੀ ਬਿੰਦੀ" ਦਾ/ਦੇ ਗੀਤਕਾਰ

Singers related to "Surkhi Bindi ਸੁਰਖੀ ਬਿੰਦੀ" ਨਾਲ ਸੰਬੰਧਿਤ ਗਾਇਕ

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar