ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Mai Ishq Aatish Tu Cheer Nehre/ਐ ਇਸ਼ਕ ਆਤਿਸ਼ ਤੂੰ ਚੀਰ ਨ੍ਹੇਰੇ

Mai Ishq Aatish Tu Cheer Nehre/ਐ ਇਸ਼ਕ ਆਤਿਸ਼ ਤੂੰ ਚੀਰ ਨ੍ਹੇਰੇ

ਐ ਇਸ਼ਕ ਆਤਿਸ਼ ਤੂੰ ਚੀਰ ਨ੍ਹੇਰੇ
ਤੂੰ ਕਰ ਨ ਕੋਈ ਲਿਹਾਜ਼ ਆ ਜਾ
ਜੋ ਜੁਰਮ ਕਹਿੰਦੇ ਨੇ ਜਗਣ ਨੂੰ ਵੀ
ਤੂੰ ਜਾਲ ਰੀਤਾਂ ਰਿਵਾਜ ਆ ਜਾ

ਵਜੂਦ ਮੇਰਾ ਹਜ਼ਾਰ ਤਾਰਾਂ ਦਾ
ਬੇਸੁਰਾ ਅੱਜ ਏ ਸ਼ਾਜ ਆ ਜਾ
ਖਿਆਲ ਹੋ ਜਾਂ ਨੁਹਾਰ ਬਣ ਕੇ
ਐ ਸੋਜ਼ ਸਰਗਮਨਵਾਜ਼ ਆ ਜਾ

ਬਗੈਰ ਤੇਰੇ ਇਹ ਦਿਲ ਹੈ ਪੱਥਰ
ਹਵਾ ਹੈ ਗੁਮਸੁਮ ਫਿਜ਼ਾ ਹੈ ਬੋਝਲ
ਤੂੰ ਪੌਣ ਬਣ ਕੇ ਤੂੰ ਹੋ ਕੇ ਰਿਮਝਿਮ
ਐ ਨਜ਼ਮ ਨਾਜ਼ਕ ਮਿਜ਼ਾਜ ਆ ਜਾ

ਮੈਂ ਬੇਹੇ ਪਾਣੀ ਨੂੰ ਭਾਫ ਕਰਨਾ
ਮੈਂ ਫੇਰ ਕਣੀਆਂ ਦੇ ਵਾਂਗ ਵਰ੍ਹਨਾ
ਮੈਂ ਤੇਰੇ ਤੀਰਾਂ ਦਾ ਵਾਰ ਜਰਨਾ
ਐ ਮੇਰੇ ਸੂਰਜ ਸਿਰਾਜ ਆ ਜਾ

ਉਮੀਦ ਵਾਲੀ ਨ ਢਾਹ ਅਟਾਰੀ
ਨ ਬੰਦ ਕਰ ਇਹ ਉਡੀਕ ਬਾਰੀ
ਤੂੰ ਢੋ ਨ ਬੂਹੇ, ਬੁਝਾ ਨ ਦੀਵੇ
ਵਿਛੋੜਿਆ ਵੇ ਤੂੰ ਬਾਜ਼ ਆ ਜਾ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar