ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De

ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De

ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।

ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਗਾਨਾ।
ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਗਾਨਾ।

ਘਾਨੇ ਦੇ ਫੁੰਮਣ ਚਾਰ, ਮੇਰੇ ਬੰਨੜੇ ਦੇ,
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।

ਆ ਵੇ ਬੰਨਾ, ਲਾ ਸ਼ਗਨਾਂ ਦੀ ਮਹਿੰਦੀ।
ਆ ਵੇ ਬੰਨਾ, ਲਾ ਸ਼ਗਨਾਂ ਦੀ ਮਹਿੰਦੀ।

ਮਹਿੰਦੀ ਦਾ ਰੰਗ ਸੂਹਾ ਲਾਲ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।

ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਸਿਹਰਾ।
ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਸਿਹਰਾ।

ਸਿਹਰੇ ਦੀ ਲੜੀਆਂ ਚਾਰ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।

ਆ ਵੇ ਬੰਨਾ,ਚੜ੍ਹ ਸ਼ਗਨਾਂ ਦੀ ਘੋੜੀ।
ਆ ਵੇ ਬੰਨਾ, ਚੜ੍ਹ ਸ਼ਗਨਾਂ ਦੀ ਘੋੜੀ।

ਜੋੜੀ ਭਰਾਵਾਂ ਦੀ ਨਾਲ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।

ਆ ਵੇ ਬੰਨਾ,ਲੈ ਸ਼ਗਨਾਂ ਦੀਆ ਲਾਵਾਂ।
ਆ ਵੇ ਬੰਨਾ, ਲੈ ਸ਼ਗਨਾਂ ਦੀਆ ਲਾਵਾਂ।

ਨਿੱਕੀ ਜਿਹੀ ਬੰਨੋ ਤੇਰੇ ਨਾਲ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।

ਆ ਵੇ ਬੰਨਾ,ਲਿਆ ਸ਼ਗਨਾਂ ਦਾ ਡੋਲਾ।
ਆ ਵੇ ਬੰਨਾ, ਲਿਆ ਸ਼ਗਨਾਂ ਦਾ ਡੋਲਾ ।

ਮਾਂ ਨੇ ਪਾਣੀ ਪੀਤਾ ਵਾਰ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar