ਮੈਂ ਕੁੱਠੀ ਮੈਂ ਵਿੰਨ੍ਹੀ ਵੇ ਲੋਕਾ !
ਉਸ ਕਲਗ਼ੀ ਦੀਆਂ ਅਣੀਆਂ,
ਮੈਂ ਜੇਹੀ ਜਿਨ੍ਹੇ ਲੱਖ ਪਰੋਤੀ,
ਲੱਖ ਖਲੋਤੀਆਂ ਤਣੀਆਂ ।
ਵਿਝ ਦਿਲ, ਹੋਰ ਵਿਝੀਵਣ ਚਾਹੇ,
ਪੀੜ ਛਿੜੇ ਰਸ ਚਾੜ੍ਹੇ,
ਜਿੰਦ ਨਵੀਂ ਇਕ ਜਾਗੇਨੀ, ਚਖ ਚਖ
ਉਸ ਹੀਰੇ ਦੀਆਂ ਕਣੀਆਂ ।੬।
Tagged with: Bhai Vir Singh ਭਾਈ ਵੀਰ ਸਿੰਘ Books ਕਿਤਾਬਾਂ Kavi ਕਵੀ Literature ਸਾਹਿਤ Meda Piyara Trel Tupke ਤ੍ਰੇਲ ਤੁਪਕੇ ਮੈਂਡਾ ਪਿਆਰਾ ਮੈਂਡਾ ਪਿਆਰਾ/Meda Piyara
Click on a tab to select how you'd like to leave your comment
- WordPress