ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ,
ਨੀ ਕਿਤੇ ਮੇਰਾ ਵੀ ਬੰਨੜਾ ਦੇਖਿਆ।
ਦੇਖਿਆ ਸੀ ਭੈਣੇਂ ਦੇਖਿਆ ਸੀ,
ਨਦੀਓਂ ਪਾਰ ਖੜ੍ਹਾ ਦੇਖਿਆ।
ਘੋੜੀ ਖਰੀਦੇ ਮੇਰਾ ਨਿੱਕੜਾ ਜਿਹਾ,
ਨੀ ਜਿਹਦੀ ਅੱਖ ਮੋਟੀ ਨੱਕ ਪਤਲਾ ਜਿਹਾ।
ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ,
ਨੀ ਕਿਤੇ ਮੇਰਾ ਵੀ ਬੰਨੜਾ ਦੇਖਿਆ।
ਦੇਖਿਆ ਸੀ ਭੈਣੇਂ ਦੇਖਿਆ ਸੀ,
ਪੰਸਾਰੀ ਦੀ ਹੱਟ ਪੁਰ ਦੇਖਿਆ।
ਰਸਦ ਤੁਲਾਵੇ ਮੇਰਾ ਨਿੱਕੜਾ ਜਿਹਾ,
ਨੀ ਜਿਹਦੀ ਅੱਖ ਮੋਟੀ ਨੱਕ ਪਤਲਾ ਜਿਹਾ।
Tagged with: Culture ਸਭਿਆਚਾਰ Ghodiaan ਘੋੜੀਆਂ Lok Geet ਲੋਕ ਗੀਤ Mehla Vocho Utri Shimlapati ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ
Click on a tab to select how you'd like to leave your comment
- WordPress