ਮੇਰਾ ਸੂਰਜ ਡੁਬਿਆ ਹੈ, ਤੇਰੀ ਸ਼ਾਮ ਨਹੀਂ ਹੈ
ਤੇਰੇ ਸਿਰ ਤੇ ਤਾਂ ਸਿਹਰਾ ਹੈ ਇਲਜਾਮ ਨਹੀਂ ਹੈ
ਏਨਾਂ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁਖ ਸਿੰਜਿਆ
ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ
ਮੇਰਾ ਨਾ ਫਿਕਰ ਕਰੀਂ ਜੀ ਕੀਤਾ ਤਾਂ ਮੁੜ ਆਵੀਂ
ਸਾਨੂੰ ਤਾਂ ਰੂਹਾਂ ਨੂੰ ਅਰਾਮ ਨਹੀ ਹੈ
ਮਸਜਿਦ ਦੇ ਆਖਣ ਤੇ ਕਾਜੀ ਦੇ ਫਤਵੇ ਤੇ
ਅੱਲਾ ਨੂੰ ਕਤਲ ਕਰਨਾ ਇਸਲਾਮ ਨਹੀਂ ਹੈ
ਇਹ ਸਿਜਦੇ ਨਹੀਂ ਮੰਗਦਾ, ਇਹ ਤਾਂ ਸਿਰ ਮੰਗਦਾ ਹੈ
ਯਾਰਾਂ ਦਾ ਸੁਨੇਹਾਂ ਹੈ ਅਲਹਾਮ ਨਹੀਂ ਹੈ