ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Meyano Tegh NaTarkash Cho Koi Teer Khichaga /ਮਿਆਨੋਂ ਤੇਗ ਨਾ ਤਰਕਸ਼ ‘ਚੋਂ ਕੋਈ ਤੀਰ ਖਿੱਚਾਂਗਾ

Meyano Tegh NaTarkash Cho Koi Teer Khichaga /ਮਿਆਨੋਂ ਤੇਗ ਨਾ ਤਰਕਸ਼ ‘ਚੋਂ ਕੋਈ ਤੀਰ ਖਿੱਚਾਂਗਾ

ਮਿਆਨੋਂ ਤੇਗ ਨਾ ਤਰਕਸ਼ ‘ਚੋਂ ਕੋਈ ਤੀਰ ਖਿੱਚਾਂਗਾ
ਮੈਂ ਇਸ ਰਮਣੀਕ ਜੰਗਲ ਦੀ ਸਿਰਫ ਤਸਵੀਰ ਖਿੱਚਾਂਗਾ

ਜੁ ਪਾਣੀ ਵਾਂਗ ਘੁਲਿਆ ਏ ਜੁ ਬਾਣੀ ਵਾਂਗ ਰਮਿਆ ਏ
ਕਿਵੇਂ ਆਪਣੇ ਤੇ ਉਸਦੇ ਦਰਮਿਆਨ ਲਕੀਰ ਖਿੱਚਾਂਗਾ

ਮੈਂ ਪਹਿਲਾਂ ਤਾਂ ਜਹਾਂਗੀਰੀ ਅਦਲ ਜ਼ੰਜ਼ੀਰ ਖਿੱਚਾਂਗਾ
ਤੇ ਆਖਰ ਤੰਗ ਆ ਕੇ ਮਿਆਨ ‘ਚੋਂ ਵੀ ਖੁੱਭਿਆ ਤੀਰ ਖਿੱਚਾਂਗਾ

ਨਹੀਂ ਮੈਂ ਜੰਗ ਦਾ ਨਾਇਕ ਨਹੀਂ, ਪਾਤਰ ਹਾਂ ਐ ਧਰਤੀ
ਹਾਂ ਜ਼ਖਮੀ ਪਰ ਤੇਰੀ ਹਿੱਕ ‘ਚੋਂ ਵੀ ਖੁੱਭਿਆ ਤੀਰ ਖਿੱਚਾਂਗਾ

ਜ਼ਮੀਨੋਂ ਫੁੱਟ ਪਊ ਚਸ਼ਮਾ ਜੇ ਖੁੱਭਿਆ ਤੀਰ ਖਿੱਚਾਂਗਾ
ਗੁਰੂ ਦੇ ਨਾਂ ‘ਤੇ ਮੈਂ ਵੀ ਇਕ ਵਲੀ ਦਾ ਨੀਰ ਖਿੱਚਾਂਗਾ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar