ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Mildi Nai Muskan hi Hothi Sajohn nu / ਮਿਲਦੀ ਨਹੀਂ ਮੁਸਕਾਨ ਹੀ ਹੋਠੀਂ ਸਜਾਉਣ ਨੂੰ

Mildi Nai Muskan hi Hothi Sajohn nu / ਮਿਲਦੀ ਨਹੀਂ ਮੁਸਕਾਨ ਹੀ ਹੋਠੀਂ ਸਜਾਉਣ ਨੂੰ

ਮਿਲਦੀ ਨਹੀਂ ਮੁਸਕਾਨ ਹੀ ਹੋਠੀਂ ਸਜਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਹੋਠਾਂ ਤੇ ਹਾਸਾ ਮਰ ਗਿਆ, ਦੰਦਾਸਾ ਰਹਿ ਗਿਆ
ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਕੁਝ ਸੂਟ ਲਾਭੇਂ ਸਾਂਭ ਕੇ, ਰਖ ਗੂੜ੍ਹੇ ਰੰਗ ਦੇ
ਕਚੇ ਦੀ ਕਚੀ ਦੋਸਤੀ, ਟੁੱਟੀ ਤੇ ਪਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਟੁਟਿਆ ਏ ਕਿਓਂ, ਗੂੜ੍ਹਾ ਜਿਹਾ ਚਸ਼ਮਾ ਖਰੀਦ ਲੈ
ਰੋ ਰੋ ਕੇ ਸੁੱਜੀਆਂ ਸੋਹਣੀਆਂ ਅਖੀਆਂ ਲੁਕਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਵਿਛੜੇ ਸਜਣ ਨੇ ਖੁਆਬ ਵਿਚ, ਸੀਨੇ ਨੂੰ ਲਾ ਕਿਹਾ
ਕਿਸਨੇ ਕਿਹਾ ਸੀ ਇੰਝ ਤੈਨੂੰ ਦਿਲ ਨੂੰ ਲਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਲੰਘਾਂਗੇ ਤੇਰੀ ਵੀ ਗਲੀ, ਇਕ ਦਿਨ ਛਣਨ ਛਣਨ
ਤੇਰੇ ਬਿਨਾਂ ਵੀ ਜੀ ਰਹੇ ਹਾਂ ਇਹ ਦਿਖਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar