ਕੋਈ ਮਾਂ ਨਹੀਂ ਚਾਹੁੰਦੀ
ਲਹੂ ਜ਼ਮੀਨ ਤੇ ਡੁੱਲ੍ਹੇ ।
ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ
ਤੇ ਵਧਦੀਆਂ ਫੁੱਲਦੀਆਂ ਫਸਲਾਂ ।
ਹਰ ਮਾਂ ਚਾਹੁੰਦੀ ਏ
ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ
ਜਾਂ ਸਾਜ਼ ਦੀ ਤਾਰ ਬਣੇ ।
ਮਾਂ ਨਹੀਂ ਚਾਹੁੰਦੀ
ਲੋਹਾ ਹਥਿਆਰ ਬਣੇ ।
ਪਰ ਜਦੋਂ ਲਹੂ ਖੌਲਦਾ ਏ
ਤਾਂ ਲੋਹੇ ਨੂੰ ਹਥਿਆਰ ਬਣਾ ਲੈਂਦਾ ਏ
ਤੇ ਹਾਂ
ਕਦੀ ਮਾਵਾਂ
ਆਪਣੀ ਹੱਥੀਂ ਵੀ
ਪੁੱਤਾਂ ਨੂੰ ਅਣਖ ਦੀ ਜੰਗ ਲੜਨ ਤੋਰਦੀਆਂ ਨੇ ।
ਲਹੂ ਜ਼ਮੀਨ ਤੇ ਡੁਲ੍ਹਦਾ ਏ
ਜ਼ਮੀਨ ਲਹੂ ਨੂੰ ਜੀਰ ਲੈਂਦੀ ਏ
ਉਸ ਨੂੰ ਤੱਤਾਂ ਵਿੱਚ ਬਦਲ ਲੈਂਦੀ ਏ ।
ਕੁਦਰਤ ਲਈ ਮੌਤ ਦਾ ਅਰਥ ਮੌਤ ਨਹੀਂ
ਕੁਦਰਤ ਲਈ ਮੌਤ ਦਾ ਅਰਥ ਤੱਤਾਂ ਦਾ ਰੂਪ ਬਦਲਣਾ
ਕੁਦਰਤ ਲਈ ਮੌਤ ਦਾ ਅਰਥ ਇੱਕ ਹੋਰ ਜਨਮ ।
ਪਰ ਮਾਂਵਾਂ ਲਈ ਕੁਦਰਤ ਲਈ ਮੌਤ ਦਾ ਅਰਥ ਹੈ
ਕੁੱਖਾਂ ਚੋਂ ਜਾਏ ਦਾ ਅੰਤਹੀਣ ਅੰਧਕਾਰ ਵਿੱਚ ਡੁਬ ਜਾਣਾ ।
Tagged with: Culture ਸਭਿਆਚਾਰ culuture folk song geet kavitavaan ਕਵਿਤਾਵਾਂ Literature ਸਾਹਿਤ lok geet Lok Geet ਲੋਕ ਗੀਤ Maa Boli maa boli punjabi Mahaan rachnavanਮਹਾਨ ਰਚਨਾਵਾਂ mhan rachna mhan rachnawan Poem poems poet Poetry punjabi punjabi culuture punjabi maa boli punjabi poems shayiri Shayiri ਸ਼ਾਇਰੀ song Songs ਗੀਤ surjit patar Surjit Patar ਸੁਰਜੀਤ ਪਾਤਰ ਪੰਜਾਬੀ ਪੰਜਾਬੀ ਕਵਿਤਾਵਾਂ ਪੰਜਾਬੀ ਮਾਂ ਬੋਲੀ ਪੰਜਾਬੀ ਸਭਿਆਚਾਰ ਮਹਾਨ ਰਚਨਾ ਮਾਂ ਬੋਲੀ ਮਾਂ ਬੋਲੀ ਪੰਜਾਬੀ ਮੌਤ ਦੇ ਅਰਥ
Click on a tab to select how you'd like to leave your comment
- WordPress