ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ >> ਨਾ ਤੂੰ ਆਇਆ ਨਾ ਗੁਫ਼ਤਗੂ ਹੋਈ/ Na Tu Aayia Na Gufetgu Hoi

ਨਾ ਤੂੰ ਆਇਆ ਨਾ ਗੁਫ਼ਤਗੂ ਹੋਈ/ Na Tu Aayia Na Gufetgu Hoi

ਨਾ ਤੂੰ ਆਇਆ ਨਾ ਗੁਫ਼ਤਗੂ ਹੋਈ
ਟੋਟੇ ਟੋਟੇ ਹੈ ਆਰਜ਼ੂ ਹੋਈ

ਤੇਰੇ ਨੈਣਾਂ ਦਾ ਨੀਰ ਯਾਦ ਆਇਆ
ਆਂਦਰ ਆਂਦਰ ਲਹੂ ਲਹੂ ਹੋਈ

ਆਪਣੇ ਚੰਨ ਦੀ ਤਲਾਸ਼ ਸੀ ਮੈਨੂੰ
ਤਾਂਹੀਓਂ ਰਾਤਾਂ ਦੇ ਰੂਬਰੂ ਹੋਈ

ਨਾ ਹੀ ਧਰਤੀ ‘ਚ ਕੋਈ ਰੁੱਖ ਲੱਗਿਆ
ਨਾ ਫ਼ਿਜ਼ਾਵਾਂ ‘ਚ ਕੂਹਕੂ ਹੋਈ

ਹੌਲ਼ੀ ਹੌਲ਼ੀ ਲਬਾਂ ‘ਤੇ ਆਏਗੀ
ਹਾਲੇ ਨੈਣਾਂ ‘ਚ ਗੱਲ ਸ਼ੁਰੂ ਹੋਈ

ਇਸ਼ਕ ਤੇਰੇ ‘ਚ ਢਲ਼ ਤੇਰੀ ‘ਅੰਮ੍ਰਿਤ’
ਤੇਰੇ ਵਰਗੀ ਹੀ ਹੂਬਹੂ ਹੋਈ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar