ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Nai Likhan Dindi Kavita Aaj/ਨਹੀਂ ਲਿਖਣ ਦਿੰਦੀ ਕਵਿਤਾ ਅੱਜ

Nai Likhan Dindi Kavita Aaj/ਨਹੀਂ ਲਿਖਣ ਦਿੰਦੀ ਕਵਿਤਾ ਅੱਜ

ਨਹੀਂ ਲਿਖਣ ਦਿੰਦੀ ਕਵਿਤਾ ਅੱਜ
ਅੰਦਰਲੀ ਅੱਗ

ਸਾੜਦੀ ਹੈ ਵਰਕੇ
ਇਕ ਇਕ ਕਰਕੇ

ਨਹੀਂ ਚਾਹਿਦੀ ਮੈਨੂੰ ਕਵਿਤਾ
ਆਖਦੀ ਹੈ ਅੱਗ
ਮੈਨੂੰ ਚਾਹਿਦੀ ਹੈ ਤੇਰੀ ਛਾਤੀ ਦਹਿਕਣ ਲਈ

ਕਿਸ ਦੀ ਕਵਿਤਾ ਹੈ
ਕਿਸ ਦੀ ਕਵਿਤਾ ਹੈ ਜੋ ਮੈਨੂੰ
ਕਵਿਤਾ ਲਿਖਣ ਨਾ ਦੇਵੇ
ਧਿਆਨ ਮੇਰੇ ਨੂੰ
ਮੇਰੇ ਦੁੱਖ ਦੀ
ਨੋਕ ਤੇ ਟਿਕਣ ਨਾ ਦੇਵੇ

ਕਿਸ ਦਾ ਹਾਸਾ
ਕਿਸ ਦਾ ਰੋਣਾ
ਕਿਸ ਦੇ ਫੁੱਲ
ਕਿਸ ਦੀ ਤਲਵਾਰ

ਕੌਣ ਖੜਾ
ਮੇਰੇ ਤੇ ਮੇਰੀ ਕਵਿਤਾ ਦੇ ਵਿਚਕਾਰ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar