ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Ohna Te Reham Kroge Ta Karnge Oh Vi/ ਉਨ੍ਹਾਂ ‘ਤੇ ਰਹਿਮ ਕਰੋਗੇ ਤਾਂ ਕਰਨਗੇ ਉਹ ਵੀ

Ohna Te Reham Kroge Ta Karnge Oh Vi/ ਉਨ੍ਹਾਂ ‘ਤੇ ਰਹਿਮ ਕਰੋਗੇ ਤਾਂ ਕਰਨਗੇ ਉਹ ਵੀ

ਉਨ੍ਹਾਂ ‘ਤੇ ਰਹਿਮ ਕਰੋਗੇ ਤਾਂ ਕਰਨਗੇ ਉਹ ਵੀ
ਨਹੀਂ ਤਾਂ ਤੜਪ ਕੇ ਵਿਹੁ ਨਾਲ ਭਰਨਗੇ ਉਹ ਵੀ

ਨਿਆਂ ਕਰੋਗੇ ਉਨ੍ਹਾਂ ਨਾਲ ਤਾਂ ਭਲਾ ਹੋਊ
ਨਹੀਂ ਤਾਂ ਕਹਿਰ ਦੇ ਕਾਨੂੰਨ ਘੜਨਗੇ ਉਹ ਵੀ

ਜਿਨ੍ਹਾਂ ਦਾ ਜਿਉਣ ਹੈ ਮੌਤੋਂ ਬੁਰਾ, ਉਨ੍ਹਾਂ ਹੱਥੋਂ
ਜਿਨ੍ਹਾਂ ਨੂੰ ਜ਼ਿੰਦਗੀ ਪਿਆਰੀ ਹੈ ਮਰਨਗੇ ਉਹ ਵੀ

ਮੈਂ ਪੱਤੇ ਤੇ ਲਿੱਖਿਆ ਇਕ ਵਾਕ ਖੁਦ ਪੜ੍ਹਿਆ,
ਦਿਓ ਤਿਹਾਇਆਂ ਨੂੰ ਜਲ ਝੋਲ ਭਰਨਗੇ ਉਹ ਵੀ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar