ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਪੱਗ ਵੀ ਲਿਆਇਆ ਮੰਗ ਕੇ ਜੀਜਾ/Pag v Liaaiya Mang ke Jija

ਪੱਗ ਵੀ ਲਿਆਇਆ ਮੰਗ ਕੇ ਜੀਜਾ/Pag v Liaaiya Mang ke Jija

ਪੱਗ ਵੀ ਲਿਆਇਆ ਮੰਗ ਕੇ ਜੀਜਾ
ਕੁੜਤਾ ਲਿਆਇਆ ਵੇ ਚੁਰਾ
ਚਾਦਰਾ ਮੇਰੇ ਵੀਰ ਦਾ
ਮੈਂ ਤਾਂ ਐਥੇ ਲਊਂ ਲੁਹਾ
ਵੇ ਜੀਜਾ ਮੇਰਿਆ

ਕੀ ਗੱਲ ਪੁੱਛਾਂ ਲਾੜਿਆ
ਕੀ ਗੱਲ ਪੁੱਛਾਂ ਵੇ
ਨਾ ਤੇਰੀ ਦਾੜੀ ਭੌਂਦਆਂ
ਨਾ ਤੇਰੀਆ ਮੁੱਛਾਂ ਵੇ
ਬੋਕ ਦੀ ਲਾ ਲੈ ਦਾੜੀ
ਚੂਹੇ ਦੀਆ ਮੁੱਛਾਂ ਲੁਆ

ਭੱਜ ਜਾ,ਭੱਜ ਜਾ ਲਾੜਿਆ
ਸਾਡੇ ਮੁੰਡੇ ਤੇਰੀ ਭੈਣ ਮੰਗਦੇ
ਮੁੰਡਿਆਂ ਲੱਭ ਗਈ ਸਾਂਝੀ ਜੋਰੂ
ਮੁੰਡੇ ਫਿਰਦੇ ਲੱਡੂ ਵੰਡਦੇ
ਲਾੜਿਆਂ ਸਾਡੇ ਪੈਰੀਂ ਪੈ
ਛਡਾ ਦਿਆਂਗੇ ਤੈਨੂੰ

ਭੱਜ ਜਾ,ਭੱਜ ਜਾ ਸਰਬਾਲਿਆਂ
ਸਾਡੇ ਬੁੜੇ ਤੇਰੀ ਬੇਬੇ ਮੰਗਦੇ
ਬੁੜਿਆਂ ਨੂੰ ਲੱਭ ਗਈ ਸਾਂਝੀ ਜੋਰੂ
ਬੁੜੇ ਫਿਰਦੇ ਲੱਡੂ ਵੰਡਦੇ
ਸਰਬਾਲਿਆਂ ਸਾਡੇ ਪੈਰੀਂ ਪੈ
ਛਡਾ ਦਿਆਂਗੇ ਤੈਨੂੰ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar