ਜੀ ਆਇਆਂ ਨੂੰ

ਹੀਰ ਵਾਰਿਸ ਸ਼ਾਹ: ਬੰਦ 265(ਉੱਤਰ ਰਾਂਝਾ)

ਤੁਸਾਂ ਬਖਸ਼ਨਾ ਜੋਗ ਤਾਂ ਕਰੋ ਕਿਰਪਾ ਦਾਨ ਕਰਦਿਆਂ ਢਿਲ ਨਾਲ ਲੋੜੀਏ ਜੀ ਜਿਹੜਾ ਆਸ ਕਰਕੇ ਡਿੱਗੇ ਆਨ ਦਵਾਰੇ ਜਿਉ ਓਸ ਦਾ ਚਾ ਨਾ ਤੋੜੀਏ ਜੀ ਸਿਦਕ ਬੰਨ੍ਹ ਕੇ ਜਿਹੜਾ ਚਰਨ ਲੱਗੇ ਪਾਰ ਲਾਈਏ ਵਿੱਚ ਨਾ ਬੋੜੀਏ ਜੀ ਵਾਰਸ ਸ਼ਾਹ ਮੀਆਂ ਜੈਂਦਾ ਕੋਈ ਨਾਹੀਂ ਮਿਹਰ ਓਸ ਥੋਂ ਨਾ ਵਿਛੋੜੀਏ ਜੀ Read More »

ਹੀਰ ਵਾਰਿਸ ਸ਼ਾਹ: ਬੰਦ 266(ਉੱਤਰ ਨਾਥ)

ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ ਨਫਸ ਮਾਰਨਾ ਕੰਮ ਭੁਜੰਗੀਆਂ ਦਾ ਤਡ ਜ਼ਰਾਂ ਤੇ ਹੁਕਮ ਫਕੀਰ ਹੋਵਨ ਇਹ ਕੰਮ ਹੈ ਮਾਹਨੂੰਆਂ ਚੰਗਿਆਂ ਦਾ ਇਸ਼ਕ ਕਰਨ ਤੇ ਤੇਗ ਦੀ ਘਾਰ ਕੱਪਣ ਨਹੀਂ ਕੰਮ ਇਹ ਭੁਖਿਆਂ ਨੰਗਿਆਂ ਦਾ ਜਿਹੋ ਮਰਨ ਸੋ ਫਕਰ ਕੀਂ ਹੋ ਵਾਕਿਫ ਨਹੀਂ ਕੰਮ ਇਹ ਮਰਨ ਥੀਂ ... Read More »

ਹੀਰ ਵਾਰਿਸ ਸ਼ਾਹ: ਬੰਦ 267(ਉਹੀ ਚਾਲੂ)

ਜੋਗ ਕਰੇ ਸੋ ਮਰਨ ਥੀਂ ਹੋਇ ਅਸ਼ਬਰ ਜੋਗ ਸਿੱਖੀਏ ਸਿੱਖਣਾ ਆਇਆ ਈ ਨਿਹਚਾ ਧਾਰ ਕੇ ਗੁਰੂ ਦੀ ਸੇਵ ਕਰੀਏ ਇਹ ਹੀ ਜੋਗੀਆਂ ਦਾ ਫਰਮਾਇਆ ਈ ਨਾਲ ਸਿਦਕ ਯਕੀਨ ਦੇ ਬਨ੍ਹ ਤਕਵਾ ਧੰਨੇ ਪਥਰੋਂ ਰੱਬ ਨੂੰ ਪਾਇਆ ਈ ਸੈਂਸੈ ਜਿਊ ਮਲੀਨ ਦੇ ਨਸ਼ਟ ਕੀਤੇ ਤੁਰਤ ਗੁਰੂ ਨੇ ਰੱਬ ਦਿਖਾਇਆ ਈ ਬੱਚਾ ... Read More »

ਹੀਰ ਵਾਰਿਸ ਸ਼ਾਹ: ਬੰਦ 268(ਉਹੀ ਚਾਲੂ)

ਮਾਲਾ ਮਨਿਕਾਂ ਵਿੱਚ ਜਿਉਂ ਹਿਕ ਧਾਗਾ ਤਿਵੇਂ ਸਰੱਬ ਕੇ ਬੀਚ ਸਮਾਇ ਰਹਿਆ ਸੱਭਾ ਜੀਵਾਂ ਦੇ ਵਿੱਚ ਹੈ ਜਾਨ ਵਾਂਗੂ ਨਸ਼ਾ ਭੰਗ ਅਫੀਮ ਵਿੱਚ ਆ ਰਹਿਆ ਜਿਵੇਂ ਪੱਤਰੀਂ ਮਹਿੰਦੀਉ ਰੰਗ ਰਚਿਆ ਤਿਵੇਂ ਜਾਨ ਜਹਾਨ ਵਿੱਚ ਆ ਰਹਿਆ ਜਿਵੇਂ ਰਕਤ ਸਰੀਰ ਵਿੱਚ ਸਾਸ ਅੰਦਰ ਤਿਵੇਂ ਜੋਤ ਮੇਂ ਜੋਤ ਬਣਾ ਰਹਿਆ ਰਾਂਝਾ ਬਨ੍ਹ ... Read More »

ਹੀਰ ਵਾਰਿਸ ਸ਼ਾਹ: ਬੰਦ 269(ਰਾਂਝੇ ਤੇ ਨਾਥ ਦਾ ਮਿਹਰਬਾਨ ਹੋਣਾ ਅਤੇ ਉਹਨੂੰ ਚੇਲਿਆਂ ਦੇ ਤਾਅਨੇ)

ਜੋਗੀ ਹੋ ਲਾਚਾਰ ਜਾਂ ਮਿਹਰ ਕੀਤੀ ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੀ ਜੀਭਾਂ ਸਾਣ ਚੜ੍ਹਾਇਕੇ ਗਿਰਦ ਹੋਏ ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੀ ਦੇਖ ਸੁਹਣਾ ਰੂਪ ਜਟੇਟੜੇ ਦਾ ਜੋਗ ਦੇਣ ਦੀਆਂ ਕਰਨ ਤਿਆਰੀਆਂ ਨੀ ਠਰਕ ਮੁੰਡਿਆਂ ਦੇ ਲੱਗੇ ਜੋਗੀਆਂ ਨੂੰ ਮੱਤਾਂ ਜਿਨ੍ਹਾਂ ਦੀਆਂ ਰੱਬ ਨੇ ਮਾਰੀਆਂ ਨੀ ਜੋਗ ਦੇਣ ਨਾ ਮੂਲ ਨਮਾਣਿਆਂ ... Read More »

ਹੀਰ ਵਾਰਿਸ ਸ਼ਾਹ: ਬੰਦ 270(ਨਾਥ ਦਾ ਚੇਲਿਆਂ ਨੂੰ ਉੱਤਰ)

ਗੀਬਤ ਕਰਨ ਬੇਗਾਨੜੀ ਤਾਇਤ ਔਗਨ ਸੱਤੇ ਆਦਮੀ ਇਹ ਗੁਨ੍ਹਾਂਗਾਰ ਹੁੰਦੇ ਚੋਰ ਕਿਰਤ ਘਣ ਚੁਜ਼ਲ ਤੇ ਝੂਠ ਬੋਲੇ ਲੂਤੀ ਲਾਵੜਾ ਸੱਤਵਾਂ ਯਾਰ ਹੁੰਦੇ ਅਸਾਂ ਜੋਗ ਨੂੰ ਗਲ ਨਹੀਂ ਬਨ੍ਹ ਬਹਿਨਾ ਤੁਸੀਂ ਕਾਸ ਨੂੰ ਏਡ ਬੇਜ਼ਾਰ ਹੁੰਦੇ ਵਾਰਸ ਜਿਨ੍ਹਾਂ ਉਮੀਦ ਨਾ ਟਾਂਗ ਕਾਈ ਬੇੜੇ ਤਿਨ੍ਹਾਂ ਦੇ ਆਕਬਤ ਪਾਰ ਹੁੰਦੇ Read More »

ਹੀਰ ਵਾਰਿਸ ਸ਼ਾਹ: ਬੰਦ 271(ਚੇਲਿਆਂ ਨੇ ਗੁੱਸਾ ਕਰਨਾ)

ਰਲ ਚੇਲਿਆਂ ਤਾ ਅਕਸਾਇ ਕੀਤਾ ਬਾਲ ਨਾਥ ਨੂੰ ਪਕੜ ਪਥੱਲਿਉ ਨੇ ਛੱਡ ਦਵਾਰ ਉਖਾੜ ਭੰਡਾਰ ਚੱਲੇ ਜਾ ਰੰਦ ਤੇ ਵਾਟ ਸਭ ਮਲਿਉ ਨੇ ਸੇਲ੍ਹੀਆਂ ਟੋਪੀਆਂ ਮੁੰਦਰਾਂ ਸੁਟ ਬੈਠੇ ਮੋੜ ਗੋਦੜੀ ਨਾਥ ਥੇ ਘਲਿਉਂ ਨੇ ਵਾਰਸ ਰੱਬ ਬਖੀਲ ਨਾ ਹੋਏ ਮੇਰਾ ਚਾਰੇ ਰਾਹ ਨਸੀਬ ਦੇ ਮਲਿਉ ਨੇ Read More »

ਹੀਰ ਵਾਰਿਸ ਸ਼ਾਹ: ਬੰਦ 272(ਰਾਂਝੇ ਦਾ ਉੱਤਰ)

ਸੁੰਙਾਂ ਲੋਕ ਬਖੀਲ ਹੈ ਬਾਬ ਮੈਂਡੇ ਮੇਰਾ ਰੱਬ ਬਖੀਲ ਨਾ ਲੋੜੀਏ ਜੀ ਕੀਜੇ ਜ਼ੌਰ ਤੇ ਕੰਮ ਬਣਾ ਦਿੱਜੇ ਮਿਲੇ ਦਿਲਾਂ ਨੂੰ ਨਾ ਵਿਛੋੜੀਏ ਜੀ ਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ ਨਾਲ ਆਜਜ਼ਾਂ ਕਰੋ ਨਾ ਜ਼ੋਰੀਏ ਜੀ ਕੋਈ ਕੰਮ ਗਰੀਬ ਦਾ ਕਰੇ ਜ਼ਾਇਆ ਸਗੋਂ ਓਸ ਨੂੰ ਹਟਕੀਏ ਹੋੜੀਏ ਜੀ ਬੇੜਾ ... Read More »

ਹੀਰ ਵਾਰਿਸ ਸ਼ਾਹ: ਬੰਦ 273(ਨਾਥ ਦਾ ਉੱਤਰ)

ਧੁਰੋਂ ਹੁੰਦੜੇ ਕਾਵਸ਼ਾਂ ਵੈਰ ਆਏ ਟੁਰੀਆਂ ਚੁਜ਼ਲੀਆਂ ਧੁਰੋਂ ਬਖੀਲੀਆਂ ਵੋ ਮੈਨੂੰ ਤਰਸ ਆਇਆ ਦੇਖ ਜ਼ੁਹਦ ਤੇਰਾ ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਵੋ ਪਾਣੀ ਦੁੱਧ ਵਿੱਚੋਂ ਕਢ ਲੈਣ ਚਾਤਰ ਜਦੋਂ ਛਿੱਲ ਪਾਉਂਦੇ ਤੀਲੀਆਂ ਵੋ ਗੁਰੂ ਦਬਕਿਆ ਮੁੰਦਰਾਂ ਝਬ ਲਿਆਉ ਛੱਡ ਦੇਹੋ ਗੱਲਾਂ ਅਣਖੀਲੀਆਂ ਵੋ ਨਹੀਂ ਡਰਨ ਹਨ ਮਰਨ ਥੀਂ ਭੌਰ ਆਸ਼ਕ ਜਿਨ੍ਹਾਂ ... Read More »

ਹੀਰ ਵਾਰਿਸ ਸ਼ਾਹ: ਬੰਦ 274(ਚੇਲਿਆਂ ਨੇ ਨਾਥ ਦਾ ਹੁਕਮ ਮੰਨ ਲੈਣਾ)

ਚੇਲਿਆਂ ਗੁਰੂ ਦਾ ਹੁਕਮ ਪਰਵਾਨ ਕੀਤਾ ਜਾ ਸੁਰਗ ਦੀਆਂ ਮਿੱਟੀਆਂ ਮੇਲੀਆਂ ਨੇ ਸੱਭਾ ਤਿੰਨ ਸੌ ਸੱਠ ਜਾ ਭਾਵੇਂ ਤੀਰਥ ਵਾਚ ਗੁਰਾਂ ਦੇ ਮੰਤਰਾਂ ਕੀਲੀਆਂ ਨੇ ਨਵੇਂ ਨਾਥ ਬਵੰਜੜਾ ਬੀਰ ਆਏ ਚੌਂਸਠ ਜੋਗਨੀ ਨਾਲ ਰਸੀਲੀਆਂ ਨੇ ਛਏ ਜਤੀ ਤੇ ਦਸੇ ਅਵਤਾਰ ਆਏ ਵਿੱਚ ਆਬੇ ਹਿਆਤ ਦੇ ਝੀਲੀਆਂ ਨੇ Read More »

Scroll To Top
Skip to toolbar