ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Paidh Da Harff/ਪੈੜ ਦਾ ਹਰਫ਼

Paidh Da Harff/ਪੈੜ ਦਾ ਹਰਫ਼

ਪੈੜ ਦਾ ਹਰਫ਼ ਕਦੋਂ ਥਲ ‘ਤੇ ਲਿਖਣ ਦੇਂਦਾ ਏ
ਰੇਤ ਦਾ ਸੇਕ ਕਦੋਂ ਪੈਰ ਟਿਕਣ ਦੇਂਦਾ ਏ

ਤੋੜ ਲੈ ਜਾਣਗੇ ਲੋਕੀਂ ਜੇ ਨਾ ਤੋੜੇਗੀ ਹਵਾ
ਕੌਣ ਫੁੱਲਾਂ ਨੂੰ ਘੜੀ ਪਹਿਰ ਟਿਕਣ ਦੇਂਦਾ ਏ

ਡੋਬ ਲੈਂਦਾ ਏ ਕਲੇਜੇ ਵਿਚ ਖ਼ੰਜਰ ਵਾਂਗੂੰ
ਦਰਦ ਸੂਰਜ ਨੂੰ ਕਦੋਂ ਐਵੇਂ ਮਿਟਣ ਦੇਂਦਾ ਏ

ਖ਼ਾਕ ਕਰ ਦੇਂਦੀ ਏ ਬੰਦੇ ਨੂੰ ਸਹੀ ਮੁਲ ਦੀ ਤਲਾਸ਼
ਕੌਣ ਆਪੇ ਨੂੰ ਉਰ੍ਹਾਂ ਉਸ ਤੋਂ ਵਿਕਣ ਦੇਂਦਾ ਏ

ਇਹ ਜੁ ਦੀਵਾਰਾਂ ਨੇ ਇਹ ਤ੍ਰੇੜਾਂ ਲਈ ਵਰਕੇ ਨੇ
ਸਾਨੂੰ ਏਨ੍ਹਾਂ ਤੇ ਗ਼ਜ਼ਲ ਕੌਣ ਲਿਖਣ ਦੇਂਦਾ ਏ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar