ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Pani Vi Piyaas Waggu Aaj Bekhrar Hoya /ਪਾਣੀ ਵੀ ਪਿਆਸ ਵਾਂਗੂੰ ਅੱਜ ਬੇਕਰਾਰ ਹੋਇਆ

Pani Vi Piyaas Waggu Aaj Bekhrar Hoya /ਪਾਣੀ ਵੀ ਪਿਆਸ ਵਾਂਗੂੰ ਅੱਜ ਬੇਕਰਾਰ ਹੋਇਆ

ਪਾਣੀ ਵੀ ਪਿਆਸ ਵਾਂਗੂੰ ਅੱਜ ਬੇਕਰਾਰ ਹੋਇਆ
ਇਹ ਮੁਅਜਜ਼ਾ ਮੈਂ ਤੱਕਿਆ ਹੈ ਪਹਿਲੀ ਵਾਰ ਹੋਇਆ

ਪੱਤੇ ਹਵਾ ‘ਚ ਕੰਬੇ ਸ਼ਾਖਾਂ ਦੁਆ ‘ਚ ਉੱਠੀਆਂ
ਇਕ ਪੰਛੀਆਂ ਦਾ ਜੋੜਾ ਸੱਜਰਾ ਉਡਾਰ ਹੋਇਆ

ਇਕ ਸ਼ਮਅ ਹੋਈ ਰੌਸ਼ਨ ਇਕ ਜੋਤ ਇਉਂ ਜਗੀ ਹੈ
ਸਭ ਦੂਰ ਇਸ ਨਜ਼ਰ ਦਾ ਗਰਦੋ ਗ਼ੁਬਾਰ ਹੋਇਆ

ਮਿਲਿਆ ਸਬੂਤ ਮੈਨੂੰ ਯਕੀਨ ਕਾਮਿਲ
ਤਾਰੀਕੀਆਂ ਦਾ ਪਰਦਾ ਹੈ ਤਾਰ ਤਾਰ ਹੋਇਆ

ਤੱਕਿਆ ਮੈਂ ਦੋ ਜਹਾਨਾਂ ਦਾ ਹੁਸਨ ਤੇਰੇ ਨੈਣੀਂ
ਤੇਰੀ ਇਕ ਨਜ਼ਰ ਤੋਂ ਰੌਸ਼ਨ ਹਾਂ ਵਾਰ ਵਾਰ ਹੋਇਆ

About OXO Team

One comment

  1. ਪੱਕੇ ਸ਼ਾਇਰ ਹੋ ਜੀ ਤੁਸੀ ਤਾਂ…

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar