ਮੈਂ ਸਦਕੇ ਮੈਂ ਸਦਕੇ ਸਾਰੀ ਸੁਹਣਿਆਂ ਦੇ ਸੁਲਤਾਨ !
ਤੁਸੀਂ ਔਣਾ, ਸਾਨੂੰ ਸਮੇਂ ਫਿਰੰਦੇ ਤੋਰਿਆ ਹੋਰ ਜਹਾਨ !
ਕੋਇਲ ਕੂਕ ਵਿਲਕ ਇਕ ਮੇਰੀ ਸਦਾ ਲਵਾਂ ਤੁਧ ਨਾਮ !
ਦਰਸ਼ਨ ਨਹੀਂ ਤਾਂ ‘ਲਿਵ ਨਾ ਟੁੱਟੇ’ ਕੋਇਲ ਮੰਗਦੀ ਦਾਨ !
(ਪਰਦੇਸ=ਗੁਰੂ ਨਾਨਕ ਗੁਰਪੁਰਬ ਕੱਤਕ ਵਿਚ ਹੁੰਦਾ ਹੈ,
ਸਰਦੀਆਂ ਵਿਚ ਕੋਇਲ ਪੰਜਾਬੋਂ ਪਰਵਾਸ ਕਰ ਜਾਂਦੀ ਹੈ)