ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਪੁੱਛਦੀ-ਪੁਛਾਂਦੀ ਮਾਲਣ ਗਲੀ ‘ਚ ਆਈ/ Pauchdi Puchhaandi Maalann Gali cha Aayi

ਪੁੱਛਦੀ-ਪੁਛਾਂਦੀ ਮਾਲਣ ਗਲੀ ‘ਚ ਆਈ/ Pauchdi Puchhaandi Maalann Gali cha Aayi

ਪੁੱਛਦੀ-ਪੁਛਾਂਦੀ ਮਾਲਣ ਗਲੀ ‘ਚ ਆਈ,
ਸ਼ਾਦੀ ਵਾਲਾ ਘਰ ਕਿਹੜਾ।
ਉੱਚੜੇ ਤੰਬੂ ਮਾਲਣ ਸਬਜ਼ ਕਨਾਤਾਂ,
ਸ਼ਾਦੀ ਵਾਲਾ ਘਰ ਇਹੋ।

ਆ, ਮੇਰੀ ਮਾਲਣ, ਬੈਠ ਦਲ੍ਹੀਜੇ,
ਕਰ ਨੀ ਸਿਹਰੇ ਦਾ ਮੁੱਲ।
ਇੱਕ ਲੱਖ ਚੰਬਾ ਦੋ ਲੱਖ ਮਰੂਆ,
ਤ੍ਰੈ ਲੱਖ ਸਿਹਰੇ ਦਾ ਮੁੱਲ।

ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ,
ਬੰਨ੍ਹ ਨੀ ਲਾਲ ਜੀ ਦੇ ਮੱਥੇ।
ਹਰਿਆ ਨੀ ਮਾਲਣ, ਹਰਿਆ ਨੀ ਭੈਣੇ ।
ਹਰਿਆ ਤੇ ਭਾਗੀਂ ਭਰਿਆ ।

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar