‘ਅਸੀਂ ਸਿਕਦੇ, ਤੁਸੀਂ ਸਿਕਦੇ ਨਾਹੀਂ’
ਅਸਾਂ ਇਹ ਗਲ ਸੀ ਸਹੀ ਕੀਤੀ,-
ਇਕ ਦਿਨ ਸਿਕਦਿਆਂ ਲੜ ਤੇਰੇ ਦੀ
ਅਸਾਂ ਛੁਹ ਜੋ ਪ੍ਰਾਪਤ ਕੀਤੀ :
‘ਸਿੱਕਣ ਸਾਡਾ ਸੀ ਖਿੱਚ ਤੁਸਾਡੀ’
ਸਾਨੂੰ ਇਹ ਗਲ ਨਜ਼ਰੀਂ ਆਈ,-
ਤੁਸੀਂ ਚੁੰਬਕ ਸ਼ਹੁ ਖਿੱਚਾਂ ਵਾਲੇ
ਤੁਸਾਂ ਸਿੱਕ ਅਸਾਂ ਦਿਲ ਸੀਤੀ ।
Tagged with: Bhai Vir Singh ਭਾਈ ਵੀਰ ਸਿੰਘ Books ਕਿਤਾਬਾਂ Kavi ਕਵੀ Literature ਸਾਹਿਤ Matak Hulare ਮਟਕ ਹੁਲਾਰੇ Shuh Khicha Wale ਸ਼ਹੁ ਖਿੱਚਾਂ ਵਾਲੇ ਸ਼ਹੁ ਖਿੱਚਾਂ ਵਾਲੇ/Shuh Khicha Wale
Click on a tab to select how you'd like to leave your comment
- WordPress