ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ >> ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ/Sookda Dariya Ja Tp Riha Shira Mile

ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ/Sookda Dariya Ja Tp Riha Shira Mile

ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ
ਹੁਣ ਮੁਹੱਬਤ ਲੋਚਦੀ ਹੈ ਦਰਦ ਨੂੰ ਰਸਤਾ ਮਿਲੇ

ਮਹਿਕ ਬਣ ਕੇ ਪੌਣ ਦੇ ਵਿਚ ਘੁਲਣ ਦੀ ਹੈ ਲਾਲਸਾ
ਮੈਂ ਨਹੀਂ ਚਾਹੁੰਦੀ ਕਿ ਮੈਨੂੰ ਫੁੱਲ ਦਾ ਰੁਤਬਾ ਮਿਲੇ

ਜ਼ਿੰਦਗੀ ਦੀ ਰਾਤ ਤੇ ਜੇ ਹੈ ਗਿਲਾ ਤਾਂ ਇਸ ਲਈ
ਇੱਕ ਵੀ ਜੁਗਨੂੰ ਨਾ ਚਮਕੇ ਨਾ ਕੋਈ ਤਾਰਾ ਮਿਲੇ

ਛੇੜ ਲੈਂਦੇ ਲੋਕ ਟੁੱਟੇ ਪੱਤਿਆਂ ਦੀ ਦਾਸਤਾਨ
ਓਸ ਪਾਗਲ ਪੌਣ ਦਾ ਜੇ ਹੁਣ ਕਿਤੇ ਝੌਂਕਾ ਮਿਲੇ

ਠੀਕ ਹੈ ਕਿ ਬੇਕਰਾਰੀ ਬਹੁਤ ਹੈ ਪਰ, ਐ ਜਿਗਰ !
ਕਦ ਕਿਸੇ ਸਹਿਰਾ ਨੂੰ ਕੋਈ ਛਲਕਦਾ ਦਰਿਆ ਮਿਲੇ

ਆਦਮੀ ਦੇ ਵਾਸਤੇ ਰੋਟੀ ਵਿਕੇ ਬਾਜ਼ਾਰ ਵਿਚ
ਰੋਟੀ ਖ਼ਾਤਰ ਆਦਮੀ ਹਰ ਮੋੜ ‘ਤੇ ਵਿਕਦਾ ਮਿਲੇ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar