ਜੀ ਆਇਆਂ ਨੂੰ
You are here: Home >> Tag Archives: الحير اريس شاه (page 10)

Tag Archives: الحير اريس شاه

Feed Subscription

ਹੀਰ ਵਾਰਿਸ ਸ਼ਾਹ: ਬੰਦ 92(ਕੈਦੋਂ ਦੀ ਹੀਰ ਦੀ ਮਾਂ ਕੋਲ ਚੁਗਲੀ)

ਕੈਦੋਂ ਆਖਦਾ ਧੀਉ ਵਿਆਹ ਮਲਕੀ ਧਰੋਹੀ ਰੱਬ ਦੀ ਮੰਨ ਲੈ ਡਾਇਨੇ ਨੀ ਇੱਕੇ ਮਾਰ ਕੇ ਵਢ ਕੇ ਕਰਸ ਬੈਰੇ ਮੂੰਹ ਸਿਰ ਭੰਨ ਚਵਾ ਸਾੜ ਸਾਇਨੇ ਨੀ ਦੇਖ ਧੀਉ ਦੇ ਲਾਡ ਕੀ ਦੰਦ ਕਢੇਂ ਬਹੁਤ ਝੂਰ ਸੈਂ ਰੰਨੇ ਕਸਾਇਨੇ ਨੀ ਇੱਕੇ ਬੰਨ੍ਹ ਕੇ ਭੋਹਰੇ ਚਾ ਘੱਤੋ ਲਿੰਬ ਵਾਂਗ ਭੜੋਲੜੇ ਦੇ ਆਇਨੇ ... Read More »

ਹੀਰ ਵਾਰਿਸ ਸ਼ਾਹ: ਬੰਦ 93(ਮਲਕੀ ਦਾ ਗੁੱਸਾ)

ਗੁੱਸੇ ਨਾਲ ਮਲਕੀ ਤਪ ਲਾਲ ਹੋਈ ਝਬ ਦੌੜ ਤੂੰ ਮਿਠੀਏ ਨਾਇਣੇ ਨੀ ਸਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ ਤੈਨੂੰ ਮਾਉਂ ਸਦੇਂਦੀ ਹੈ ਡਾਇਨੇ ਨੀ ਨੀ ਖੁੜਦੁੰਬੀਏ ਮੋਹਣੀਏ ਪਾੜ੍ਹੀਏ ਨੀ ਮੁਸ਼ਟੰਡੀਏ ਬਾਰ ਦੀਏ ਵਾਇਨੇ ਨੀ ਵਾਰਸ ਸ਼ਾਹ ਵਾਂਗੂੰ ਕਿਤੇ ਡੁਬ ਮੋਏਂ ਘਰ ਆ ਸਿਆਪੇ ਦੀਏ ਨਾਇਣੇ ਨੀ Read More »

ਹੀਰ ਵਾਰਿਸ ਸ਼ਾਹ: ਬੰਦ 94(ਹੀਰ ਦਾ ਮਾਂ ਕੋਲ ਆਉਣਾ)

ਹੀਰ ਆਇ ਕੇ ਆਖਦੀ ਹਸ ਕੇ ਤੇ ਅਨੀ ਝਾਤ ਨੀ ਅਮੜੀਏ ਮੇਰੀਏ ਨੀ ਤੈਨੂੰ ਡੁੰਗੜੇ ਖੂਹ ਵਿੱਓ ਚਾ ਬੋੜਾਂ ਕੁੱਲ ਪਿਟਿਉ ਬਚੜੀਏ ਮੇਰੀਏ ਨੀ ਧੀਉ ਜਵਾਨ ਜੇ ਕਿਸੇ ਦੀ ਬੁਰੀ ਹੋਵੇ ਚੁਪ ਕੀਤੜੇ ਚਾ ਨਬੇੜੀਏ ਨੀ ਤੈਨੂੰ ਵੱਡਾ ਉਦਮਾਦ ਆ ਜਾਗਿਆ ਏ ਤੇਰੇ ਵਾਸਤੇ ਮੁਨਸ ਸਹੇੜੀਏ ਨੀ ਧੀਉ ਜਵਾਨ ਜੇ ... Read More »

ਹੀਰ ਵਾਰਿਸ ਸ਼ਾਹ: ਬੰਦ 95(ਮਾਂ ਦਾ ਗੁੱਸਾ)

ਤੇਰੇ ਵੀਰ ਸੁਲਤਾਨ ਨੂੰ ਖ਼ਬਰ ਹੋਵੇ ਕਰੇ ਫਿਕਰ ਉਹ ਤੇਰੇ ਮੁਕਾਵਨੇ ਦਾ ਚੂਚਕ ਮਹਿਰ ਦੇ ਰਾਜ ਨੂੰ ਲੀਕ ਲਾਇਆ ਕੇਹਾ ਫਾਇਦਾ ਮਾਪਿਆਂ ਤਾਵਨੇ ਦਾ ਨਕ ਵੱਢ ਕੇ ਕੋੜਮਾ ਗਾਲਿਉ ਈ ਲਾਭ ਇਹ ਮਾਪਿਆਂ ਜਾਵਨੇ ਦਾ ਰਾਤੀਂ ਚਾਕ ਨੂੰ ਚਾ ਜਵਾਬ ਦੇਸਾਂ ਨਹੀਂ ਸ਼ੌਕ ਹੁਣ ਮਹੀਂ ਚਰਵਾਨੇ ਦਾ ਆ ਮਿਠੀਏ ਲਾਹ ... Read More »

ਹੀਰ ਵਾਰਿਸ ਸ਼ਾਹ: ਬੰਦ 96(ਹੀਰ ਦਾ ਉੱਤਰ)

ਮਾਏ ਰੱਬ ਨੇ ਚਾਕ ਘਰ ਘਲਿਆ ਸੀ ਤੇਰੇ ਹੋਣ ਨਸੀਬ ਜੇ ਧੁਰੋਂ ਚੰਗੇ ਇਹੋ ਜਹੇ ਜੇ ਆਦਮੀ ਹੱਥ ਆਵਨ ਸਾਰੋ ਮੁਲਕ ਹੀ ਰੱਬ ਥੀਂ ਦੁਆ ਮੰਗੇ ਜਿਹੜੇ ਰੱਬ ਕੀਤੇ ਕੰਮ ਹੋ ਰਹੇ ਸਾਨੂੰ ਮਾਂਓਂ ਕਿਉਂ ਜ਼ੈਬ ਦੇ ਦਏਂ ਪੰਗੇ ਕੁੱਲ ਸਿਆਨਿਆਂ ਮੁਲਕ ਨੂੰ ਮਤ ਦਿੱਤੀ ਤੇਜ਼ ਮਹਿਰੀਆਂ ਇਸ਼ਕ ਨਾ ਕਰੋ ... Read More »

ਹੀਰ ਵਾਰਿਸ ਸ਼ਾਹ: ਬੰਦ 97(ਹੀਰ ਦੇ ਮਾਂ ਪਿਉ ਦੀ ਆਪਸੀ ਸਲਾਹ)

ਮਲਕੀ ਆਖ਼ਦੀ ਚੂਚਕਾ ਬਣੀ ਔਖੀ ਸਾਨੂੰ ਹੀਰ ਦੇ ਮਿਹਨਿਆਂ ਖ਼ੁਆਰ ਕੀਤਾ ਤਾਅਨੇ ਦੇਨ ਸ਼ਰੀਕ ਤੇ ਲੋਕ ਸਾਰੇ ਚੌਤਰਫਿਉਂ ਖੁਆਰ ਸੰਸਾਰ ਕੀਤਾ ਦੇਖੋ ਲੱਜ ਸਿਆਲਾਂ ਦੀ ਲਾਹ ਸੁੱਟੀ ਨੱਢੀ ਹੀਰ ਨੇ ਚਾਕ ਨੂੰ ਯਾਰ ਕੀਤਾ ਜਾਂ ਮੈਂ ਮਤ ਦਿੱਤੀ ਅੱਗੋਂ ਲੜਨ ਲੱਗੀ ਲੱਜ ਲਾਹ ਕੇ ਚਸ਼ਮ ਨੂੰ ਚਾਰ ਕੀਤਾ ਕੱਢ ਚਾਕ ... Read More »

ਹੀਰ ਵਾਰਿਸ ਸ਼ਾਹ: ਬੰਦ 98(ਪਿਉ ਦਾ ਘਰ ਵਾਲੀ ਨੂੰ ਉੱਤਰ)

ਚੂਚਕ ਆਖਦਾ ਮਲਕੀਏ ਜਮਦੀ ਨੂੰ ਗਲ ਘੁਟਕੇ ਕਾਹੇ ਨਾ ਮਾਰਿਉ ਈ ਘੁਟੀ ਅੱਕ ਦੀ ਘੋਲ ਨਾ ਦਿੱਤੀਆਈ ਉਹ ਅੱਜ ਸਵਾਬ ਨਿਤਾਰਿਉ ਈ ਮੰਝ ਡੂੰਘੜੇ ਧੀਉ ਨਾ ਬੋੜਿਆਈ ਵਢ ਲੋੜ੍ਹ ਕੇ ਮੂਲ ਨਾ ਮਾਰਿਉ ਈ ਵਾਰਸ ਸ਼ਾਹ ਖ਼ੁਦਾ ਦਾ ਖੌਫ ਕੀਤੇ ਕਾਰੂੰ ਵਾਂਗ ਨਾ ਜ਼ਮੀਂ ਨਘਾਰਿਉ ਈ Read More »

ਹੀਰ ਵਾਰਿਸ ਸ਼ਾਹ: ਬੰਦ 99(ਹੀਰ ਦੇ ਮਾਂ ਪਿਉ ਦਾ ਰਾਂਝੇ ਤੇ ਗੁੱਸਾ)

ਰਾਤੀਂ ਰਾਂਝੇ ਨੇ ਮਹੀਂ ਜਾਂ ਆਨ ਢੋਈਆਂ ਚੂਚਕ ਸਿਆਲ ਮੱਥੇ ਵਟ ਪਾਇਆ ਈ ਭਾਈ ਛੱਡ ਮਹੀਂ ਉੱਠ ਜਾ ਘਰ ਨੂੰ ਤੇਰਾ ਤੌਰ ਬੁਰਾ ਨਜ਼ਰ ਆਇਆ ਈ ਸਿਆਲੋ ਕਹੋ ਭਾਈ ਸਾਡੇ ਕੰਮ ਨਾਹੀਂ ਜਾਏ ਉਧਰੇ ਜਿਧਰੋਂ ਆਇਆ ਈ ਅਸਾਂ ਸਾਨ੍ਹ ਨਾ ਰਖਿਆ ਇਹ ਨਢਾ ਧੀਆਂ ਚਾਰਨਾ ਕਿਸ ਬਤਾਇਆ ਈ ’ਇੱਤਕੂ ਮਵਾਦੀ ... Read More »

ਹੀਰ ਵਾਰਿਸ ਸ਼ਾਹ: ਬੰਦ 100(ਉੱਤਰ ਚੂਚਕ ਤੇ ਉੱਤਰ ਰਾਂਝਾ)

’ਵੱਲਊ ਬਸਾ ਤੱਲਾ ਹੁੱਰ ਰਿਜ਼ਕ’ ਰੱਜ ਖਾਇਕੇ ਮਸਤੀਆਂ ਚਾਈਆਂ ਨੀ ’ਕੁਲੂ ਵਸ਼ਰਬੂ ਬਲਾ ਤੁਸਰਿਫੋ’ ਨਹੀਂ ਮਸਤੀਆਂ ਕਰਨੀਆਂ ਆਈਆਂ ਨੀ ਕਿੱਥੋਂ ਪਚਣ ਇਹਨਾਂ ਮਸ਼ਟੰਡਿਆਂ ਨੂੰ ਨਿਤ ਖਾਣੀਆਂ ਦੁੱਧ ਮਲਾਈਆਂ ਨੀ ’ਵਮਾਂ ਮਿੰਨ ਦਾ ਅੱਬਾ ਤਿੰਨ ਫਿੱਲ ਅਰਦੇ’ ਇਹ ਲੈ ਸਾਂਭ ਮੱਝੀਂ ਘਰ ਆਈਆਂ ਨੀ Read More »

ਹੀਰ ਵਾਰਿਸ ਸ਼ਾਹ: ਬੰਦ 101(ਰਾਂਝੇ ਨੂੰ ਮੱਝਾਂ ਛੇੜਨੇ ਤੋ ਛੁੱਟੀ)

ਰਾਂਝਾ ਸੁਟ ਖੂੰਡੀ ਉਤੋਂ ਲਾਹ ਭੂਰਾ ਛੱਡ ਚਲਿਆ ਸਭ ਮੰਗਵਾੜ ਮੀਆਂ ਜੇਹਾ ਚੋਰ ਨੂੰ ਬੜੇ ਦਾ ਖੜਕ ਪਹੁੰਚੇ ਛੱਡ ਟੁਰੋ ਹੈ ਸੰਨ੍ਹ ਦਾ ਪਾੜ ਮੀਆਂ ਦਿਲ ਚਾਇਆ ਦੇਸ ਤੇ ਮੁਲਕ ਉਤੋਂ ਉਸ ਦੇ ਭਾ ਦਾ ਬੋਲਿਆ ਹਾੜ ਮੀਆਂ ਤੇਰੀਆਂ ਖੋਲੀਆਂ ਕਟਕ ਤੇ ਮਿਲਣ ਸਭੇ ਖੜ੍ਹੇ ਕੱਟੀਆਂ ਨੂੰ ਕਾਈ ਧਾੜ ਮੀਆਂ ... Read More »

Scroll To Top
Skip to toolbar