ਭੇਜੀਂ ਨੀ ਅੰਮਾ ਰਾਣੀ ਸੂਹੜੇ ਸੂਹਿਆਂ ਦੇ ਦਿਨ ਚਾਰ ਸਾਵਣ ਆਇਆ ਕਿੱਕੂੰ ਨੀ ਭੇਜਾਂ ਸੂਹੜੇ ਪਿਓ ਤੇਰਾ ਪਰਦੇਸ ਸਾਵਣ ਆਇਆ ਲਿਖ ਲਿਖ ਭੇਜਾਂ ਬਾਬਲ ਚੀਰੀਆਂ ਤੂੰ ਪਰਦੇਸਾਂ ਤੋਂ ਆ ਸਾਵਣ ਆਇਆ ਕਿੱਕੂੰ ਨੀ ਆਵਾਂ ਜਾਈਏ ਮੇਰੀਏ ਨਦੀਆਂ ਨੇ ਲਿਆ ਨੀ ਉਛਾਲ ਸਾਵਣ ਆਇਆ ਪਾਵੋ ਵੇ ਮਲਾਹੋ ਬੇੜੀਆਂ ਮੇਰਾ ਬਾਬਲ ਪਾਰ ... Read More »
Tag Archives: Lok Geet ਲੋਕ ਗੀਤ
Feed Subscriptionਆ ਗਈਆਂ ਕਣੀਆਂ/ Aa gayiya Kniya
ਆ ਗਈਆਂ ਕਣੀਆਂ, ਸਹੀਓ ਆ ਗਈਆਂ ਕਣੀਆਂ । ਇੰਦਰ ਹੱਥੋਂ ਕਾਹਲੀ ਦੇ ਵਿਚ ਖਿੰਡ ਗਈਆਂ ਮਣੀਆਂ । ਜੱਟ ਵਿੰਹਦਾ ਸੀ ਬੱਦਲਾਂ ਵੱਲੇ, ਜਿੱਦਾਂ ਸੋਚਣ ਜੋਗੀ ਝੱਲੇ, ਕਦੀ ਬੋਲੇ ਕਦੀ ਅੱਡੇ ਪੱਲੇ, ਨੈਣੀਂ ਸਾਗਰ ਹੰਝੂਆਂ ਮੱਲੇ । ਤਾਂਘੀਂ ਫੁੱਲ ਖਿੜਾ ਗਈਆਂ ਕਣੀਆਂ । ਲੂ ਕਰਦੀ ਏ ਮਾਰੋ-ਮਾਰਾਂ, ਪਪੀਹਾ ਲੋਚੇ ਪੈਣ ਫੁਹਾਰਾਂ, ... Read More »
ਕਾਲੀ ਘਟਾ/Kali ghta
ਅਹੁ ਵੇਖੋ ! ਆ ਰਹੀ ਘਟ ਘਨਘੋਰ ਜੇਹੀ ਹੈ । ਮੇਰੇ ਮਨ ਵਿਚ ਉੱਠ ਰਹੀ ਇਕ ਲੋਰ ਜੇਹੀ ਹੈ ॥ ਬਗਲਿਆਂ ਦੀ ਜੋ ਡਾਰ ਓਸਦੇ ਹੇਠੋਂ ਲੰਘੀ, ਚਿੱਟੀਆਂ ਕਲੀਆਂ ਵਾਲੀ ਲਗਦੀ ਡੋਰ ਜੇਹੀ ਹੈ ॥ ਲਗਦੈ ਪਿੱਛੋਂ ਤੇਜ਼ ਹਵਾ ਕੋਈ ਧੱਕੀ ਜਾਵੇ, ਤਾਹੀਂਉਂ ਹੋਰ ਤਿਖੇਰੀ ਇਹਦੀ ਤੋਰ ਜੇਹੀ ਹੈ ॥ ... Read More »
ਇਕ ਮਾਹ, ਦੋ ਮਾਹ / Ek Maah,Do Maah
ਇਕ ਮਾਹ, ਦੋ ਮਾਹ, ਤਿੰਨ ਚਲਦੇ ਆਏ । ਵੇ ਲਾਲ, ਜੰਮੂ ਦਰਿਆ ਪੱਤਣ ਡੇਰੇ ਲਾਏ । ਜੰਮੂ ਦਰਿਆ ਪੱਤਣ ਭਲਾ ਟਿਕਾਣਾ, ਜੀ ਲਾਲ. ਅਟਕਾਂ ਦਾ ਰਾਹ ਸਾਨੂੰ ਦੱਸ ਕੇ ਜਾਣਾ । ਚੇਤ ਦੇ ਮਹੀਨੇ ਨੌਂ ਰੱਖਾਂ ਨੁਰਾਤੇ ਮੈਂ ਜਪਾਂ ਭਗਵਾਨ ਲਾਲ ! ਆ ਮਿਲ ਆਪੇ । ਵੈਸਾਖ ਪੱਕੀ ਦਾਖ ਕੱਚੀ ... Read More »
ਚੜ੍ਹਿਆ ਮਹੀਨਾ ਚੇਤ
ਚੜ੍ਹਿਆ ਮਹੀਨਾ ਚੇਤ ਦਿਲਾਂ ਦੇ ਭੇਤ, ਕੋਈ ਨਹੀਂ ਜਾਣਦਾ । ਉਹ ਗਿਆ ਪਰਦੇਸ ਜੋ ਸਾਡੇ ਹਾਣ ਦਾ । ਚੜ੍ਹਿਆ ਮਹੀਨਾ ਵਸਾਖ ਅੰਬੇ ਪੱਕੀ ਦਾਖ, ਅੰਬੇ ਰਸ ਚੋ ਪਿਆ । ਪੀਆ ਗਿਆ ਪਰਦੇਸ ਕਿ ਜੀਊੜਾ ਰੋ ਪਿਆ । ਚੜ੍ਹਿਆ ਮਹੀਨਾ ਜੇਠ ਕਿ ਜੇਠ ਪਲੇਠ ਕਿ ਜੇਠ ਜਠਾਣੀਆਂ । ਪੀਆ ਵਸੇ ਪਰਦੇਸ ... Read More »
ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ
ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ ਵਿਸਾਖ ਨਾ ਜਾਈਂ ਚੰਨਾ, ਚੰਬਾ ਮੌਲਿਆ ਜੇਠ ਨਾ ਜਾਈਂ ਚੰਨਾ, ਲੂਆਂ ਲੂੰਹਦੀਆਂ ਹਾੜ ਨਾ ਜਾਈਂ ਚੰਨਾਂ, ਧੁੱਪਾਂ ਡਾਢੀਆਂ ਸਾਵਣ ਨਾ ਜਾਈਂ ਚੰਨਾ, ਲੱਗੀਆਂ ਝੜੀਆਂ ਭਾਦਰੋਂ ਨਾ ਜਾਈਂ ਚੰਨਾ, ਝੂਲੀਏ ਝੂਲਣਾ ਅੱਸੂ ਨਾ ਜਾਈਂ ਚੰਨਾ, ਪਿਤਰ ਮਨਾਵਣੇ ਕੱਤੇ ਨਾ ਜਾਈਂ ਚੰਨਾ, ਬਲਣ ਦੀਵਾਲੀਆਂ ਮੱਘਰ ... Read More »
ਏਟਾ ਏਟਾ ਵੇ ਲੋਕੜਿਓ ਏਟਾ ਸੀ
ਏਟਾ ਏਟਾ ਵੇ ਲੋਕੜਿਓ ਏਟਾ ਸੀ, ਰੱਬ ਦੇਵੇ ਵੇ ਵੀਰਾ ਤੈਨੂੰ ਬੇਟਾ ਸੀ, ਏਸ ਬੇਟੇ ਦੀ ਵੇਲ ਵਧਾਈ ਸੀ, ਭਰ ਬੈਠਿਆਂ ਨੂੰ ਸ਼ਾਂਤ ਆਈ ਸੀ, ਜਗ ਜੀਵਨ ਨੀ ਭੈਣਾ ਤੇਰੇ ਭਾਈ ਸੀ, ਇਨ੍ਹਾਂ ਭੈਣਾਂ ਦੀ ਭੈਣ ਸਭਰਾਈ ਸੀ, ਜਿਨ੍ਹੇ ਭਰ ਪੜੋਪੀ ਪਾਈ ਸੀ। Read More »
ਹੁੱਲੇ ਹੁੱਲੇ ਨੀ ਲਾਲ ਵੇ ਹੁੱਲੇ ਨੀ/ Hulle Hulle ni Lal ve Hulle ni
ਹੁੱਲੇ ਹੁੱਲੇ ਨੀ ਲਾਲ ਵੇ ਹੁੱਲੇ ਨੀ, ਹੁੱਲ ਪਈਆਂ ਨੇ ਲਾਲ ਖਜੂਰਾਂ ਨੀ, ਚੁਣ ਲਈਆਂ ਨੇ ਭੌਂ ਤੇ ਤੇਰੇ ਵੀਰਾਂ ਨੀ, ਇਹਨਾਂ ਵੀਰਾਂ ਨੇ ਪਾ ਲਈ ਹੱਟੀ ਨੀ, ਸੌਦਾ ਲੈਣ ਆਈ ਭਾਗੋ ਜੱਟੀ ਨੀ, ਭਾਗੋ ਜੱਟੀ ਦੇ ਪੈਰਾਂ ਵਿਚ ਕੜੀਆਂ ਨੀ, ਇਹ ਕਿਸ ਸੁਨਿਆਰੇ ਘੜੀਆਂ ਨੀ, ਘੜਨ ਵਾਲਾ ਜੀਵੇ ਨੀ, ... Read More »
ਤੀਲੀ ਤੀਲੀ ਵੇ ਲੋਕੜਿਓ ਤੀਲੀ ਵੇ
ਤੀਲੀ ਤੀਲੀ ਵੇ ਲੋਕੜਿਓ ਤੀਲੀ ਵੇ, ਤੀਲੀ ਓਸ ਵੇਹੜੇ ਜਾ ਜਿੱਥੇ ਵੀਰੇ ਦਾ ਵਿਆਹ ਵੀਰੇ ਵਾਲੜੀਏ ਭਾਬੋ ਝਨਾਵੇਂ ਨ੍ਹਾਵਣ ਜਾ, ਅੱਗੋਂ ਮਿਲਿਆ ਸਹੁਰਾ ਨੀ ਤੂੰ ਘੁੰਡ ਘਡੇਂਦੀ ਜਾ, ਅੱਗੋਂ ਮਿਲੀ ਸੱਸ ਨੀ ਤੂੰ ਪੈਰੀ ਪੈਂਦੀ ਜਾ, ਅੱਗੋਂ ਮਿਲੀ ਜਠਾਨੀ ਨੀ ਤੂੰ ਬੁੜ ਬੁੜ ਕਰਦੀ ਜਾ, ਅੱਗੋਂ ਮਿਲਿਆ ਗਭਰੂ ਨੀ ਤੂੰ ... Read More »
ਪੰਜਾਲੀ ਪੰਜਾਲੀ ਵੇ ਲੋਕੜਿਓ
ਪੰਜਾਲੀ ਪੰਜਾਲੀ ਵੇ ਲੋਕੜਿਓ, ਪੰਜਾਲੀ ਵੇ, ਰੱਬ ਦੇਵੇ ਵੀਰਾ ਤੈਨੂੰ ਜ਼ੁਲਫ਼ਾਂ ਵਾਲੀ ਵੇ, ਜ਼ੁਲਫ਼ਾਂ ਵਾਲੀ ਦੇ ਵਾਲ ਸੰਧੁਰੇ ਵੇ, ਅੱਗੇ ਕੰਗਨ ਤੇ ਪਿੱਛੇ ਚੂੜੇ ਵੇ, ਲੜਿੱਕੀ ਦਾ ਡੋਲਾ ਆਇਆ ਵੇ, ਲੜਿੱਕੀ ਤੇਰੀ ਸੱਸ ਵੀਰਾ, ਜਿਦ੍ਹੇ ਮੂੰਹ ਤੇ ਭਾਰੀ ਸਾਰੀ ਨੱਥ ਵੀਰਾ। Read More »