ਜੀ ਆਇਆਂ ਨੂੰ
You are here: Home >> Tag Archives: Literature ਸਾਹਿਤ (page 110)

Tag Archives: Literature ਸਾਹਿਤ

Feed Subscription

ਹੀਰ ਵਾਰਿਸ ਸ਼ਾਹ: ਬੰਦ 403(ਉੱਤਰ ਰਾਂਝਾ)

ਬੁਰੇ ਖਿਨ ਫਕੀਰਾਂ ਦੇ ਨਾਲ ਪਈਆਂ ਅਠਖੇਲ ਬੁਰਿਆਰ ਉਚੱਕੀਆਂ ਨੀ ਰਾਤਬ ਖਾਇਕੇ ਹੰਜਰਨ ਵਿੱਚ ਟੱਲੇ ਮਾਰਨ ਲੱਤ ਅਰਾਕੀਆਂ ਬੱਕੀਆਂ ਨੀ ਇੱਕ ਭੌਂਕਦੀ ਦੂਸਰੀ ਦੇ ਟਿਚਕਰ ਇਹ ਨਨਾਦ ਭਾਬੀ ਦੋਵੇਂ ਸਕੀਆਂ ਨੀ ਏਥੇ ਬਹੁਤ ਫਕੀਰ ਜ਼ਹੀਰ ਕਰਦੇ ਖੈਰ ਦੇਂਦੀਆਂ ਅੱਕੀਆਂ ਨੀ ਜਿਨ੍ਹੀਂ ਡੱਬੀਆਂ ਪਾਇਕੇ ਸਿਰੀਂ ਚਾਈਆਂ ਰੰਨਾਂ ਤਿਨ੍ਹਾਂ ਦੀਆਂ ਨਾਹੀਉ ਸਕੀਆਂ ... Read More »

ਹੀਰ ਵਾਰਿਸ ਸ਼ਾਹ: ਬੰਦ 404(ਉੱਤਰ ਸਹਿਤੀ)

ਅਨੀ ਦੇਖੋ ਨੀ ਵਾਸਤਾ ਰੱਬ ਦਾ ਜੇ ਵਾਹ ਪੈ ਗਿਆ ਨਾਲ ਕੁਪੱਤੀਆਂ ਦੇ ਮਗਰ ਹਲਾ ਦੇ ਚੋਬਰਾਂ ਲਾ ਦੀਚਨ ਇੱਕੇ ਛੇੜ ਦੀਚਣ ਮਗਰ ਕੱਟਿਆਂ ਦੇ ਇੱਕੇ ਵਾਢੀਆਂ ਲਾਵੀਆਂ ਕਰਨ ਘੇਰਾ ਇੱਕੇ ਡਾਹ ਦੀਚਣ ਹੇਠ ਝੱਟਿਆਂ ਦੇ ਇਹ ਪੁਰਾਣੀਆਂ ਲਾਅਣਤਾਂ ਹੈਨ ਜੋਗੀ ਗਦੋਂ ਵਾਂਗ ਲੇਟਣ ਵਿੱਚ ਘੱਟਿਆਂ ਦੇ ਹੀਰ ਆਖਦੀ ਬਹੁਤ ... Read More »

ਹੀਰ ਵਾਰਿਸ ਸ਼ਾਹ: ਬੰਦ 405(ਉੱਤਰ ਹੀਰ ਨੂੰ ਸਹਿਤੀ ਦਾ)

ਭਾਬੀ ਜੋਗੀਆਂ ਦੇ ਵੱਡੇ ਕਾਰਨੇ ਨੀ ਗੱਲਾਂ ਨਹੀਂ ਸੁਣੀਆਂ ਕੰਨ ਪਾਟਿਆਂ ਦੀਆਂ ਰੋਕ ਬੰਨ੍ਹ ਪੱਲੇ ਦੁੱਧ ਦਹੀਂ ਪੀਵਣ ਵੱਟੀਆਂ ਚਾਟੀਆਂ ਜੋੜਦੇ ਆਟਿਆਂ ਦੀਆਂ ਗਿੱਠ ਗਿੱਠ ਵਧਾਇਕੇ ਵਾਲ ਨਾਖੁਨ ਰਿਛ ਪਲਮਦੇ ਲਾਂਗੜਾਂ ਪਾਟਿਆਂ ਦੀਆਂ ਵਾਰਸ ਸ਼ਾਹ ਇਹ ਮਸਤ ਕੇ ਪਾਟ ਲੱਥੇ ਰਗਾਂ ਕਿਰਲੀਆਂ ਵਾਂਗ ਨੇ ਗਾਟਿਆਂ ਦੀਆਂ Read More »

ਹੀਰ ਵਾਰਿਸ ਸ਼ਾਹ: ਬੰਦ 406(ਉੱਤਰ ਰਾਂਝਾ)

ਇਹ ਮਿਸਲ ਮਸ਼ਹੂਰ ਜਹਾਨ ਸਾਰੇ ਜੱਟੀ ਚਾਰੇ ਹੀ ਥੋਕ ਸਵਾਰਦੀ ਹੈ ਉਨ ਤੁੰਬਦੀ ਮੰਮੇ ਤੇ ਬਾਲ ਲੇੜ੍ਹੇ ਚਿੜੀਆਂ ਹਾਕਰੇ ਲੇਲੜੇ ਚਾਰਦੀ ਹੈ ਬੰਨ੍ਹ ਝੇੜੇ ਫਕੀਰ ਦੇ ਨਾਲ ਲੜਦੀ ਘਰ ਸਾਂਭਦੀ ਲੋਕਾਂ ਨੂੰ ਮਾਰਦੀ ਹੈ ਵਾਰਸ ਸ਼ਾਹ ਦੋ ਲੜਨ ਮਾਅਸ਼ੂਕ ਏਥੇ ਸੰਗਲੀ ਸ਼ਗਨ ਵਿਚਾਰਦੀ ਹੈ Read More »

ਹੀਰ ਵਾਰਿਸ ਸ਼ਾਹ: ਬੰਦ 407(ਉੱਤਰ ਸਹਿਤੀ)

ਮੇਰੇ ਹੱਥ ਲੌਂਦੇ ਤੇਰੀ ਲਵੀਂ ਟੋਟਨ ਕੋਈ ਮਾਰੇ ਗਾ ਨਾਲ ਮੁਹਲਿਆਂ ਦੇ ਅਸੀਂ ਘੜਾਂਗੇ ਵਾਂਗ ਕਲਬੂਤ ਮੋਚੀ ਕਰੀਂ ਚਾਵੜਾਂ ਨਾਲ ਤੂੰ ਰੁਹਲਿਆਂ ਦੇ ਸੁੱਟੂੰ ਮਾਰ ਚਪੇੜ ਤੇ ਦੰਦ ਭੰਨੂੰ ਸਵਾਦ ਆਵਸੀ ਚੁਹਲਿਆਂ ਮੁਹਲਿਆਂ ਦੇ ਵਾਰਸ ਹੱਡ ਤੇਰੇ ਘਾਟ ਵਾਂਗ ਛੜੀਅਨ ਨਾਲ ਕੁਤਕਿਆਂ ਮੁਹਲਿਆਂ ਪੌਲਿਆਂ ਦੇ Read More »

ਹੀਰ ਵਾਰਿਸ ਸ਼ਾਹ: ਬੰਦ 408(ਉੱਤਰ ਰਾਂਝਾ)

ਤੇਰੇ ਮੌਰ ਲੌਂਦੇ ਫਾਟ ਖਾਣ ਅਤੇ ਮੇਰੀ ਫਰਕਦੀ ਅੱਜ ਮਤਹਿਰ ਹੈ ਨੀ ਮੇਰਾ ਕੁਤਕਾ ਲਵੇਂ ਤੇ ਤੇਰੇ ਚੁਤੜ ਅੱਜ ਦੋਹਾਂ ਦੀ ਵੱਡੀ ਕੁਦੈੜ੍ਹ ਹੈ ਨੀ ਚਿੱਭੜ ਵਾਂਗ ਤੇਰੇ ਬਿਉ ਕੱਢ ਸੁੱਟਾਂ ਮੈਨੂੰ ਆਇਆ ਜ਼ੁਅਮ ਦਾ ਕਹਿਰ ਹੈ ਨੀ ਏਸ ਭੇਡ ਦੇ ਖੂਨ ਤੋਂ ਕਿਸੇ ਚਿੜ੍ਹ ਕੇ ਨਹੀਂ ਮਾਰ ਲੈਣਾ ਕੋਈ ... Read More »

ਹੀਰ ਵਾਰਿਸ ਸ਼ਾਹ: ਬੰਦ 409(ਉਹੀ)

ਅਸੀਂ ਸਬਰ ਕਰਕੇ ਚੁਪ ਹੋ ਬੈਠੇ ਬਹੁਤ ਔਖੀਆਂ ਇਹ ਫਕੀਰੀਆਂ ਨੇ ਨਜ਼ਰ ਥੱਲੇ ਕਿਉਂ ਲਿਆਵਣੀ ਕੰਨ ਪਾਟੀ ਜਿਸਦ ਹੱਸ ਦੇ ਨਾਲ ਜ਼ੰਜੀਰੀਆਂ ਨੇ ਜਿਹੜੇ ਦਰਸ਼ਨੀ ਹੁੰਡਵੀਂ ਵਾਚ ਬੈਠੇ ਸੱਭੇ ਚਿਠੀਆਂ ਉਹਨਾਂ ਨੇ ਚੀਰੀਆਂ ਨੇ ਤੁਸੀਂ ਕਰੋ ਹਿਆ ਕਵਾਰੀਉ ਨੀ ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ ਵਾਂਗ ਬੁਢਿਆਂ ਕਰੇ ਪਕ ਚੰਡ ... Read More »

ਹੀਰ ਵਾਰਿਸ ਸ਼ਾਹ: ਬੰਦ 410(ਉੱਤਰ ਹੀਰ ਦਾ ਰਾਂਝੇ ਨੂੰ)

ਸੇਨੀ ਮਾਰ ਕੇ ਹੀਰ ਦੇ ਜੋਗੀੜੇ ਨੂੰ ਕਹਿਆ ਚੁਪ ਕਰ ਏਸ ਭਕਾਉਨੀ ਹਾਂ ਤੇਰੇ ਨਾਲ ਜੇ ਏਸ ਨੇ ਵੈਰ ਚਾਇਆ ਮੱਥਾ ਏਸ ਦੇ ਨਾਲ ਮੈਂ ਲਾਉਨੀ ਹਾਂ ਕਰਾਂ ਗਲੋਂ ਗਲਾਇਨ ਨਾਲ ਏਸਦੇ ਗਲ ਏਸਦੇ ਰੇਸ਼ਟਾ ਪਾਉਨੀ ਹਾਂ ਵਾਰਸ ਸ਼ਾਹ ਮੀਆਂ ਰਾਂਝੇ ਯਾਰ ਅੱਗੇ ਇਹਨੂੰ ਕੰਜਰੀ ਵਾਂਗ ਨਚਾਉਨੀ ਹਾਂ Read More »

ਹੀਰ ਵਾਰਿਸ ਸ਼ਾਹ: ਬੰਦ 411(ਹੀਰ ਦਾ ਸਹਿਤੀ ਨੂੰ ਉੱਤਰ)

ਹੀਰ ਆਖਦੀ ਏਸ ਫਕੀਰ ਨੂੰ ਨੀ ਕੇਹਾ ਘਤਿਉ ਜ਼ੈਬ ਦਾ ਵਾਇਦਾ ਈ ਏਨ੍ਹਾਂ ਆਜਜ਼ਾਂ ਭੌਰ ਨਮਾਣਿਆਂ ਨੂੰ ਪਈ ਮਾਰਨੀ ਹੈਂ ਕੇਹਾ ਫਾਇਦਾ ਈ ਅੱਲਾਹ ਵਾਲਿਆਂ ਨਾਲ ਕੀ ਵੈਰ ਪਈ ਹੈਂ ਭਲਾ ਕਵਾਰੀਏ ਏਹ ਕੀ ਕਾਇਦਾ ਈ ਪੈਰ ਚੁੰਮ ਫਕੀਰ ਦੀ ਟਹਿਲ ਕੀਚੇ ਏਸ ਕੰਮ ਵਿੱਚ ਖੈਰ ਦਾ ਜ਼ਾਇਦਾ ਈ ਪਿੱਛੋਂ ... Read More »

ਹੀਰ ਵਾਰਿਸ ਸ਼ਾਹ: ਬੰਦ 412(ਉੱਤਰ ਸਹਿਤੀ)

ਭਾਬੀ ਇੱਕ ਧਿਰੋਂ ਲੜੇ ਫਕੀਰ ਸਾਨੂੰ ਤੂੰ ਭੀ ਜਿੰਦ ਕਢੇਂ ਨਾਲ ਘੂਰੀਆਂ ਦੇ ਜੇ ਤਾਂ ਜੰਗ ਦੇ ਨਿਰਖ ਦੀ ਖਬਰ ਨਾਹੀਂ ਕਾਹ ਪੁਛੀਏ ਭਾ ਕਸਤੂਰੀਆਂ ਦੇ ਏਨ੍ਹਾਂ ਜੋਗੀਆਂ ਦੇ ਨਹੀਂ ਵੱਸ ਕਾਈ ਕੀਤੇ ਰਿਜ਼ਕ ਨੇ ਵਾਇਦੇ ਦੂਰੀਆਂ ਦੇ ਜੇ ਤਾਂ ਪਟ ਪੜਾਵਨਾ ਨਾ ਹੋਵੇ ਕਾਹ ਖਹਿਣ ਕੀਚੇ ਨਾਲ ਭੂਰੀਆਂ ਦੇ ... Read More »

Scroll To Top
Skip to toolbar