ਸਾਨੂੰ ਰਮਜ਼ ਮਿਲੀ ਸਰਕਾਰੋਂ, ਇਕ ਸੈਨਤ ਧੁਰ ਸਰਕਾਰੋਂ- ਇਕ ਸੈਨਤ ਧੁਰ ਦਰਬਾਰੋਂ, ਇਕ ਭੇਤ ਧੁਰ ਦਰਬਾਰੋਂ । ਇਸ ਸੈਨਤ ਸੋਝੀ ਪਾਈ, ਇਸ ਸੋਝੀ ਨੇ ਹੋਸ਼ ਗੁਆਈ, ਇਕ ਲਟਕ ਬਿਹੋਸ਼ੀ ਦੀ ਲਾਈ, ਇਕ ਮਟਕ ਉਡਾਰੀ ਦੀ ਆਈ, ਇਕ ਝੂੰਮ ਛਿੜੀ ਰਸਭਿੱਨੀ, ਇਕ ਖਿਰਨ ਛਿੜੀ ਰੰਗ ਵੰਨੀ, ਇਕ ਝਰਨ ਝਰਨ ਝਰਨਾਈ, ਕੁਛ ... Read More »
Tag Archives: Bijlian De Haar ਬਿਜਲੀਆਂ ਦੇ ਹਾਰ
Feed Subscriptionਵਲਵਲਾ/Walwala
ਜਿਨ੍ਹਾਂ ਉਚਯਾਈਆਂ ਉਤੋਂ ‘ਬੁੱਧੀ’ ਖੰਭ ਸਾੜ ਢੱਠੀ, ਮੱਲੋ ਮੱਲੀ ਓਥੇ ਦਿਲ ਮਾਰਦਾ ਉਡਾਰੀਆਂ; ਪਯਾਲੇ ਅਣਡਿੱਠੇ ਨਾਲ ਬੁੱਲ੍ਹ ਲੱਗ ਜਾਣ ਓਥੇ ਰਸ ਤੇ ਸਰੂਰ ਚੜ੍ਹੇ ਝੂੰਮਾਂ ਆਉਣ ਪਯਾਰੀਆਂ; “ਗਯਾਨੀ” ਸਾਨੂੰ, ਹੋੜਦਾ ਤੇ “ਵਹਿਮੀ ਢੋਲਾ” ਆਖਦਾ ਏ, “ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ !” ” ਬੈਠ ਵੇ ਗਿਆਨੀ ! ਬੁੱਧੀ- ਮੰਡਲੇ ... Read More »
ਗਯਾਨ ਅਗਯਾਨ/Gyaan Agyan
ਕੁਛ ਜਾਣਿਆ ਆਖਿਆ ਜਾਣ ਲੀਤਾ, ਕੋਈ ਨਾਉਂ ਬੀ ਆਪ ਬਣਾ ਲਿੱਤਾ, ਧਯਾਨ ਓਸਦੇ ਵਿੱਚ ਨਾ ਰਤੀ ਰਹਿਆ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ, ਜਦੋਂ ਬਹਿਸ ਹੋਵੇ, ਹਿਕੇ ਕਥਾ ਕਰਨੀ, ਤਦੋਂ ਗਯਾਨ ਦਾ ਢੋਲ ਵਜਾ ਦਿੱਤਾ, ਏਸ ਗਯਾਨ ਨਾਲੋਂ ਅਗਯਾਨ ਚੰਗਾ, ਲਗਤਾਰ ਜੇ ਧਯਾਨ ਲਗਾ ਲਿੱਤਾ । ਕੁਛ ਜਾਣਿਆ ਕੇ ਕੁਛ ... Read More »
ਤ੍ਰੇਲ ਦਾ ਤੁਪਕਾ/Trel Tupka
ਮੋਤੀ ਵਾਂਙੂ ਡਲ੍ਹਕਦਾ ਤੁਪਕਾ ਇਹ ਜੋ ਤ੍ਰੇਲ ਗੋਦੀ ਬੈਠ ਗੁਲਾਬ ਦੀ ਹਸ ਹਸ ਕਰਦਾ ਕੇਲ; ਵਾਸੀ ਦੇਸ਼ ਅਰੂਪ ਦਾ ਕਰਦਾ ਪਯਾਰ ਅਪਾਰ, ਰੂਪਵਾਨ ਹੈ ਹੋ ਗਿਆ ਪਯਾਰੀ ਗੋਦ ਵਿਚਾਲ । ਅਰਸ਼ੀ ਕਿਰਨ ਇਕ ਆਵਸੀ, ਲੈਸੀ ਏਸ ਲੁਕਾਇ, ਝੋਕਾ ਮਤ ਕੁਈ ਪੌਣ ਦਾ ਦੇਵੇ ਧਰਤਿ ਗਿਰਾਇ । ਨਿੱਤ ਪਯਾਰ ਖਿਚ ਲਯਾਂਵਦਾ ... Read More »
ਅਣਡਿੱਠਾ ਰਸ-ਦਾਤਾ/Aanndetha Rus-Data
ਬੁੱਲ੍ਹਾਂ ਅਧਖੁੱਲ੍ਹਿਆਂ ਨੂੰ, ਹਾਇ ਮੇਰੇ ਬੁੱਲ੍ਹਾਂ ਅਧਮੀਟਿਆਂ ਨੂੰ ਛੁਹ ਗਿਆ ਨੀ, ਲਗ ਗਿਆ ਨੀ,- ਕੌਣ, ਕੁਛ ਲਾ ਗਿਆ ? ਸਵਾਦ ਨੀ ਅਗੰਮੀ ਆਇਆ ਰਸ ਝਰਨਾਟ ਛਿੜੀ, ਲੂੰ ਲੂੰ ਲਹਿਰ ਉੱਠਿਆ ਤਾਂ ਕਾਂਬਾ ਮਿੱਠਾ ਆ ਗਿਆ । ਹੋਈ ਹਾਂ ਸੁਆਦ ਸਾਰੀ, ਆਪੇ ਤੋਂ ਮੈਂ ਆਪ ਵਾਰੀ,- ਐਸੀ ਰਸਭਰੀ ਹੋਈ ਸਵਾਦ ਸਾਰੇ ... Read More »
ਮਹਿੰਦੀ ਦੇ ਬੂਟੇ ਕੋਲ/Mehandi de Boote Kol
ਮਹਿੰਦੀਏ ਨੀ ਰੰਗ ਰੱਤੀਏ ਨੀ ! ਕਾਹਨੂੰ ਰਖਿਆ ਈ ਰੰਗ ਲੁਕਾ ਸਹੀਏ ! ਹੱਥ ਰੰਗ ਸਾਡੇ ਸ਼ਰਮਾਕਲੇ ਨੀ ਵੰਨੀ ਅੱਜ ਸੁਹਾਗ ਦੀ ਲਾ ਲਈਏ, ਗਿੱਧੇ ਮਾਰਦੇ ਸਾਂ ਜਿਨ੍ਹਾਂ ਨਾਲ ਹੱਥਾਂ ਰੰਗ ਰੱਤੜੇ ਦੇ ਗਲੇ ਪਾ ਦੇਈਏ,- ਗਲ ਪਾ ਗਲਵੱਕੜੀ ਖੁਹਲੀਏ ਨਾ, ਰੰਗ ਲਾ ਰੰਗ-ਰੱਤੜੇ ਸਦਾ ਰਹੀਏ । Read More »
ਸਮਾਂ/Sama
ਰਹੀ ਵਾਸਤੇ ਘੱਤ ‘ਸਮੇਂ’ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ‘ਸਮੇਂ’ ਖਿਸਕਾਈ ਕੰਨੀ, ਕਿਵੇਂ ਨ ਸੱਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿੱਖੇ ਅਪਣੇ ਵੇਗ ਗਿਆ ਟੱਪ ਬੰਨੇ ਬੰਨੀ,- ਹੋ ! ਅਜੇ ਸੰਭਾਲ ਇਸ ‘ਸਮੇਂ’ ਨੂੰ ਕਰ ਸਫਲ ਉਡੰਦਾ ਜਾਂਵਦਾ, ਇਹ ਠਹਿਰਨ ਜਾਚ ਨ ਜਾਣਦਾ ਲੰਘ ਗਿਆ ਨ ਮੁੜਕੇ ... Read More »
ਅੱਜ/Ajj
‘ਕੱਲ੍ਹ’ ਚੁੱਕੀ ਹੈ ਬੀਤ ਵੱਸ ਤੋਂ ਦੂਰ ਨਸਾਈ, ‘ਭਲਕ’ ਅਜੇ ਹੈ ਦੂਰ ਨਹੀਂ ਵਿਚ ਹੱਥਾਂ ਆਈ, ‘ਅੱਜ’ ਅਸਾਡੇ ਕੋਲ ਵਿੱਚ ਪਰ ਫ਼ਿਕਰਾਂ ਲਾਈ, ‘ਕੱਲ੍ਹ’ ‘ਭਲਕ’ ਨੂੰ ਸੋਚ ‘ਅੱਜ’ ਇਹ ਮੁਫ਼ਤ ਗੁਆਈ । ਹੋ ! ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ‘ਮਹਾਂ ਰਸ’ ਪੀਂਦਿਆਂ, ‘ਹਰਿ ਰਸ’ ਵਿਚ ਮੱਤੇ ਖੀਵਿਆਂ, ‘ਹਰਿਰੰਗ’, ... Read More »
ਉੱਚੀ ਹੁਣ/Uchi Hun
‘ਬੀਤ ਗਈ’ ਦੀ ਯਾਦ ਪਈ ਹੱਡਾਂ ਨੂੰ ਖਾਵੇ, ‘ਔਣ ਵਾਲਿ’ ਦਾ ਸਹਿਮ ਜਾਨ ਨੂੰ ਪਿਆ ਸੁਕਾਵੇ, ‘ਹੁਣ ਦੀ’ ਛਿਨ ਨੂੰ ਸੋਚ ਸਦਾ ਹੀ ਖਾਂਦੀ ਜਾਵੇ,- ‘ਗਈ’ ਤੇ ‘ਜਾਂਦੀ’, ‘ਜਾਇ’, ਉਮਰ ਏ ਵਯਰਥ ਵਿਹਾਵੇ: ‘ਯਾਦ’ ‘ਸਹਿਮ’ ਤੇ ‘ਸੋਚ’ ਨੂੰ ਹੇ ‘ਕਾਲ ਅਕਾਲ’ ਸਦਾ ਤੁਹੀਂ ! ਤ੍ਰੈ ਕਾਲ ਭੁੱਲ ਤੋਂ ਕੱਢ ਕੇ ... Read More »
ਮੋੜ ਨੈਣਾਂ ਦੀ ਵਾਗ ਵੇ/Mod Naina di Vag ve
ਮੋੜ ਨੈਣਾਂ ਦੀ ਵਾਗ ਵੇ ! ਮਨ ਮੋੜ ਨੈਣਾਂ ਦੀ ਵਾਗ ਵੇ ।ਟੇਕ। ਏਹ ਹਰਿਆਰੇ ਫਸ ਫਸ ਜਾਂਦੇ ਰੂਪ ਫਬਨ ਦੇ ਬਾਗ਼ ਵੇ, ਮੁੜ ਘਰ ਆਵਣ ਜਾਚ ਨ ਜਾਣਨ ਮਿੱਠੇ ਮਖ ਦੇ ਵਾਂਗ ਵੇ, ਨੈਣ ਨੈਣਾਂ ਵਿਚ ਘੁਲ ਮਿਲ ਜਾਂਦੇ ਚਾਨਣ ਜਿਉਂ ਦੁ-ਚਰਾਗ਼ ਵੇ, ਠਗ ਇਕ ਨੈਣ ਵਸਣ ਉਸ ਉਪਬਨ ... Read More »