ਜੀ ਆਇਆਂ ਨੂੰ
You are here: Home >> Tag Archives: Culture ਸਭਿਆਚਾਰ (page 5)

Tag Archives: Culture ਸਭਿਆਚਾਰ

Feed Subscription

ਧੰਨ ਘੋੜੀ /Dhan Ghori

ਘੋੜੀ ਤਾਂ ਮੇਰੇ ਕਾਨ੍ਹ ਦੀ, ਨੀ ਦੀਵਾਨ ਦੀ, ਧੰਨ ਘੋੜੀ। ਸੋਹੇ ਤਾਂ ਬਾਬੇ ਦੇ ਵਾਰ ਨੀ, ਧੰਨ ਘੋੜੀ। ਨੀਲੀ ਜੀ ਘੋੜੀ ਵੀਰਾ ਵੇ ਤੇਰੀ ਨੀਲੀ ਜੀ ਘੋੜੀ, ਵਾਗ ਛੁੱਟੇ ਘਰ ਆਵੇ। ਵੀਰਾ ਵੇ ਤੇਰੀ ਪਤਲੀ ਜਿਹੀ ਨਾਜੋ, ਸੱਗੀ ਨਾਲ ਸੁਹਾਵੇ।ਧੰਨ ਘੋੜੀ ਵੀਰਾ ਵੇ ਤੇਰੀ ਨੀਲੀ ਜੀ ਘੋੜੀ, ਵਾਗ ਛੁੱਟੇ ਘਰ ... Read More »

ਘੋੜੀ ਤੇਰੀ ਅੰਬਰਸਰ ਦੀ / Ghori Teri Ambersar di

ਘੋੜੀ ਤਾਂ ਤੇਰੀ ਅੰਬਰਸਰ ਦੀ ਵੀਰਾ, ਕਾਠੀ ਬਣੀ ਪਟਿਆਲੇ। ਘੋੜੀ ਚੜ੍ਹਦੇ, ਕਾਠੀ ਕੱਸਦੇ ਵੀਰਾ, ਲਿਸ਼ਕ ਪਈ ਵੇ ਅੰਬਾਲੇ। ਚੀਰਾ ਤਾਂ ਤੇਰਾ ਅੰਬਰਸਰ ਦਾ ਵੀਰਾ, ਕਲਗ਼ੀ ਬਣੀ ਪਟਿਆਲੇ। ਚੀਰਾ ਬੰਨ੍ਹਦੇ, ਕਲਗ਼ੀ ਸਜਾਉਂਦੇ ਵੀਰਾ, ਲਿਸ਼ਕ ਪਈ ਵੇ ਅੰਬਾਲੇ। ਵਰਦੀ ਤਾਂ ਤੇਰੀ ਅੰਬਰਸਰ ਦੀ ਵੀਰਾ, ਬਟਨ ਬਣੇ ਪਟਿਆਲੇ। ਵਰਦੀ ਪਾਉਂਦੇ, ਬਟਨ ਲਾਉਂਦੇ ਵੀਰਾ, ... Read More »

ਬਾਗ਼ਾਂ ਵੱਲ ਜਾਵੀਂ ਵੇ / Bagaa vel Javi ve

ਘੋੜਾ ਤਾਂ ਬੀੜੀਂ ਵੇ ਵੀਰਾ, ਬਾਗ਼ਾਂ ਵੱਲ ਜਾਮੀਂ ਵੇ। ਉਥੇ ਤਾਂ ਬੈਠੀ ਵੇ ਵੀਰਾ, ਬਾਗ਼ਾਂ ਦੀ ਮਾਲਣ ਵੇ। ਉਹਨੂੰ ਤਾਂ ਜਾ ਕੇ ਵੀਰਾ, ਸੀਸ ਨਿਵਾਮੀਂ ਵੇ। ਮਾਲਣ ਨੇ ਬਖ਼ਸ਼ਿਆ ਵੀਰਾ, ਫ਼ੁੱਲਾਂ ਦਾ ਸਿਹਰਾ ਵੇ। ਘੋੜਾ ਤਾਂ ਬੀੜੀਂ ਵੇ ਵੀਰਾ, ਖੂਹੇ ਵੱਲ ਜਾਮੀਂ ਵੇ। ਉਥੇ ਤਾਂ ਬੈਠੀ ਵੇ ਵੀਰਾ, ਖੂਹੇ ਦੀ ... Read More »

ਘੋੜੀ ਬਾਬੇ ਵਿਹੜੇ ਜਾ /Ghori Babe Vihrhe ja

ਨੀ ਘੋੜੀ ਬਾਬੇ ਵਿਹੜੇ ਜਾ, ਤੇਰੇ ਬਾਬੇ ਦੇ ਮਨ ਸ਼ਾਦੀਆਂ। ਤੇਰੀ ਦਾਦੀ ਦੇ ਮਨ ਚਾਅ, ਨੀ ਘੋੜੀ ਚੁਗਦੀ ਹਰਿਆ ਘਾਹ। ਨੀ ਘੋੜੀ ਪਈ ਕੁਵੱਲੜੇ ਰਾਹ, ਨੀ ਘੋੜੀ ਰਾਵਲੀ ਕਹੀਏ! ਨੀ ਘੋੜੀ ਨਾਨੇ ਵਿਹੜੇ ਜਾ, ਤੇਰੇ ਨਾਨੇ ਦੇ ਮਨ ਸ਼ਾਦੀਆਂ। ਤੇਰੀ ਨਾਨੀ ਦੇ ਮਨ ਚਾਅ, ਨੀ ਘੋੜੀ ਚੁਗਦੀ ਹਰਿਆ ਘਾਹ। ਨੀ ... Read More »

ਲਟਕੇਂਦੇ ਵਾਲ ਸੁਹਣੇ ਦੇ /Lattakede wal Suhne de

ਲਟਕੇਂਦੇ ਵਾਲ ਸੁਹਣੇ ਦੇ ਜਦੋਂ ਲੱਗਿਆ ਵੀਰਾ ਤੈਨੂੰ ਮਾਈਆਂ ਵੇ, ਤੇਰੀ ਮਾਂ ਨੂੰ ਮਿਲਣ ਵਧਾਈਆਂ ਵੇ। ਲਟਕੇਂਦੇ ਵਾਲ ਸੁਹਣੇ ਦੇ! ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ। ਜਦ ਚੜ੍ਹਿਆ ਵੀਰਾ ਘੋੜੀ ਵੇ, ਤੇਰੇ ਨਾਲ ਭਰਾਵਾਂ ਦੀ ਜੋੜੀ ਵੇ। ਲਟਕੇਂਦੇ ਵਾਲ ਸੁਹਣੇ ਦੇ! ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ। ਮੇਰੇ ... Read More »

ਤੇਰੀ ਡੋਲੀ ਤੋਂ ਜਾਵਾਂ ਘੋਲੀ/ Teri Doli to Java Gholi

ਕਿਸ ਤੇਰਾ ਮੋਢਾ ਚਿਤਰਿਆ, ਵੇ ਚਿਤਰਿਆ, ਜੀਉ ਮੇਰੇ ਜਾਦੜਿਆ ਕਿਸ ਤੇਰਾ ਕਾਜ ਰਚਾਇਆ, ਸੁੱਖੀਂ ਲੱਧੜਿਆ ਬਾਬੇ ਮੋਢਾ ਚਿਤਰਿਆ, ਵੇ ਚਿਤਰਿਆ, ਜੀਉ ਮੇਰੇ ਜਾਦੜਿਆ ਤੇਰੇ ਬਾਬਲ ਕਾਜ ਰਚਾਇਆ, ਸੁੱਖੀਂ ਲੱਧੜਿਆ ਜੇ ਤੈਨੂੰ ਪਾਈਆਂ ਮਾਈਆਂ ਵੇ, ਮਾਈਆਂ ਵੇ, ਜੀਉ ਮੇਰੇ ਜਾਦੜਿਆ ਤੇਰੀ ਮਾਂ ਨੂੰ ਮਿਲਣ ਵਧਾਈਆਂ, ਸੁੱਖੀਂ ਲੱਧੜਿਆ ਜੇ ਤੂੰ ਚੜ੍ਹਿਓਂ ਘੋੜੀ ... Read More »

ਬੰਨੋ ਨੇ ਭੇਜੀਆਂ ਚੀਰੀਆਂ / Banno ne Bhejaya Cheereeaa

ਬੰਨੋ ਨੇ ਭੇਜੀਆਂ ਚੀਰੀਆਂ ਰਜ਼ਾਦੀ ਨੇ ਭੇਜੀਆਂ ਚੀਰੀਆਂ ਬੰਨਾ, ਤੂੰ ਲਟਕੇਂਦੜਾ ਆਓ ਬੰਨਾ ਮੇਰਾ ਰਾਓ-ਰਜ਼ਾਦੀ ਦਾ ਜੀਵੇ ਬੰਨਾ ਕਿੱਕੁਣ ਆਵਾਂ, ਬੰਨੋ ਮੇਰੀਏ ? ਲਟਕੇਂਦੀ ਨੀ ਬੇਸਰ ਵਾਲੀਏ ਛਣਕੇਂਦੇ ਨੀ ਚੂੜੇ ਵਾਲੀਏ ਬੰਨਾ, ਮੈਂ ਤੇਰਾ ਸਾਹਾ ਸੁਧਾਇਆ, ਬੰਨਾ ਮੇਰਾ ਰਾਓ-ਰਜ਼ਾਦੀ ਦਾ ਜੀਵੇ ਬੰਨਾ ਸਾਹਾ ਸੁਧਾਵੇ ਮੇਰਾ ਬਾਬਲ ਪਾਂਧੇ ਦੇ ਜਾਵੇ ਮੇਰਾ ... Read More »

ਪੁੱਛਦੀ-ਪੁਛਾਂਦੀ ਮਾਲਣ ਗਲੀ ‘ਚ ਆਈ/ Pauchdi Puchhaandi Maalann Gali cha Aayi

ਪੁੱਛਦੀ-ਪੁਛਾਂਦੀ ਮਾਲਣ ਗਲੀ ‘ਚ ਆਈ, ਸ਼ਾਦੀ ਵਾਲਾ ਘਰ ਕਿਹੜਾ। ਉੱਚੜੇ ਤੰਬੂ ਮਾਲਣ ਸਬਜ਼ ਕਨਾਤਾਂ, ਸ਼ਾਦੀ ਵਾਲਾ ਘਰ ਇਹੋ। ਆ, ਮੇਰੀ ਮਾਲਣ, ਬੈਠ ਦਲ੍ਹੀਜੇ, ਕਰ ਨੀ ਸਿਹਰੇ ਦਾ ਮੁੱਲ। ਇੱਕ ਲੱਖ ਚੰਬਾ ਦੋ ਲੱਖ ਮਰੂਆ, ਤ੍ਰੈ ਲੱਖ ਸਿਹਰੇ ਦਾ ਮੁੱਲ। ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ, ਬੰਨ੍ਹ ਨੀ ਲਾਲ ਜੀ ਦੇ ... Read More »

ਖਾਣ ਨੂੰ ਤੈਨੂੰ ਖੀਰ ਦਉਂਗੀ/Khann nu Tainu Khir Dougi

ਖਾਣ ਨੂੰ ਤੈਨੂੰ ਖੀਰ ਦਉਂਗੀ ਨਾਲ ਪਕਾ ਦਉ ਪੂੜਾ ਬੈਠਣ ਨੂੰ ਤੈਨੂੰ ਕੁਰਸੀ ਦਉਗੀ ਸੋਣ ਨੂੰ ਲਾਲ ਪੰਘੂੜਾ ਲਾ ਕੇ ਤੇਲ ਤੇਰੇ ਵਾਹਦੂੰ ਬੋਦੇ ਸਿਰ ਤੇ ਕਰ ਦਉਂ ਜੂੜਾ ਜੇ ਮੇਰਾ ਪੁੱਤ ਬਣਨਾ ਲਿਖ ਕੇ ਵਖਾ ਦੇ ਊੜਾ Read More »

ਛੱਡ ਦੇ ਕਲਹਿਰੀਆ ਮੋਰਾ/ Chhad de Klhiria Mora

ਪਹਿਲਾਂ ਤੈਨੂੰ ਸੌ ਕੋਹਾਂ ਤਕ ਖ਼ਬਰ ਸੀ ਭੋਰਾ ਭੋਰਾ ਜੇ ਮੈਂ ਠੰਢਾ ਹਉਕਾ ਭਰਦੀ ਤੂੰ ਕਰਦਾ ਸੀ ਝੋਰਾ ਹੁਣ ਤਾਂ ਤੈਨੂੰ ਨਾਲ ਪਈ ਦਾ ਸੁਣਦਾ ਨੀ ਹਟਕੋਰਾ ਜੇ ਮੈਨੂੰ ਨਹੀਂ ਰੱਖਣਾ ਛੱਡ ਦੇ ਕਲਹਿਰੀਆ ਮੋਰਾ Read More »

Scroll To Top
Skip to toolbar