ਮੈਂ ਸਾਰਾ ਦਿਨ ਕੀਹ ਕਰਦਾ ਹਾਂ ਆਪਣੇ ਪਰਛਾਵੇਂ ਫੜਦਾ ਹਾਂ ਆਪਣੀ ਧੁੱਪ ਵਿਚ ਹੀ ਸੜਦਾ ਹਾਂ ਹਰ ਦਿਹੁੰ ਦੇ ਦਰਯੋਧਨ ਅੱਗੇ ਬੇਚੈਨੀ ਦੀ ਚੌਪੜ ਧਰ ਕੇ ਮਾਯੂਸੀ ਨੂੰ ਦਾਅ ‘ਤੇ ਲਾ ਕੇ ਸ਼ਰਮਾਂ ਦੀ ਦਰੋਪਦ ਹਰਦਾ ਹਾਂ ਤੇ ਮੈਂ ਪਾਂਡਵ ਏਸ ਸਦੀ ਦਾ ਆਪਣਾ ਆਪ ਦੁਸ਼ਾਸਨ ਬਣ ਕੇ ਆਪਣਾ ਚੀਰ ... Read More »
Tag Archives: Culture ਸਭਿਆਚਾਰ
Feed Subscriptionਮੀਲ -ਪੱਥਰ
ਮੈਂ ਮੀਲ ਪੱਥਰ, ਹਾਂ ਮੀਲ ਪੱਥਰ ਮੇਰੇ ਮੱਥੇ ਤੇ ਹੈਨ ਪੱਕੇ,ਇਹ ਕਾਲੇ ਬਿਰਹੋਂ ਦੇ ਚਾਰ ਅੱਖਰ ! ਮੇਰਾ ਜੀਵਨ ਕੁਝ ਇਸ ਤਰਾਂ ਹੈ ਜਿਸ ਤਰਾਂ ਕਿ ਕਿਸੇ ਗਰਾਂ ਵਿਚ ਥੋਹਰਾਂ ਮੱਲੇ ਉਜਾੜ ਦੈਰੇ ‘ਚ – ਰਹਿੰਦਾ ਹੋਵੇ ਮਲੰਗ ਫੱਕਰ ! ਤੇ ਜੂਠੇ ਟੁਕਾਂ ਦੀ ਆਸ ਲੈ ਕੇ ਦਿਨ ਢਲੇ ਜੋ ... Read More »
ਬੇਹਾ- ਖੂਨ
ਖੂਨ ! ਬੇਹਾ-ਖੂਨ ! ਮੈਂ ਹਾਂ, ਬੇਹਾ ਖੂਨ ! ਨਿੱਕੀ ਉਮਰੇ ਭੋਗ ਲਈ ਅਸਾਂ ਸੈਂ ਚੁੰਮਣਾਂ ਦੀ ਜੂਨ ! ਪਹਿਲਾਂ ਚੁੰਮਣ ਬਾਲ – ਵਰੇਸੇ ਟੁਰ ਸਾਡੇ ਦਰ ਆਇਆ ! ਉਹ ਚੁੰਮਣ ਮਿੱਟੀ ਦੀ ਬਾਜ਼ੀ ਦੋ ਪਲ ਖੇਡ ਗਵਾਇਆ ! ਦੂਜਾ ਚੁੰਮਣ ਜੋ ਸਾਨੂੰ ਜੁੜਿਆ ਉਸ ਸਾਡੇ ਮੇਚ ਨਾ ਆਇਆ ! ... Read More »
ਵੀਨਸ ਦਾ ਬੁੱਤ
ਇਹ ਸਜਨੀ ਵੀਨਸ ਦਾ ਬੁੱਤ ਹੈ ਕਾਮ ਦੇਵਤਾ ਇਸ ਦਾ ਪੁੱਤ ਹੈ ਮਿਸਰੀ ਅਤੇ ਯੂਨਾਨੀ ਧਰਮਾਂ,ਵਿੱਚ ਇਹ ਦੇਵੀ ਸਭ ਤੋਂ ਮੁੱਖ ਹੈ ! ਇਹ ਸਜਨੀ ਵੀਨਸ ਦਾ ਬੁੱਤ ਹੈ ! ਕਾਮ ਜੋ ਸਭ ਤੋਂ ਮਹਾਬਲੀ ਹੈ ਉਸ ਦੀ ਮਾਂ ਨੂੰ ਕਹਿਣਾ ਨੰਗੀ ਉਸ ਦੀ ਗਲ ਉੱਕੀ ਹੀ ਨਾ ਚੰਗੀ ! ... Read More »
ਇੱਕ ਲਰਜ਼ਦਾ ਨੀਰ ਸੀ
ਇੱਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ | ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ | ਤੀਸਰਾ ਇਸ ਹਾਦਸੇ ਨੂੰ ਕਰਨ, ਲੱਗਿਆ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ | ਇੱਕ ਸ਼ਾਇਰ ਬਚ ਗਿਆ ਸੀ, ਸੰਵੇਦਨਾ ਸੰਗ ਲਰਜਦਾ ਏਨੇ ਪੱਥਰ ਉਹ ... Read More »
ਅਜਨਬੀ
ਅਜੇ ਤਾਂ ਮੈਂ ਹਾਂ ਅਜਨਬੀ ! ਅਜੇ ਤਾਂ ਤੂੰ ਹੈਂ ਅਜਨਬੀ ! ਤੇ ਸ਼ਾਇਦ ਅਜਨਬੀ ਹੀ ਰਹਾਂਗੇ ਇਕ ਸਦੀ ਜਾਂ ਦੋ ਸਦੀ lਨਾ ਤੇ ਤੂੰ ਹੀ ਔਲੀਆ ਹੈਂ ਨਾ ਤੇ ਮੈਂ ਹੀ ਹਾਂ ਨਬੀ ਇਕ ਆਸ ਹੈ, ਇਹ ਉਮੀਦ ਹੈ,ਕਿ ਮਿਲ ਪਾਵਾਂਗੇ ਪਰ ਕਦੀ ! ਅਜੇ ਤਾਂ ਮੈਂ ਹਾਂ ਅਜਨਬੀ ... Read More »
ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ
ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ, ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ। ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ, ਵਪਾਰੀ ਹੋਏਗਾ ਜੁਆਰੀ ਨੀ ਹੋਣਾ। ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ, ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ, ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ, ਕੋਈ ਬੋਝ ... Read More »
ਕੋਈ ਡਾਲੀਆਂ ਚੋ ਲੰਘਿਆ
ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ, ਪੈਂੜਾਂ ਤੇਰੀਆਂ ਤੀਕ ਦੂਰ ਦੂਰ ਡਿੱਗੇ ਮੇਰੇ ਪੱਤੇ, ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣਕੇ, ਪਿਆ ਅੰਬੀਆ ਨੂੰ ਬੂਰ ਸੀ ਕਿ ਕੋਇਲ ਕੂਕ ਪਈ, ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣਕੇ, ਕਦੇ ਬੰਦਿਆਂ ਦੇ ਵਾਂਗੂੰ ਸਾਨੂੰ ਮਿਲਿਆ ਵੀ ਕਰ, ... Read More »
ਮਿਲਦੀ ਨਹੀ ਮੁਸਕਾਨ
ਮਿਲਦੀ ਨਹੀ ਮੁਸਕਾਨ ਹੀ ਹੋਠੀ ਸਜਾਉਣ ਨੂੰ | ਦਿਲ ਤਾ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ | ਹੋਠਾਂ ਤੇ ਹਾਸਾ ਮਰ ਗਿਆ ,ਦੰਦਾਸਾ ਰਹਿ ਗਿਆ ਇਹੀ ਰਹਿਣ ਦੇ ਹਾਸਿਆ ਦਾ ਭਰਮ ਪਾਉਣ ਨੂੰ | ਟੁਟਿਆ ਏ ਕਿਓਂ , ਗੂੜਾ ਜਿਹਾ ਚਸ਼ਮਾ ਖਰੀਦ ਲੈ ਰੋ ਰੋਕੇ ਸੁੱਜੀਆ ਸੋਹਣੀਆ ਅਖੀਆ ... Read More »
ਭਾਰੇ ਭਾਰੇ ਬਸਤੇ
ਭਾਰੇ ਭਾਰੇ ਬਸਤੇ, ਲੰਮੇ ਲੰਮੇ ਰਸਤੇ, ਥੱਕ ਗਏ ਨੇ ਗੋਡੇ, ਦੁਖਣ ਲੱਗ ਪਏ ਮੋਢੇ, ਐਨਾ ਭਾਰ ਚੁਕਾਇਆ ਏ ……ਅਸੀਂ ਕੋਈ ਖੋਤੇ ਆਂ ? ਟੀਚਰ ਜੀ ਆਉਣਗੇ, ਆ ਕੇ ਹੁਕਮ ਸੁਣਾਉਣਗੇ …ਚਲੋ ਕਿਤਾਬਾਂ ਖੋਲ੍ਹੋ, ਪਿੱਛੇ ਪਿੱਛੇ ਬੋਲੋ । ਪਿੱਛੇ ਪਿੱਛੇ ਬੋਲੀਏ …ਅਸੀਂ ਕੋਈ ਤੋਤੇ ਆਂ ? ਚਲੋ ਚਲੋ ਜੀ ਚੱਲੀਏ, ਜਾ ... Read More »