ਜੀ ਆਇਆਂ ਨੂੰ
You are here: Home >> Tag Archives: culuture (page 29)

Tag Archives: culuture

Feed Subscription

ਸਾਂਝਾ ਦਰਦ

ਬਿਰਧ ਆਸ਼ਰਮ ਵਿਚ ਗਏ ਪੱਤਰਕਾਰ ਨੇ ਉੱਥੇ ਬਰਾਂਡੇ ਵਿਚ ਬੈਠੀ ਇਕ ਬਜ਼ੁਰਗ ਔਰਤ ਨੂੰ ਪੁੱਛਿਆ, “ ਮਾਂ ਜੀ, ਤੁਹਾਡੇ ਕਿੰਨੇ ਪੁੱਤਰ ਹਨ?” ਉਹ ਬੋਲੀ, “ ਨਾ ਪੁੱਤ, ਨਾ ਧੀ। ਮੇਰੇ ਤਾਂ ਕੋਈ ਔਲਾਦ ਨਹੀਂ।” ਪੱਤਰਕਾਰ ਬੋਲਿਆ, “ ਤੁਹਾਨੂੰ ਗਮ ਤਾਂ ਹੋਵੇਗਾ ਪੁੱਤਰ ਨਾ ਹੋਣ ਦਾ। ਪੁੱਤਰ ਹੁੰਦਾ ਤਾਂ ਅੱਜ ਤੁਸੀਂ ... Read More »

ਚਮਤਕਾਰ

ਬੱਚੇ ਦੀ ਬੀਮਾਰੀ ਕਾਰਨ ਗਰੀਬੂ ਦੋ ਦਿਨਾਂ ਤੋਂ ਦਿਹਾੜੀ ਕਰਨ ਨਹੀਂ ਸੀ ਜਾ ਸਕਿਆ। ਅੱਜ ਬੱਚਾ ਕੁੱਝ ਠੀਕ ਹੋਇਆ ਤਾਂ ਘਰ ਵਿਚ ਰਾਸ਼ਨ ਪਾਣੀ ਮੁਕ ਗਿਆ ਸੀ। ਬੱਚੇ ਨੂੰ ਪਿਆਉਣ ਲਈ ਘਰ ਵਿਚ ਇਕ ਤੁਪਕਾ ਦੁੱਧ ਵੀ ਨਹੀਂ ਸੀ। “ ਜਾਓ, ਹੱਟੀ ਆਲੇ ਨੂੰ ਆਖੋ ਜੁਆਕ ਬਮਾਰ ਐ, ਪਾਈਆ ਦੁੱਧ ... Read More »

ਕੁੰਡਲੀ

ਵੱਡੇ ਭਰਾ ਲਈ ਜਦੋਂ ਵੀ ਕੋਈ ਯੋਗ ਰਿਸ਼ਤਾ ਆਉਂਦਾ, ਕੁੜੀ ਦੀ ਜਨਮ-ਕੁੰਡਲੀ ਲੈ, ਮਾਂ ਪੰਡਤ ਰਾਮਕ੍ਰਿਸ਼ਣ ਸ਼ਾਸਤਰੀ ਕੋਲ ਜਾਂਦੀ। ਸ਼ਾਸਤਰੀ ਜੀ ਕੁੜੀ ਦੀ ਕੁੰਡਲੀ ਨਾਲ ਭਰਾ ਦੀ ਕੁੰਡਲੀ ਮਿਲਾਉਂਦੇ ਤੇ ‘ਨਾਂਹ’ ਵਿਚ ਸਿਰ ਹਿਲਾ ਦਿੰਦੇ। ਕਦੇ ਅੱਠ ਗੁਣ ਮਿਲਦੇ ਤੇ ਕਦੇ ਦਸ। ਮਾਂ ਪੱਚੀ ਕੁ ਗੁਣਾਂ ਦੇ ਮਿਲੇ ਬਿਨਾ ਆਪਣੇ ... Read More »

ਕੰਮ ਵਾਲੀਆਂ

ਨਾਲ ਦੀ ਗਲੀ ਵਿੱਚੋਂ ਲੰਘਦੇ ਸਮੇਂ ਮੈਡਮ ਪ੍ਰਿਤਪਾਲ ਦੇ ਘਰ ਦਾ ਗੇਟ ਖੁੱਲਾ ਵੇਖ, ਮੇਰੇ ਪੈਰ ਠਿਠਕ ਗਏ। ਨੌਂ ਵੱਜ ਚੁੱਕੇ ਸਨ। ਪ੍ਰਿਤਪਾਲ ਤੇ ਉਹਦਾ ਘਰਵਾਲਾ ਤਾਂ ਸਵਾ ਕੁ ਅੱਠ ਵਜੇ ਹੀ ਨਿਕਲ ਜਾਂਦੇ ਹਨ ਘਰੋਂ, ਸਮੇ ਸਿਰ ਡਿਊਟੀ ਤੇ ਪਹੁੰਚਣ ਲਈ। ਸੁੱਖ ਤਾਂ ਹੈ ? ਦੀ ਸੋਚ ਆਈ ਤੇ ... Read More »

ਹੱਦ

ਇਕ ਅਦਾਲਤ ਵਿਚ ਮੁਕੱਦਮਾ ਪੇਸ਼ ਹੋਇਆ, “ ਸਾਹਿਬ ! ਇਹ ਪਾਕਿਸਤਾਨੀ ਹੈ, ਸਾਡੇ ਦੇਸ਼ ਦੀ ਹੱਦ ਪਾਰ ਕਰਦਾ ਫੜਿਆ ਗਿਆ ਹੈ ।”“ ਤੂੰ ਇਸ ਬਾਰੇ ਕੁਝ ਕਹਿਣਾ ਚਾਹੁੰਦਾ ਹੈਂ ?” ਮਜਿਸਟਰੇਟ ਨੇ ਪੁੱਛਿਆ ।“ ਮੈਂ ਕੀ ਕਹਿਣਾ ਹੈ ਸਰਕਾਰ ! ਮੈਂ ਖੇਤਾਂ ਨੂੰ ਪਾਣੀ ਲਾ ਕੇ ਬੈਠਾ ਸੀ । ‘ਹੀਰ’ ... Read More »

ਸੰਤੂ

ਅਧਖੜ ਉਮਰ ਦਾ ਸਿਧਰਾ ਜਿਹਾ ਸੰਤੂ ਬੇਮੇਚ ਬੂਟ ਪਾਈ ਪਾਣੀ ਦੀ ਬਾਲਟੀ ਚੁੱਕ ਜਦੋਂ ਪੌੜੀਆਂ ਚੜ੍ਹਨ ਲੱਗਾ ਤਾਂ ਮੈਂ ਉਹਨੂੰ ਸੁਚੇਤ ਕੀਤਾ, ” ਧਿਆਨ ਨਾਲ ਚੜ੍ਹੀਂ । ਪੌੜੀਆਂ ‘ਚ ਕਈ ਥਾਵਾਂ ਤੋਂ ਇੱਟਾਂ ਨਿਕਲੀਆਂ ਹੋਈਐਂ । ਡਿੱਗ ਨਾ ਪਈਂ ।” ” ਚਿੰਤਾ ਨਾ ਕਰੋ ਜੀ, ਮੈਂ ਤਾਂ ਪੰਜਾਹ ਕਿਲੋ ਆਟਾ ... Read More »

ਕਲਾ-ਕਿਰਤ

ਰੇਲਵੇ ਸਟੇਸ਼ਨ ਦੇ ਵਿਸ਼ਰਾਮ-ਘਰ ਦੀ ਬਾਹਰਲੀ ਥੜ੍ਹੀ ਉੱਤੇ ਉਸਨੂੰ ਨਾ ਵੇਖ ਕੇ ਉਹ ਘਬਰਾ ਜਿਹਾ ਗਿਆ। ਅਜੇ ਕੱਲ੍ਹ ਤਾਂ ਉਹ ਇੱਥੇ ਹੀ ਬੈਠਾ ਸੀ। ਪਿਛਲੇ ਕਈ ਮਹੀਨਿਆਂ ਤੋਂ ਉਹ ਇਸ ਦਰਵੇਸ਼ ਮੰਗਤੇ ਨੂੰ ਵੇਖ ਰਿਹਾ ਸੀ। ਉਹ ਪਹਿਲੀ ਗੱਡੀ ਰਾਹੀਂ ਡਿਊਟੀ ਤੇ ਜਾਂਦਾ ਹੈ। ਉਹ ਕਲਾਕਾਰ ਹੈ ਤੇ ਆਪਣੇ ਰੰਗ-ਬੁਰਸ਼ ... Read More »

ਬਦਲਦੇ ਰਿਸ਼ਤੇ

ਹਾਕਮ ਸਿੰਘ ਦੇ ਵੱਡੇ ਮੁੰਡੇ ਨਛੱਤਰ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਚੜ੍ਹਦੀ ਉਮਰੇ ਹੋਈ ਇਸ ਮੌਤ ਕਰਕੇ ਘਰ ਵਿਚ ਮਾਤਮ ਛਾ ਗਿਆ ਸੀ। ਉਸਦੀ ਜਵਾਨ ਪਤਨੀ ਬੁੜ੍ਹੀਆਂ ਦੇ ਹੱਥੋਂ ਛੁੱਟ ਲਾਸ਼ ਉੱਪਰ ਡਿੱਗਦੀ ਦੋ-ਹੱਥੜੀ ਪਿੱਟ ਰਹੀ ਸੀ। ਲਾਸ਼ ਦਾ ਸੰਸਕਾਰ ਹੋ ਗਿਆ। ਤੀਜੇ ਦਿਨ ਫੁੱਲ ਚੁਗੇ ... Read More »

ਰਿਸ਼ਤੇ

ਤਿੰਨ ਭੈਣਾ ਹਨ ਉਹ। ਪਿਛਲੇ ਦਿਨੀਂ ਵੱਡੀ ਦਾ ਘਰਵਾਲਾ ਅਚਾਨਕ ਸੁਰਗਵਾਸ ਹੋ ਗਿਆ। ਸਵੇਰੇ ਹਸਪਤਾਲ ਦਾਖਲ ਕਰਵਾਇਆ ਤੇ ਸ਼ਾਮੀਂ ਮੁੱਕ ਵੀ ਗਿਆ। ਉਸੇ ਵੇਲੇ ਸਕੀਰੀਆਂ ਵਿਚ ਟੈਲੀਫੋਨ ਕਰ ਦਿੱਤੇ ਮੁੰਡੇ ਨੇ। ਰਿਸ਼ਤੇਦਾਰ ਮੂੰਹ-ਹਨੇਰੇ ਹੀ ਘਰਾਂ ਤੋਂ ਚੱਲ ਪਏ। ਦੋਵੇਂ ਭੈਣਾ ਤੇ ਉਹਨਾਂ ਦੇ ਘਰਵਾਲੇ ਦਸ ਵੱਜਣ ਤੋਂ ਪਹਿਲਾਂ ਹੀ ਪਹੁੰਚ ... Read More »

ਨਿਜੜੇ

ਬਿਸ਼ਨੇ ਦੇ ਦੋਵੇਂ ਪੁੱਤ ਡੇਰੇ ਦੇ ਵਿਹੜੇ ਵਿਚ ਪਿੱਪਲ ਹੇਠਾਂ ਮੰਜੇ ਉੱਤੇ ਪਏ ਬਿਸ਼ਨੇ ਕੋਲ ਆ ਕੇ ਚੁੱਪ ਖੜੋ ਗਏ। ਨੂੰਹਾਂ ਨੇ ਮੰਜੇ ਦੀਆਂ ਪੈਂਦਾਂ ਵੱਲ ਹੋ ਕੇ ਬਿਸ਼ਨੇ ਦੇ ਪੈਰ ਛੁੰਹਦਿਆਂ ਹੌਲੀ ਜਿਹੀ ਕਿਹਾ, “ਮੱਥਾ ਟੇਕਦੀ ਆਂ ਬਾਬਾ ਜੀ।” ਬਿਸ਼ਨਾ ਚੁੱਪ ਪਿਆ ਰਿਹਾ। “ਕਿਮੇ ਠੀਕ ਓਂ ਬਾਬਾ ਜੀ?” ਛੋਟੀ ... Read More »

Scroll To Top
Skip to toolbar