ਅੱਵਲ’ ਆਖ ਸੁਨਾਂ ਖੁਦਾ ਤਾਈਂ, ਜਿਹਨੂੰ ਪੀਰ ਫਕੀਰ ਧਿਆਉਂਦੇ ਨੇ। ਲੋਹ ਕਲਮ ਤੇ ਜ਼ਮੀਨ ਅਸਮਾਨ ਤਾਰੇ, ਚੰਨ ਸੂਰਜ ਭੀ ਸੀਸ ਨਿਵਾਉਂਦੇ ਨੇ। ਮੱਛ ਕੱਛ ਸੰਸਾਰ ਸਮੁੰਦਰਾਂ ਦੇ, ਉਹ ਭੀ ਰੱਬ ਦੇ ਜੀ ਕਹਾਉਂਦੇ ਨੇ। ‘ਕਾਦਰਯਾਰ’ ਮੀਆਂ ਜੰਗਲ ਜੂਹ ਬੇਲੇ ਸੱਭੇ ਰੱਬ ਦਾ ਬਿਰਦ ਕਮਾਉਂਦੇ ਨੇ। ਅਲਫ਼ ਆਖ ਸਖੀ-ਸਿਆਲਕੋਟ ਅੰਦਰ, ਪੂਰਨ ... Read More »
Tag Archives: kissa pooran bhagatਕਿੱਸਾ ਪੂਰਨ ਭਗਤ
Feed Subscriptionਕਿੱਸਾ ਪੂਰਨ ਭਗਤ-ਪਹਿਲੀ ਸੀਹਰਫ਼ੀ ਬੰਦ 11-20
ਜੇ ਜ਼ੁਬਾਨ ਥੀਂ ਰਾਜੇ ਨੇ ਹੁਕਮ ਕੀਤਾ, ‘ਘਰ ਜਾਹੁ ਸਲਾਮ ਕਰ ਮਾਈਆਂ ਨੂੰ। ਜਿਸ ਵਾਸਤੇ ਭੋਰੇ ਦੇ ਵਿੱਚ ਪਾਇਆ, ਹੁਣ ਮੋੜ ਨਾ ਖੁਸ਼ੀਆਂ ਆਈਆਂ ਨੂੰ।’ ਹੁਕਮ ਬਾਪ ਦਾ ਉਠ ਕੇ ਮੰਨ ਤੁਰਦਾ, ਅੱਗੇ ਲਾ ਲੈਂਦਾ ਨਫਰਾਂ ਨਾਈਆਂ ਨੂੰ। ਕਾਦਰਯਾਰ ਮੈਂ ਸਿਫਤਿ ਕੀ ਕਰਾਂ ਉਸ ਦੀ, ਰੰਨਾਂ ਦੇਖ ਭੁਲਾਇਆ ਸਾਈਆਂ ਨੂੰ। ... Read More »
ਕਿੱਸਾ ਪੂਰਨ ਭਗਤ-ਪਹਿਲੀ ਸੀਹਰਫ਼ੀ ਬੰਦ 21-30
ਕਾਫ਼ ‘ਕਹਿਰ ਕਰਾਂ ਨਾ ਪੂਰਨਾ ਵੇ, ਆਖੇ ਲੱਗ ਜਾ ਭਲਾ ਜੇ ਚਾਹਨਾ ਏਂ। ਝੋਲੀ ਅੱਡ ਮੈਂ ਖਲੀ ਹਾਂ ਪਾਸ ਤੇਰੇ, ਹੈਂਸਿਆਰਿਆ ਖ਼ੈਰ ਨਹੀਂ ਪਾਉਨਾ ਏਂ। ਕੁਛੜ ਬੈਠ ਮੰਮਾ ਕਦੋਂ ਚੁੰਘਿਆ ਈ, ਐਵੇਂ ਕੂੜ ਦੀ ਮਾਉਂ ਬਣਾਵਣਾ ਏਂ।’ ਕਾਦਰਯਾਰ ਨਾ ਸੰਗਦੀ ਕਹੇ ਲੂਣਾਂ, ‘ਕਿਉਂ ਗਰਦਨੀ ਖੂਨ ਚੜ੍ਹਾਵਨਾ ਏਂ’। 21. ਕਾਫ ਕਹੇ ... Read More »
ਕਿੱਸਾ ਪੂਰਨ ਭਗਤ-ਦੂਜੀ ਸੀਹਰਫ਼ੀ ਬੰਦ 1-10
ਅਲਫ਼ ਆ ਖਾਂ ਪੂਰਨਾ ਕਹੇ ਰਾਜਾ, ‘ਬੱਚਾ ਨਿਜ ਤੂੰ ਜੰਮਿਉਂ ਜਾਇਉਂ ਓਏ। ਜੇ ਮੈਂ ਜਾਣਦਾ ਮਾਰਦਾ ਤਦੋਂ ਤੈਨੂੰ, ਜਦੋਂ ਭੋਹਰੇ ਪਾਲਣਾ ਪਾਇਉਂ ਓਏ। ਸੀਨੇ ਲਾਇਓ ਈ ਪੂਰਨਾ ਦਾਗ ਮੇਰੇ, ਕਹੇ ਵਾਰ ਕੁਲੱਛਣੇ ਜਾਇਉਂ ਓਏ। ਕਾਦਰਯਾਰ ਕਹਿੰਦਾ ਸਲਵਾਹਨ ਰਾਜਾ; ਘਰਿ ਕੀ ਕਰਤੂਤਿ ਕਰ ਆਇਉਂ ਓਏ’। 1. ਬੇ ਬਹੁਤ ਹੋਇਆ ਕਹਿਰਵਾਨ ਰਾਜਾ, ... Read More »
ਕਿੱਸਾ ਪੂਰਨ ਭਗਤ-ਦੂਜੀ ਸੀਹਰਫ਼ੀ ਬੰਦ 11-20
ਜ਼ੇ, ‘ਜ਼ੋਰ ਨਾ ਡਾਢੇ ਦੇ ਨਾਲ ਕੋਈ। ਪਕੜ ਬੇਗੁਨਾਹ ਮੰਗਾਇਆ ਮੈਂ। ਕੈਹਨੂੰ ਖੋਲ੍ਹ ਕੇ ਦਿਲ ਦਾ ਹਾਲ ਦੱਸਾਂ, ਜਿਹੜਾ ਕਹਿਰ ਗੁਨਾਹ ਕਰਾਇਆ ਮੈਂ। ਮੈਂ ਤਾਂ ਝੂਰਨਾ ਆਪਣੇ ਤਾਲਿਆ ਨੂੰ, ਇਹੋ ਕਰਮ ਨਸੀਬ ਲਿਖਾਇਆ ਮੈਂ।’ ਕਾਦਰਯਾਰ ਮੀਆਂ ਪੂਰਨ ਭਗਤ ਆਖੇ, ‘ਮਾਂ ਮਾਤਰੀ ਚੋਰ ਬਣਾਇਆ ਮੈਂ’। 11. ‘ਸੀਨ ਸਮਝ ਰਾਜਾ ਬੁਧਿ ਹਾਰ ... Read More »
ਕਿੱਸਾ ਪੂਰਨ ਭਗਤ-ਦੂਜੀ ਸੀਹਰਫ਼ੀ ਬੰਦ 21-30
ਕਾਫ਼ ਕਰਮ ਜਾਂ ਬੰਦੇ ਦੇ ਜਾਗਦੇ ਨੀ, ਰੱਬ ਆਣ ਸਬੱਬ ਬਣਾਵੰਦਾ ਏ। ਸਿਰੋਪਾਉ ਪਹਿਨਾਉਂਦਾ ਕੈਦੀਆਂ ਨੂੰ ਦੁੱਖ ਦੇਇ ਕੇ ਸੁਖ ਦਿਖਾਵੰਦਾ ਏ। ਰੱਬ ਬੇਪ੍ਰਵਾਹ ਬੇਅੰਤ ਹੈ ਜੀ, ਉਹਦਾ ਅੰਤ ਹਿਸਾਬ ਨਾ ਆਂਵਦਾ ਏ। ਕਾਦਰਯਾਰ ਹੈ ਸਾਬਤੀ ਮੂਲ ਏਵੇਂ, ਪੂਰਨ ‘ਸਾਬਤੀ’ ਥੀਂ ਰੱਬ ਪਾਵੰਦਾ ਏ। 21. ਗਫ ਗਰਦਸ਼ ਜੋ ਮੁੱਦਤਾਂ ਗੁਜ਼ਰ ... Read More »
ਕਿੱਸਾ ਪੂਰਨ ਭਗਤ-ਤੀਜੀ ਸੀਹਰਫ਼ੀ ਬੰਦ 1-10
ਅਲਫ਼ ਆਖ ਸੁਣਾਂਵਦਾ ਗੁਰੂ ਤਾਈਂ, ਕਿੱਸਾ ਹਾਲ ਹਕੀਕਤਾਂ ਖੋਲ੍ਹ ਕੇ ਜੀ। ਨੇਕੀ ਮਾਇ ਤੇ ਬਾਪ ਦੀ ਯਾਦ ਕਰਕੇ ਸੱਭੋ ਦੱਸਦਾ ਉਸ ਨੂੰ ਫੋਲ ਕੇ ਜੀ: ਗੁਰੂ ਨਾਥ ਜਾਂ ਓਸ ਦੇ ਦਰਦ ਰੁੰਨਾ, ਹੰਝੂ ਰੱਤ ਦੀਆਂ ਅੱਖੀਂ ਡੋਲ੍ਹ ਕੇ ਜੀ। ਕਾਦਰਯਾਰ ਸੁਣਾਂਵਦਾ ਗੱਲ ਸੱਭੋ, ਸੁਖਨ ਦਰਦ ਫਿਰਾਕ ਦੇ ਬੋਲ ਕੇ ਜੀ। ... Read More »
ਕਿੱਸਾ ਪੂਰਨ ਭਗਤ-ਤੀਜੀ ਸੀਹਰਫ਼ੀ ਬੰਦ 11-20
ਜੇ ਜ਼ੋਰ-ਬਜ਼ੋਰ ਹੋ ਗੁਰੂ ਅੱਗੇ, ਪੂਰਨ ਆਇ ਕੇ ਸੀਸ ਨਿਵਾਂਵਦਾ ਏ। ਗੁਰੂ ਪਕੜ ਕੇ ਸੀਸ ਤੋਂ ਲਿਟ ਕਤਰੀ, ਕੰਨ ਪਾੜ ਕੇ ਮੁੰਦਰਾ ਪਾਂਵਦਾ ਏ। ਗੋਰੀ ਰੰਗ ਪੁਸ਼ਾਕੀਆਂ ਖੋਲ੍ਹ ਬੁਚਕੇ ਹੱਥੀਂ ਆਪਣੀ ਨਾਥ ਪਹਿਨਾਂਵਦਾ ਏ। ਕਾਦਰਯਾਰ ਗੁਰੂ ਸਵਾ ਲਖ ਵਿਚੋਂ, ਪੂਰਨ ਭਗਤ ਮਹੰਤ ਬਣਾਂਵਦਾ ਏ। 11. ਸੀਨ ਸੁਣੋ ਲੋਕੋ ਕਿੱਸੇ ਆਸ਼ਕਾਂ ... Read More »
ਕਿੱਸਾ ਪੂਰਨ ਭਗਤ-ਤੀਜੀ ਸੀਹਰਫ਼ੀ ਬੰਦ 21-30
ਕਾਫ਼ ਕੁਫ਼ਲ ਸੰਦੂਕ ਦਾ ਖੋਲ੍ਹ ਰਾਣੀ, ਭਰੀ ਬੋਰ ਉਲੱਦ ਕੇ ਢੇਰ ਕਰਦੀ। ਹੀਰੇ ਲਾਲ ਜਵਾਹਰ ਤੇ ਹੋਰ ਮੋਤੀ; ਭਰੇ ਥਾਲ ਲਿਆਂਵਦੀ ਪੂਰ ਜ਼ਰਦੀ। ਰਾਣੀ ਸੁੰਦਰਾਂ ਮੁੱਖ ਤੋਂ ਲਾਹਿ ਪੜਦਾ, ਚਰਨ ਚੁੰਮ ਕੇ ਪੈਰ ‘ਤੇ ਸੀਸ ਧਰਦੀ। ਕਾਦਰਯਾਰ ‘ਮੁੜ ਫੇਰ ਵੀ ਆਵਨਾ ਜੇ, ਬਣੀ ਰਹਾਂਗੀ ਹੋਇ ਗ਼ੁਲਾਮ ਬਰਦੀ। 21. ਕਾਫ਼ ਕਰਮ ... Read More »