ਮੈਨੂੰ ਓਦੋਂ ਬੜੀਆਂ ਮੌਜਾਂ ਸਨ। ਸਰਕਾਰੀ ਨੌਕਰਾਂ ਦੇ ਰਹਿਣ ਲਈ ਨਵੀਂ ਦਿੱਲੀ ਵਿਚ ਵੱਡੇ ਵੱਡੇ ਲੋਕਾਂ ਦੇ ਨਾਂ ਉਤੇ ਬਸਤੀਆਂ ਹਨ। ਇਨ੍ਹਾਂ ਵਿਚੋਂ ਕਿਸੇ ਨੂੰ ਕਾਲੋਨੀ ਤੇ ਕਿਸੇ ਨੂੰ ਨਗਰ ਆਖਦੇ ਹਨ। ਇਹੋ ਜਿਹੀ ਇਕ ਬਸਤੀ ਦੇ ਇਕ ਘਰ ਵਿਚ ਮੇਰਾ ਆਉਣ ਜਾਣ ਸੀ। ਇਥੇ ਇਕ ਕੁੜੀ ਇਕੱਲੀ ਰਹਿੰਦੀ ਸੀ ... Read More »
Tag Archives: Kulwant Singh Virk ਕੁਲਵੰਤ ਸਿੰਘ ਵਿਰਕ
Feed Subscriptionਮੁੱਢੋਂ-ਸੁੱਢੋਂ/Muddhon Suddhon
ਅਖਬਾਰ ਵਿਚ ਖਬਰ ਛਪੀ ਸੀ ਕਿ ਪੁਲਿਸ ਨੇ ਪਿੰਡ ਵਿਚ ਗੋਲੀ ਚਲਾ ਦਿੱਤੀ। ਚਾਰ ਜੀਅ ਮਰੇ ਦੱਸਦੇ ਸਨ। ਕੁਝ ਫੱਟੜ ਹੋਏ। ਮਰਨ ਵਾਲਿਆਂ ਵਿਚ ਇਕ ਬੁੱਢੀ ਜ਼ਨਾਨੀ ਵੀ ਸੀ। ਝਗੜਾ ਮਾਮਲੇ ਦੀ ਉਗਰਾਹੀ ਦਾ ਸੀ। ਸਰਕਾਰ ਕਹਿੰਦੀ ਸੀ ਕਿ ਮਾਮਲਾ ਜਿਹੜਾ ਵਧਾ ਕੇ ਲਾਇਆ ਗਿਆ ਸੀ, ਹੁਣੇ ਈ ਲੈਣਾ ਏ। ... Read More »
ਸ਼ਿੰਗਾਰ/Shingar
ਕੈਪਟਨ ਧਰਮ ਸਿੰਘ ਮੇਰੇ ਗਵਾਂਢੀ ਸਨ। ਗਵਾਂਢੀ ਬਹੁਤਾ ਨਾਲ ਦੇ ਘਰ ਵਾਲਿਆਂ ਨੂੰ ਆਖੀਦਾ ਏ ਪਰ ਅਸੀਂ ਤੇ ਦੋਵੇਂ ਇਕੱਠੇ ਇਕੋ ਕੋਠੀ ਵਿਚ ਰਹਿੰਦੇ ਸਾਂ। ਉਨ੍ਹਾਂ ਦੇ ਘਰ ਕੋਈ ਹਾਸੇ ਵਾਲੀ ਗੱਲ ਹੋਵੇ, ਅਸੀਂ ਵੀ ਨਾਲ ਹੀ ਹੱਸ ਪੈਂਦੇ; ਉਨ੍ਹਾਂ ਦੇ ਘਰ ਕੋਈ ਪ੍ਰਾਹੁਣਾ ਆਉਂਦਾ, ਸਾਨੂੰ ਪਤਾ ਲੱਗ ਜਾਂਦਾ ਕਿ ... Read More »
ਟੂਣਾ/Toona
ਮੇਰਾ ਇੱਕ ਦੋਸਤ ਹਾਈ ਕੋਰਟ ਦਾ ਜੱਜ ਹੈ। ਸਮਾਜ ਇਹ ਮੰਗ ਕਰਦਾ ਹੈ ਕਿ ਜੱਜ ਆਪਣੇ ਫੈਸਲ਼ਿਆਂ ਰਾਹੀਂ ਨਾ ਸਿਰਫ ਇਨਸਾਫ ਹੀ ਕਰੇ ਸਗੋਂ ਉਸ ਦੇ ਫਿਰਨ ਤੁਰਨ ਤੇ ਬਹਿਣ ਖਲੋਣ ਤੋਂ ਲੋਕਾਂ ਨੂੰ ਇਹ ਯਕੀਨ ਵੀ ਆ ਜਾਵੇ ਕਿ ਉਹ ਸਦਾ ਇਨਸਾਫ ਹੀ ਕਰਦਾ ਹੈ। ਇਸ ਕਰਕੇ ਇਸ ਪੇਸ਼ੇ ... Read More »
ਪਲਟਾ/Palta
ਮੈਂ ਅਤੇ ਮੇਰਾ ਦੋਸਤ ਦਿੱਲੀ ਕਨਾਟ ਪਲੇਸ ਵਿਚ ਫਿਰ ਰਹੇ ਸਾਂ। ਦੁਕਾਨਾਂ ਵਿਚ ਲੱਗੇ ਸਾਮਾਨ ਉਤੇ ਅਸੀਂ ਬਾਹਰੋਂ ਬਾਹਰੋਂ ਝਾਤੀਆਂ ਮਾਰ ਰਹੇ ਸਾਂ। ਸਮੇਂ ਦੀ ਟੋਰ ਨਾਲ ਵਰਤੋਂ ਦੀਆਂ ਵਸਤਾਂ ਦੇ ਬਦਲੇ ਮੁਹਾਂਦਰੇ ਵੇਖ ਕੇ ਮਨ ਪਰਚਾ ਰਹੇ ਸਾਂ। ਕੁਝ ਵਸਤਾਂ ਬਾਰੇ ਤਾਂ ਅਸੀਂ ਵੇਖ ਕੇ ਵੀ ਇਹ ਵੀ ਨਹੀਂ ... Read More »
ਸ਼ੇਰਨੀਆਂ/Shernian
ਹੋਰ ਬੱਚੇ ਤੇ ਸੌਂ ਗਏ ਸਨ ਪਰ ਸਭ ਤੋਂ ਛੋਟਾ ਅਜੇ ਜਾਗਦਾ ਸੀ, ਦਿਨੇ ਚੋਖਾ ਚਿਰ ਸੁੱਤਾ ਰਿਹਾ ਹੋਣ ਕਰਕੇ। ਮੇਰੀ ਵਹੁਟੀ ਉਸ ਦੇ ਨਾਲ ਲੰਮੀ ਪੈ ਕੇ ਉਸ ਨੂੰ ਸੁਆਣ ਦਾ ਚਾਰਾ ਕਰ ਰਹੀ ਸੀ। ਸਾਡੀ ਸਲਾਹ ਸੀ ਕਿ ਸੌਣ ਤੋਂ ਪਹਿਲਾਂ ਕੁਝ ਚਿਰ ਸੈਰ ਕਰ ਆਵੀਏ। ਪਰ ਕਾਕੇ ... Read More »
ਸਾਬਣ ਦੀ ਚਿੱਪਰ/Saban Di Chippar
ਅਸੀਂ ਤਿੰਨੇ ਹੋਟਲ ਵਿਚ ਬੈਠੇ ਚਾਹ ਪੀ ਰਹੇ ਸਾਂ, ਮੈਂ, ਪ੍ਰੇਮ ਤੇ ਨਰਿੰਦਰ। ਨਰਿੰਦਰ ਸਰਦਾਰਾਂ ਦਾ ਮੁੰਡਾ ਸੀ। ਹੁਣ ਕਹਾਣੀਆਂ ਲਿਖਣ ਲਗ ਪਿਆ ਸੀ। ਇਹ ਤੇ ਕੋਈ ਅਨੋਖੀ ਗੱਲ ਨਹੀਂ ਸੀ। ਸਰਦਾਰਾਂ ਦੇ ਮੁੰਡਿਆਂ ਤੋਂ ਕਿਹੜਾ ਕੰਮ ਭੁਲਿਆ ਹੋਇਆ ਏ। ਆਪਣੀਆਂ ਪੈਲੀਆਂ ਦੀ ਵੱਟਾਂ ਤੇ ਫੇਰੇ ਵੀ ਮਾਰਦੇ ਨੇ ਤੇ ... Read More »
ਉਜਾੜ/Ujaar
ਆਲਾ ਸਿੰਘ ਹੁਣ ਬੁੱਢਾ ਹੋ ਗਿਆ ਸੀ, ਪਰ ਏਨਾ ਬੁੱਢਾ ਨਹੀਂ ਕਿ ਉਹ ਡਾਂਗ ਲੈ ਕੇ ਆਪਣੇ ਖਾਲ ਦੇ ਮੂੰਹੇ ‘ਤੇ ਨਾ ਬੈਠ ਸਕਦਾ ਹੋਵੇ, ਆਪਣੀਆਂ ਪੈਲੀਆਂ ਦਵਾਲੇ ਫੇਰਾ ਨਾ ਮਾਰ ਸਕਦਾ ਹੋਵੇ, ਜਾਂ ਕਿਸੇ ਪਰ੍ਹੇ ਵਿੱਚ ਖੜਕਾ ਕੇ ਗੱਲ ਨਾ ਕਰ ਸਕਦਾ ਹੋਵੇ। ਉਸਦੇ ਮੂੰਹ ਤੇ ਕੋਈ ਝੁਰੜੀ ਨਹੀਂ ... Read More »
ਮਿਹਰ ਗੁੱਲ/Mihar Gul
ਸ਼ਿਮਲੇ ਦੀ ਮਾਲ ਰੋਡ ਦੇ ਕੰਢੇ ਤੇ ਛੱਡੀ ਹੋਈ ਪਾਰਕ ਵਿਚ ਕੁਝ ਸਾਫ਼ ਤੇ ਪਾਲਸ਼ ਕੀਤੇ ਹੋਏ ਬੈਂਚ ਪਏ ਸਨ। ਕੋਲ ਦੇ ਦਫ਼ਤਰਾਂ ਦੇ ਬਾਬੂ ਛੁੱਟੀ ਮਿਲਣ ਤੇ ਜਾਂ ਅਫ਼ਸਰ ਦੀ ਅੱਖ ਬਚਾ ਕੇ ਆਉਂਦੇ ਤੇ ਆ ਕੇ ਇਹਨਾਂ ਬੈਂਚਾਂ ਤੇ ਢਹਿ ਪੈਂਦੇ। ਇਕ ਲੰਮੀ ਆਕੜ ਲੈ ਕੇ ਉਹ ਧੌਣ ... Read More »
ਮਾਸਟਰ ਭੋਲਾ ਰਾਮ/Master Bhola Ram
ਮਾਸਟਰ ਭੋਲਾ ਰਾਮ ਜੀ ਐਫ਼ ਏ., ਜੇ.ਏ. ਬੀ. ਕਈ ਸਾਲਾਂ ਤੋਂ ਕਸ਼ੱਤ੍ਰੀ ਹਾਈ ਸਕੂਲ ਵਿਚ ਜਨਰਲ ਕਾਲਜ ਦੇ ਸੀਨੀਅਰ ਟੀਚਰ ਸਨ। ਕਿਸੇ ਵੱਡੇ ਦਰਿਆ ਦੇ ਪੱਤਣ ਤੇ ਬੈਠੇ ਮਲਾਹ ਵਾਂਗ, ਉਨ੍ਹਾਂ ਮੁੰਡਿਆਂ ਦੇ ਕਈ ਪੂਰ ਹਥੀਂ ਫੜ ਫੜ ਕੇ ਲੰਘਾਏ ਸਨ। ਕਈ ਹੋਰ ਨਵੇਂ ਆਉਂਦੇ ਗਏ। ਹਰ ਨਵੇਂ ਆਏ ਪੂਰ ... Read More »