ਜੀ ਆਇਆਂ ਨੂੰ
You are here: Home >> Tag Archives: minni khaniyan (page 4)

Tag Archives: minni khaniyan

Feed Subscription

ਸੰਤਾਂ ਦੀ ਰੋਟੀ

ਮੀਤੋ ਦੇ ਵਾਰ-ਵਾਰ ਜ਼ਿੱਦ ਕਰਨ ਤੇ ਆਖਿਰ ਮਾਂ ਨੇ ਥੱਪੜ ਕੱਢ ਮਾਰਿਆ ਸੀ। ਉਹ ਰੀਂ-ਰੀਂ ਕਰਦਾ ਪਰੇ ਚਲਾ ਗਿਆ ਸੀ। ਮਾਂ ਇਕ ਵਾਰੀ ਫੇਰ ਚੁੱਲ੍ਹੇ-ਚੌਕੇ ਦੇ ਕੰਮ ਵਿਚ ਰੁੱਝ ਗਈ ਸੀ। ਅੱਜ ਸੰਤਾਂ ਦੀ ਰੋਟੀ ਸੀ। ਆਪਣੇ ਸਿੱਖਾਂ-ਸੇਵਕਾਂ ਦੇ ਮੋਹ-ਪ੍ਰੇਮ ਨੂੰ ਮੁੱਖ ਰੱਖ ਕੇ ਸੰਤ ਹਰਜੀਤ ਸਿੰਘ ਜੀ ਪਿੰਡ ਦੇ ... Read More »

ਰੁਜ਼ਗਾਰ

“ਅੱਜ ਸ਼ਰਮੇ ਦੇ ਘਰ ਤਾਂ ਬਹੁਤ ਲੜਾਈ ਹੋਈ। ਦੋਵੇਂ ਨੂਹਾਂ ਇਕ ਦੂਜੀ ਨੂੰ ਟੁੱਟ-ਟੁੱਟ ਕੇ ਪੈ ਰਹੀਆਂ ਸਨ। ਹੁਣ ਨਹੀਂ ਦੋਵੇਂ ਭਰਾ ਇੱਕਠੇ ਰਹਿੰਦੇ।” ਕੰਮ ਤੋਂ ਆ ਸ਼ੀਲੋ ਆਪਣੇ ਘਰਵਾਲੇ ਨੂੰ ਦੱਸ ਰਹੀ ਸੀ। “ਫਿਰ ਕੀ ਏ…? ਇਹ ਗੱਲ ਤਾਂ ਤੂੰ ਅੱਗੇ ਵੀ ਕਈ ਵਾਰ ਸੁਣਾ ਚੁੱਕੀ ਏਂ।” ਸ਼ੀਲੋ ਦੇ ... Read More »

ਥੋਹਰਾਂ ਦੇ ਸਿਰਨਾਵੇਂ

“ਦੇਖੋ ਬਾਪੂ ਜੀ! ਮੈਨੂੰ ਆਏ ਨੂੰ ਮਹੀਨਾ ਹੋ ਗਿਐ…ਸਾਰੇ ਅੰਗਾਂ-ਸਾਕਾਂ ਨੂੰ ਪੁੱਛ ਲਿਐ…ਕੋਈ ਵੀ ਤੁਹਾਨੂੰ ਦੋਵਾਂ ਨੂੰ ਰੱਖਣ ਲਈ ਤਿਆਰ ਨਹੀਂ…ਮੈਂ ਤੁਹਾਨੂੰ ਇਸ ਬਿਰਧ ਅਵਸਥਾ ’ਚ…ਇਕੱਲੇ ਇਸ ਕੋਠੀ ’ਚ ਬਿਲਕੁਲ ਨਹੀਂ ਛੱਡ ਸਕਦਾ…ਤੁਸੀਂ ਆਪਣਾ ਲੁੱਕ-ਆਫਟਰ ਕਰ ਹੀ ਨਹੀਂ ਸਕਦੇ।” ਮਾਤਾ ਪਿਤਾ ਨੂੰ ਖਾਮੋਸ਼ ਦੇਖ ਕੇ ਉਹ ਫਿਰ ਬੋਲਿਆ, “ਨਾਲੇ ਅਗਲੇ ... Read More »

ਪਹਿਚਾਣ

ਬੱਸ ਵਿਚ ਚੜ੍ਹਦਿਆਂ ਉਹਨੇ ਵੇਖਿਆ ਕਿ ਉਹਨੂੰ ਕੋਈ ਘੂਰ ਰਿਹਾ ਹੈ। ਉਹ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਖਾੜਕੂ ਕਿਸਮ ਦੀ ਕੁੜੀ ਮੰਨੀ ਜਾਂਦੀ ਸੀ। ਹੁਣ ਕਾਲਜ ਵਿਚ ਲੈਕਚਰਾਰ ਬਣਨ ਦੇ ਬਾਵਜੂਦ ਉਹਦਾ ਖਾੜਕੂ ਸੁਭਾ ਕਾਇਮ ਸੀ। ਅੱਜ ਉਹਨੇ ਪੱਕਾ ਧਾਰ ਲਿਆ ਸੀ ਕਿ ਇਸ ਘੂਰੀਬਾਜ਼ ਨੂੰ ਮਜਾ ਦੱਸਣਾ ਹੀ ... Read More »

ਸੁਆਲ

ਜਦੋਂ ਉਸਦੀ ਪ੍ਰੇਮ ਲੀਲਾ ਦੀ ਖਬਰ ਉਸ ਦੇ ਘਰਦਿਆਂ ਦੇ ਕੰਨੀਂ ਪਈ ਤਾਂ ਸਾਰੇ ਘਰ ਵਿਚ ਜਿਵੇਂ ਉਧਮ ਜਿਹਾ ਮੱਚ ਗਿਆ। “ਬਦਜਾਤ! ਸਾਡੀ ਇੱਜ਼ਤ ਮਿੱਟੀ ’ਚ ਰੋਲਤੀ, ਕਾਲਜ ਜਾਣ ਦੇ ਬਹਾਨੇ ਕਿਹੜੇ ਗੁੱਲ ਖਿਲਾਉਂਦੀ ਫਿਰਦੀ ਐ!” ਭਰਾ ਦੀ ਆਵਾਜ਼। “ਹਾਏ! ਹਾਏ! ਤੈਨੂੰ ਸ਼ਰਮ ਨਾ ਆਈ ਆਪਣੇ ਖ਼ਾਨਦਾਨ ਦੀ ਇੱਜ਼ਤ ਨੂੰ ... Read More »

ਕੌੜਾ ਸੱਚ

ਸੜਕ ਹਾਦਸੇ ਵਿਚ ਸਕੂਲ ਦੇ ਮੁੱਖ ਅਧਿਆਪਕ ਸਤਨਾਮ ਸਿੰਘ ਦੀ ਮੌਤ ਨੇ ਸਾਰਿਆਂ ਦੇ ਹਿਰਦਿਆਂ ਨੂੰ ਵਲੂੰਧਰ ਦਿੱਤਾ। ਉਸ ਸ਼ਾਮ ਕਿਸੇ ਨੇ ਵੀ ਚੁੱਲ੍ਹੇ ਅੱਗ ਨਾ ਬਾਲੀ। ਆਖਿਰ ਪਿੰਡ ਦੇ ਬਜ਼ੁਰਗ ਕਿਸ਼ਨ ਸਿੰਘ ਨੇ ਸਤਨਾਮ ਸਿੰਘ ਦੇ ਘਰ ਜੁੜੀ ਸੰਗਤ ਨੂੰ ਦਿਲਾਸਾ ਦਿੰਦਿਆਂ ਕਿਹਾ, “ਭਾਈ, ‘ਘੱਲੇ ਆਏ ਨਾਨਕਾ, ਸੱਦੇ ਉੱਠੀ ... Read More »

ਸਬਕ

ਦੀਨ ਦਿਆਲ ਦੇ ਪੁੱਤਰ ਰਤਨਪਾਲ ਦੀ ਤੀਸਰੀ ਸਗਾਈ ਦੀ ਗੱਲ ਚੱਲ ਰਹੀ ਸੀ। ਪਹਿਲਾਂ ਦੋ ਸਗਾਈਆਂ ਟੁੱਟ ਜਾਣ ਕਰਕੇ, ਉਹ ਇਸ ਵਾਰੀ ਬਹੁਤ ਹੁਸ਼ਿਆਰੀ ਨਾਲ, ਹੋਏ ਬੀਤੇ ਤੋਂ ਸਬਕ ਸਿੱਖ ਫੂਕ-ਫੂਕ ਪੈਰ ਧਰ ਰਿਹਾ ਸੀ। “ਲੜਕਾ ਪੜ੍ਹਿਆ ਲਿਖਿਆ ਤੇ ਸਰਕਾਰੀ ਨੌਕਰ ਹੈ। ਆਪਣੇ ਪਰਿਵਾਰ ਅਤੇ ਇਸਦੀ ਨੌਕਰੀ ਦੇ ਸਟੇਟਸ ਮੁਤਾਬਕ, ... Read More »

ਚਾਹ ਦੀ ਪਿਆਲੀ

ਤੜਕਸਾਰ ਹੀ ਉਸ ਨੇ ਇਕ ਕੋਠੀ ਦਾ ਦਰ ਖੜਕਾਇਆ। ਕੋਠੀ ਅੰਦਰ ਘੁਸਰ ਫੁਸਰ ਹੋਈ। ਥੋੜ੍ਹੀ ਜਿਹੀ ਹਿਲਜੁਲ ਵੀ ਹੋਈ ਪਰ ਫਿਰ ਚੁੱਪ ਪਸਰ ਗਈ। ਉਸ ਨੇ ਚਾਹ ਦੀ ਪਿਆਲੀ ਦੀ ਮੰਗ ਕਰਦਿਆਂ ਇਕ ਵਾਰ ਫੇਰ ਬੂਹੇ ਤੇ ਦਸਤਕ ਦਿੱਤੀ ਪਰ ਬੂਹਾ ਫੇਰ ਵੀ ਖਾਮੋਸ਼ ਰਿਹਾ। ਕਾਫੀ ਦੇਰ ਦੀ ਉਡੀਕ ਮਗਰੋਂ ... Read More »

ਕਾਲ ਚੱਕਰ

“ਕਿਓਂ ਬਈ ਜਵਾਨਾ! ਇਹ ਹਜ਼ਾਰਾ ਸਿਹੁੰ ਵੰਝਲੀਆਂ ਵਾਲੇ ਦੀ ਹੱਟੜੀ ਐ ਨਾ?” ਵਰ੍ਹਿਆਂ ਬਾਦ ਜੱਦੀ ਪਿੰਡ ਮੁੜੇ ਗੱਜਣ ਨੇ ਹੱਟੀ ਉੱਤੇ ਬੈਠੇ ਮੁੰਡੇ ਨੂੰ ਪੁੱਛਿਆ। “ਹਾਂ ਬਾਪੂ ਜੀ, ਮੈਂ ਉਨ੍ਹਾਂ ਦਾ ਪੋਤਰਾ ਆਂ।” “ਬਈ ਕਾਕਾ, ਤੇਰੇ ਬਾਬੇ ਦੀਆਂ ਬਣਾਈਆਂ ਵੰਝਲੀਆਂ ਦੂਰ-ਦੂਰ ਤੱਕ ਵਿਕਣ ਜਾਂਦੀਆਂ ਸਨ।” “ਜੀ ਬਾਬਾ ਜੀ, ਪਰ ਹੁਣ ... Read More »

ਮੁਰਦ-ਘਾਟ ’ਤੇ ਖੜਾ ਆਦਮੀ

ਕੜੀ ਵਰਗੇ ਤਿੰਨ ਜੁਆਨ ਅੱਜ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ। ਸਾਰੇ ਸ਼ਹਿਰ ਵਿਚ ਹਾਹਾਕਾਰ ਮੱਚੀ ਹੋਈ ਸੀ। ਤਿੰਨਾਂ ਜੁਆਨਾਂ ਦੀਆਂ ਲਾਸ਼ਾਂ ਪੋਸਟ-ਮਾਰਟਮ ਲਈ ਹਸਪਤਾਲ ਲਿਜਾਈਆਂ ਗਈਆਂ। ਪੋਸਟ-ਮਾਰਟਮ ਦੇ ਕਮਰੇ ਦੇ ਬਾਹਰ ਲੋਕਾਂ ਦੀ ਅੰਤਾਂ ਦੀ ਭੀੜ ਸੀ। ਕਮਰੇ ਦੇ ਬੂਹੇ ਉੱਤੇ ਪਹਿਰੇਦਾਰ ਖੜਾ ਸੀ। ਪਹਿਰੇਦਾਰ ਅੰਦਰ ਕਿਸੇ ਨੂੰ ਜਾਣ ... Read More »

Scroll To Top
Skip to toolbar