ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ। ਡੂਮ ਸੋਹੇਲੇ ਗਾਂਵਦੇ, ਖਾਨ ਖੀਵੇ ਦੇ ਬਾਰ। ਰੱਜ ਦੁਆਈੰ ਦਿੱਤੀਆਂ, ਸੋਹਣੇ ਪਰਵਾਰ। ਰਲ ਤਦਬੀਰਾਂ ਬੱਧੀਆਂ, ਛੈਲ ਹੋਈ ਮੁਟਿਆਰ। ਸਾਹਿਬਾਂ ਨਾਲ ਸਹੇਲੀਆਂ, ਕੂੜੀ ਰੀਸਕਾਰ। 5 । ਘਰ ਵੰਝਲ ਦੇ ਮਿਰਜ਼ਾ, ਜੰਮਿਆ ਕਰੜੇ ਵਾਰ। ਜਨਮ ਦਿੱਤਾ ਮਾਈ ਬਾਪ ਨੇ, ਰੂਪ ਦਿੱਤਾ ਕਰਤਾਰ। ਐਸਾ ਮਿਰਜ਼ਾ ਸੂਰਮਾ, ਖਰਲਾਂ ... Read More »
Tag Archives: peelu
Feed Subscriptionਮਿਰਜ਼ਾ ਸਾਹਿਬਾਂ: ਬੰਦ 11 – 20
ਅਤੇ ਪਲੰਘ ‘ਤੇ ਬਹਿ ਕੇ, ਮੇਰਾ ਹੱਥੀਂ ਕਾਜ ਸੰਵਾਰ। ਭੱਲ ਕੇ ਆਉਣਗੇ ਭੱਟੀ ਸੰਦਲ ਬਾਰ ਦੇ, ਸਾਹਿਬ ਸੰਡੇ ਬਾਰ”। ਮੇਰਾ ਜਾਣ ਜ਼ਰੂਰ ਦਾ, ਪਿੱਛੇ ਭਾਈ ਚਾਰ। ਅੱਛੀ ਕਰਨ ਆਪਣੇ ਨੱਕ ਨੂੰ, ਨਹੀਂ ਖਰਲਾਂ ਨੂੰ ਆਊ ਹਾਰ। ਮੇਰਾ ਜਾਣਾ ਜ਼ਰੂਰ ਦਾ, ਜਾਂਦੇ ਨੂੰ ਹੋੜ ਨਾ ਪਾ। 55 । ਕਾਜ-ਵਿਹੂਣਾ ਮੈਂ ਫਿਰਾਂ, ... Read More »
ਮਿਰਜ਼ਾ ਸਾਹਿਬਾਂ: ਬੰਦ 21-30
ਮਿਰਜ਼ਾ ਸਿਆਲਾਂ ਨੂੰ ਟੁਰ ਪਿਆ, ਚੱਲਿਆ ਹੋ ਅਸਵਾਰ। ਮਿਰਜ਼ਾ ਪੁੱਛੇ ਪੀਲੂ ਸ਼ਾਇਰ ਨੂੰ, ਦੱਸੀਂ ਸ਼ਗਨ ਵਿਚਾਰ। ਪੀਲੂ ਬੈਠਾ ਖੂਹ ਤੇ, ਕਰਕੇ ਲੱਖ ਤਦਬੀਰ। ਕਾਂਾਲਣ ਬੱਧਾ ਤੱਕਲਾ, ਤੱਕਲੇ ਬੱਧਾ ਤੀਰ। ਲੱਠ ਪਠਾਣਾ ਮੇਲਿਆ, ਕਰੜੇ ਘੱਤ ਜ਼ੰਜੀਰ। 105 । ਕੰਮੀਆਂ ਮੁੰਢ ਧਤੂਰੀਆਂ, ਜਿਵੇਂ ਬਾਦਸ਼ਾਹ ਮੁੱਢ ਵਜ਼ੀਰ। ਕੁੱਤਾ ਹੱਟ ਹੱਟ ਕਰ ਰਿਹਾ, ਜਿਵੇਂ ... Read More »
ਮਿਰਜ਼ਾ ਸਾਹਿਬਾਂ: ਬੰਦ 31-40
ਮਾੜੀ ਤੇਰੀ ਟੈਰਕੀ, ਮਿਰਜ਼ਿਆ! ਲਿਆਇਆ ਕਿਧਰੋਂ ਟੋਰ। ਸੁੱਕਾ ਇਹਦਾ ਚੌਖਟਾ, ਕਾਵਾਂ ਖਾਧੀ ਕੰਗਰੋੜ। ਜੇ ਘਰ ਨਾ ਸੀ ਤੇਰੇ ਬਾਪ ਦੇ, ਮੰਗ ਲਿਆਉਂਦੇ ਹੋਰ। ਘੋੜੇ ਖੀਵੇ ਖ਼ਾਨ ਦੇ ਬੜੇ ਮੁਰਾਤਿਬ ਖੌਰ। ਭੱਜਿਆਂ ਨੂੰ ਜਾਣ ਨਾ ਦੇਣਗੇ, ਉੱਧਲ ਗਈਆਂ ਦੇ ਚੋਰ। 155 । ਵਿੱਚ ਉਜਾੜ ਦੇ ਮਾਰ ਕੇ, ਤੇਰੀ ਸੁੱਟਣ ਧੌਣ ਮਰੋੜ। ... Read More »
ਮਿਰਜ਼ਾ ਸਾਹਿਬਾਂ: ਬੰਦ 41 – 50
ਅਰਸ਼ੋਂ ਉਤਰੇ ਛੇ ਜਣੇ, ਛੀਏ ਭੈਣ ਭਰਾ। ‘ਦੁਲਦਲ’ ਲਈ ਸ਼ਾਹ ਅਲੀ ਨੇ, ਪਾਈ ਕਾਅਬੇ ਦੀ ਰਾਹ। ਇਕ ਲਿਆ ਗੁੱਗੇ ਚੌਹਾਨ ਨੇ, ਬਾਗੜਾਂ ਦਿੱਤੀਆਂ ਢਾਹ। ਨੀਲਾ ਲਿਆ ਰਾਜੇ ਰਸਾਲੂ ਨੇ, ਰਾਣੀਆਂ ਲਈ ਛੁਡਾ । ਗਰਾੜ ਜੈਮਲ ਫੱਤੇ ਸੌਦਲ, ਬੇਟੀ ਨਾ ਦਿੱਤੀ ਵਿਆਹ। 205 । ‘ਲੱਖੀ’ ਲੈ ਲਈ ਦੁੱਲੇ ਜਵਾਨ ਨੇ, ਮਾਰੇ ... Read More »
ਮਿਰਜ਼ਾ ਸਾਹਿਬਾਂ: ਬੰਦ 50 – 56
ਮਿਰਜ਼ੇ ਵਿੱਚ ਬੜਾ ਗੁਮਾਨ ਸੀ, ਫਿਰ ਸੌਂ ਗਿਆ ਜੰਡੂਰੇ ਦੇ ਪਾਸ। ਮੈਂ ਵਲ ਵਲ ਵੱਢ ਦਿਆਂਗਾ ਸੂਰਮੇਂ, ਦੇਊਂ ਪੂਰ ਖਪਾ। ਮੈਨੂੰ ਝੱਟ ਕੁ ਠੌਂਕਾ ਲਾ ਲੈਣਾ ਦੇ, ਸੁੱਤੇ ਨੂੰ ਨਾ ਜਗਾ। ਦਿਨ ਚੜ੍ਹਦੇ ਨੂੰ ਚਲਾਂਗੇ, ਤੈਨੂੰ ਲੈ ਚਲਾਂ ਦਾਨਾਬਾਦ। ਹੋਣੀ ਮਿਰਜ਼ੇ ਤੇ ਕੁੱਦ ਪਈ, ਰਲੀ ਸਿਆਲਾਂ ਦੇ ਨਾਲ। 255 । ... Read More »