ਜਾਚ ਮੈਨੂੰ ਆ ਗਈ ਗ਼ਮ ਖਾਣ ਦੀ । ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ । ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ, ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ । ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਓ, ਧਰਤ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ । ਨਾ ਦਿਓ ਮੈਨੂੰ ਸਾਹ ਉਧਾਰੇ ... Read More »
Tag Archives: Shiv Kumar Btalvi ਸ਼ਿਵ ਕੁਮਾਰ ਬਟਾਲਵੀ
Feed Subscriptionਜਦ ਵੀ ਤੇਰਾ/Jad Vi Tera
ਜਦ ਵੀ ਤੇਰਾ ਦੀਦਾਰ ਹੋਵੇਗਾ ਝੱਲ ਦਿਲ ਦਾ ਬੀਮਾਰ ਹੋਵੇਗਾ ਕਿਸੇ ਵੀ ਜਨਮ ਆ ਕੇ ਵੇਖ ਲਵੀਂ ਤੇਰਾ ਹੀ ਇੰਤਜ਼ਾਰ ਹੋਵੇਗਾ ਜਿਥੇ ਭੱਜਿਆ ਵੀ ਨਾ ਮਿਲੂ ਦੀਵਾ ਸੋਈਉ ਮੇਰਾ ਮਜ਼ਾਰ ਹੋਵੇਗਾ ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ ਕੋਈ ਦਿਲ ਦਾ ਬੀਮਾਰ ਹੋਵੇਗਾ ਇੰਞ ਲੱਗਦਾ ਹੈ ‘ਸ਼ਿਵ’ ਦੇ ਸ਼ਿਅਰਾਂ ‘ਚੋਂ ਕੋਈ ... Read More »
ਲੋਹੇ ਦਾ ਸ਼ਹਿਰ/ Lohe Da Shehar
ਲੋਹੇ ਦੇ ਇਸ ਸ਼ਹਿਰ ਵਿਚ ਪਿੱਤਲ ਦੇ ਲੋਕ ਰਹਿੰਦੇ ਸਿੱਕੇ ਦਾ ਬੋਲ ਬੋਲਣ ਸ਼ੀਸ਼ੇ ਦਾ ਵੇਸ ਪਾਉਂਦੇ ਜਿਸਤੀ ਇਹਦੇ ਗਗਨ ‘ਤੇ ਪਿੱਤਲ ਦਾ ਚੜ੍ਹਦਾ ਸੂਰਜ ਤਾਂਬੇ ਦੇ ਰੁੱਖਾਂ ਉੱਪਰ ਸੋਨੇ ਦੇ ਗਿਰਝ ਬਹਿੰਦੇ ਇਸ ਸ਼ਹਿਰ ਦੇ ਇਹ ਲੋਕੀ ਜ਼ਿੰਦਗੀ ਦੀ ਹਾੜੀ ਸਾਉਣੀ ਧੂਏਂ ਦੇ ਵੱਢ ਵਾਹ ਕੇ ਸ਼ਰਮਾਂ ਨੇ ਬੀਜ ... Read More »
ਮੈਨੂੰ ਤੇਰਾ ਸ਼ਬਾਬ ਲੈ ਬੈਠਾ/ Mainu Tera Shabab Lai Baitha
ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰ ਗੁਲਾਬ ਲੈ ਬੈਠਾ ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ ਲੈ ਹੀ ਬੈਠਾ ਜਨਾਬ ਲੈ ਬੈਠਾ ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ ਤੇਰੇ ਮੁੱਖ ਦੀ ਕਿਤਾਬ ਲੈ ਬੈਠਾ ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ ਮੈਨੁੰ ਇਹੋ ਹਿਸਾਬ ਲੈ ਬੈਠਾ ਸ਼ਿਵ ਨੂੰ ... Read More »
ਰੋਗ ਬਣ ਕੇ ਰਹਿ ਗਿਆ/ Rog Ban Ke Reh Gia
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ । ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ ਕਿਉਂ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ । ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ ਸੁੱਚੇ ਪਿਆਰ ਦੀ ਰਾਤ ਨੂੰ ਖੁੱਲ੍ਹਦਾ ਹੈ ਹਰ ਬਾਜ਼ਾਰ ਤੇਰੇ ... Read More »
ਸਾਗਰ ਤੇ ਕਣੀਆਂ/ Sagar Te Kanian
ਜਾ ਕੇ ਤੇ ਇਹ ਜੁਆਨੀ ਮੁੜ ਕੇ ਕਦੀ ਨਾ ਆਉਂਦੀ । ਸਾਗਰ ‘ਚ ਬੂੰਦ ਰਲ ਕੇ ਮੁੜ ਸ਼ਕਲ ਨਾ ਵਖਾਉਂਦੀ । ਇਕ ਦੋ ਘੜੀ ਦੀ ਮਿਲਣੀ ਕਿਸੇ ਅਜ਼ਲ ਤੋਂ ਲੰਮੇਂ, ਹਰ ਆਹ ਫ਼ਲਸਫ਼ੇ ਦਾ ਕੋਈ ਗੀਤ ਗੁਣਗੁਣਾਉਂਦੀ । ਜ਼ਿੰਦਗੀ ਦੇ ਮੇਲ ਹਰਦਮ ਆਸਾਂ ਤੇ ਰਹਿਣ ਨੱਚਦੇ, ਆਵੇ ਨਿਗਾਹ ਤੋਂ ਛੋਹਲੀ ... Read More »
ਸ਼ਹਿਰ ਤੇਰੇ ਤਰਕਾਲਾਂ ਢਲੀਆਂ/Shehar Tere Tarkalan Dhalian
ਸ਼ਹਿਰ ਤੇਰੇ ਤਰਕਾਲਾਂ ਢਲੀਆਂ ਗਲ ਲੱਗ ਰੋਈਆਂ ਤੇਰੀਆਂ ਗਲੀਆਂ ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ਮਹਿੰਦੀ ਲਗੀਆਂ ਤੇਰੀਆਂ ਤਲੀਆਂ ਮੱਥੇ ਦਾ ਦੀਵਾ ਨਾ ਬਲਿਆ ਤੇਲ ਤਾਂ ਪਾਇਆ ਭਰ ਭਰ ਪਲੀਆਂ ਇਸ਼ਕ ਮੇਰੇ ਦੀ ਸਾਲ-ਗਿਰ੍ਹਾ ‘ਤੇ ਇਹ ਕਿਸ ਘੱਲੀਆਂ ਕਾਲੀਆਂ ਕਲੀਆਂ ‘ਸ਼ਿਵ’ ਨੂੰ ਯਾਰ ਆਏ ਜਦ ਫੂਕਣ ਸਿਤਮ ਤੇਰੇ ਦੀਆਂ ਗੱਲਾਂ ... Read More »
ਤੀਰਥ/Teerath
ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ ਤੀਰਥ ਹਾਂ ਅੱਜ ਚੱਲੇ ਖੋਟੇ ਦਮ ਮੁਹੱਬਤ ਵਾਲੇ ਬੰਨ੍ਹ ਉਮਰਾਂ ਦੇ ਪੱਲੇ । ਸੱਦ ਸੁਨਿਆਰੇ ਪ੍ਰੀਤ-ਨਗਰ ਦੇ ਇਕ ਇਕ ਕਰਕੇ ਮੋੜਾਂ ਸੋਨਾ ਸਮਝ ਵਿਹਾਜੇ ਸਨ ਜੋ ਮੈਂ ਪਿੱਤਲ ਦੇ ਛੱਲੇ । ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ ਤੀਰਥ ਹਾਂ ਅੱਜ ਚੱਲੇ ਯਾਦਾਂ ਦਾ ਇਕ ... Read More »
ਤੂੰ ਵਿਦਾ ਹੋਇਉਂ / Toon Vida Hoion
ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿਚ ਆ ਗਈ ਦੂਰ ਤਕ ਮੇਰੀ ਨਜ਼ਰ ਤੇਰੀ ਪੈੜ ਚੁੰਮਦੀ ਰਹੀ ਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ ਤੁਰਨ ਤੋਂ ਪਹਿਲਾ ਸੀ ਤੇਰੇ ਜੋਬਨ ਤੇ ਬਹਾਰ ਤੁਰਨ ਪਿੱਛੋਂ ਵੇਖਿਆ ਕਿ ਹਰ ਕਲੀ ਕੁਮਲਾ ... Read More »
ਮੈਂ ਅਧੂਰੇ ਗੀਤ ਦੀ /Main Adhure Geet Di
ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ ਇਸ਼ਕ ਨੇ ਜੋ ਕੀਤੀਆ ਬਰਬਾਦੀਆਂ ਮੈ ਉਹਨਾਂ ਬਰਬਾਦੀਆਂ ਦੀ ਸਿਖ਼ਰ ਹਾਂ ਮੈਂ ਤੇਰੀ ਮਹਿਫ਼ਲ ਦਾ ਬੁਝਿਆ ਇਕ ਚਿਰਾਗ਼ ਮਂੈ ਤੇਰੇ ਹੋਠਾਂ ‘ਚੋਂ ਕਿਰਿਆ ਜ਼ਿਕਰ ਹਾਂ ਇਕ ‘ਕੱਲੀ ਮੌਤ ਹੈ ਜਿਸਦਾ ਇਲਾਜ ਚਾਰ ਦਿਨ ਦੀ ਜ਼ਿੰਦਗੀ ਦਾ ਫ਼ਿਕਰ ... Read More »