ਬਾਪੂ ਦੇ ਅਚਾਨਕ ਆ ਜਾਣ ਕਾਰਨ ਘਰਵਾਲੀ ਸੜ-ਭੁਜ ਗਈ, ‘ਲਗਦੈ ਬੁੱਢੇ ਨੂੰ ਪੈਸਿਆਂ ਦੀ ਲੋੜ ਆ ਪਈ ਐ, ਨਹੀਂ ਤਾਂ ਕਿਹੜਾ ਆਉਣ ਵਾਲਾ ਸੀ । ਆਪਣੇ ਢਿੱਡ ਦਾ ਟੋਆ ਤਾਂ ਭਰਦਾ ਨਹੀਂ, ਘਰਦਿਆਂ ਦਾ ਖੂਹ ਕਿੱਥੋਂ ਭਰਾਂਗੇ ?’ ਮੈਂ ਨਜ਼ਰਾਂ ਚੁਰਾ ਕੇ ਦੂਜੇ ਪਾਸੇ ਵੇਖਣ ਲੱਗੈ । ਬਾਪੂ ਨਲਕੇ ਤੋਂ ... Read More »
Tag Archives: short stories
Feed Subscriptionਗੰਗਾ-ਇਸ਼ਨਾਨ
ਦੋ ਜਵਾਨ ਪੁੱਤਰ ਮਰ ਗਏ । ਦਸ ਸਾਲ ਪਹਿਲਾਂ ਪਤੀ ਵੀ ਚਲਾ ਗਿਆ । ਦੌਲਤ ਦੇ ਨਾਂ ਉੱਤੇ ਬਚੀ ਸੀ ਇਕ ਸਿਲਾਈ ਮਸ਼ੀਨ । ਸੱਤਰ ਸਾਲਾ ਬੁੱਢੀ ਪਾਰੋ, ਪਿੰਡ ਵਾਲਿਆਂ ਦੇ ਕਪੜੇ ਸਿਉਂਦੀ ਰਹਿੰਦੀ । ਬਦਲੇ ਵਿਚ ਕੋਈ ਚੌਲ ਦੇ ਜਾਂਦਾ, ਕੋਈ ਕਣਕ ਜਾਂ ਬਾਜਰਾ । ਸਿਲਾਈ ਕਰਦੇ ਸਮੇਂ ਉਹਦੀ ... Read More »
ਖਾਮੋਸ਼ੀ
ਅੱਜ ਨਤੀਜਾ ਘੋਸ਼ਤ ਹੋਣਾ ਸੀ । ਸਵੇਰ ਤੋਂ ਹੀ ਵਿਦਿਆਰਥੀਆਂ ਤੇ ਮਾਪਿਆਂ ਦਾ ਇਕੱਠ ਹੋ ਗਿਆ ਸੀ । ਪਰੀਖਿਆ ਇੰਚਾਰਜ ਮੋਹਨ ਸਿੰਘ ਲਿਸਟ ਹੱਥ ਵਿਚ ਲੈਕੇ ਮੰਚ ਉੱਪਰ ਮਾਈਕ ਦੇ ਸਾਹਮਣੇ ਪਹੁੰਚੇ । ਸ਼੍ਰੀ ਖੰਡੇਲਵਾਲ ਅੱਠ-ਦਸ ਵਿਗੜੇ ਵਿਦਿਆਰਥੀਆਂ ਨਾਲ ਥੋੜੇ ਫਾਸਲੇ ਉੱਤੇ ਖੜੇ ਸਨ । ਇਹਨਾਂ ਵਿਦਿਆਰਥੀਆਂ ਦੇ ਫੇਲ੍ਹ ਹੋਣ ... Read More »
ਅੰਨ੍ਹਾਪਣ
ਆਪਾ ਦੇ ਆਉਣ ਦੀ ਖ਼ਬਰ ਸੁਣਦੇ ਹੀ ਅੰਮੀ ਕੰਮਕਾਰ ਛੱਡ ਕੰਧ ਦਾ ਸਹਾਰਾ ਲੈ ਕੇ ਦੌੜੀ ਚਲੀ ਆਈ। ਆਪਾ ਦਾ ਹੱਥ ਫੜਕੇ ਲਗਭਗ ਖਿੱਚਦੇ ਹੋਏ ਉਹਨਾਂ ਨੂੰ ਕਮਰੇ ਵਿਚ ਵਿਛੇ ਪਲੰਘ ਵੱਲ ਲੈ ਗਈ, “ਆ ਬੈਠ।” ਪਲੰਘ ਉੱਤੇ ਬੈਠ ਕੇ ਆਪਾ ਨੇ ਕਮਰੇ ਦੀਆਂ ਦੀਵਾਰਾਂ ਉੱਪਰ ਨਿਗ੍ਹਾ ਘੁਮਾਈ, ਸਭ ਕੁਝ ... Read More »
ਗਊ-ਭੋਜ ਕਥਾ
“ਯਾਦ ਆਇਆ,” ਗਊਸ਼ਾਲਾ ਤੋਂ ਵੀ ਨਿਰਾਸ਼ ਨਿਕਲਦੇ ਹੋਏ ਇੰਦਰ ਨੇ ਪਤਨੀ ਨੂੰ ਦੱਸਿਆ, “ਆਪਣਾ ਬਸ਼ੀਰ ਸੀ ਨਾ, ਉਹੀ ਜੋ ਪਿੱਛੇ ਜੇ ਫ਼ਸਾਦਾਂ ’ਚ ਮਾਰਿਆ ਗਿਆ। ਉਹਦੀ ਗਾਂ ਸ਼ਾਇਦ ਗੱਭਣ ਐ।” “ਛੀ…ਅ!” “ਕਮਾਲ ਕਰਦੀ ਐਂ!” ਇੰਦਰ ਨੇ ਗੁੱਸੇ ਵਿਚ ਕਿਹਾ,“ਬਸ਼ੀਰ ਦੇ ਕਿੱਲੇ ਨਾਲ ਬਨ੍ਹੀਂ ਹੋਣ ਨਾਲ ਗਾਂ ਗਾਂ ਨਹੀਂ ਰਹੀ, ਬਕਰੀ ... Read More »
ਇਕੱਲਾ ਕਦੋਂ ਤਕ ਲੜੂਗਾ ਜਟਾਯੂ
ਲਗਭਗ ਚੌਥੇ ਸਟੇਸ਼ਨ ਤੱਕ ਕੰਪਾਰਟਮੈਂਟ ਵਿੱਚੋਂ ਸਾਰੇ ਯਾਤਰੀ ਉੱਤਰ ਗਏ। ਰਹਿ ਗਿਆ ਮੈਂ ਤੇ ਵਧ ਰਹੀ ਠੰਡ ਕਾਰਨ ਵਾਰ-ਵਾਰ ਕੰਬ ਰਹੀ, ਸਹਿਮੀਆਂ ਅੱਖਾਂ ਵਾਲੀ ਉਹ ਕੁੜੀ। ਕੰਪਾਰਟਮੈਂਟ ਵਿਚ ਅਚਾਨਕ ਪੈਦਾ ਹੋ ਗਏ ਇਸ ਇਕਾਂਤ ਨੇ ਮੇਰੇ ਮਨ ਵਿਚ ਕਈ ਕਲਪਨਾਵਾਂ ਭਰ ਦਿੱਤੀਆਂ—ਕਾਸ਼ ! ਪਤਨੀ ਇਨ੍ਹੀਂ ਦਿਨੀਂ ਪੇਕੇ ਹੁੰਦੀ…ਬੀਮਾਰ… ਹਸਪਤਾਲ ਵਿਚ ... Read More »
ਕਿਫਾਇਤ
ਉੱਥੇ ਬੜੀ ਭੁੱਖਮਰੀ ਸੀ। ਜਿਸ ਕੋਲ ਅਨਾਜ ਦੇ ਕੁਝ ਦਾਣੇ ਹੁੰਦੇ ਉਹੀ ਧਨਵਾਨ ਕਹਾਉਣ ਲਗਦਾ। ਇਕ ਪਲੜੇ ਵਿਚ ਮਰਿਆਦਾ, ਨੈਤਿਕਤਾ, ਮਮਤਾ ਤੇ ਇੱਜ਼ਤ ਰੱਖ ਦਿੰਦੇ ਤੇ ਦੂਜੇ ਪਲੜੇ ਵਿਚ ਰੋਟੀ, ਤਾਂ ਰੋਟੀ ਵਾਲਾ ਪਲੜਾ ਝੁਕ ਜਾਂਦਾ ਸੀ। ਅਜਿਹੇ ਵਿਚ ਭੁੱਖ ਨਾਲ ਵਿਲਕਦੀ ਇਕ ਜਵਾਨ ਕੁੜੀ ਨੇ ਇਕ ਅਧਖੜ ਧਨਵਾਨ ਨੂੰ ... Read More »
ਗੁਬਾਰੇ ਦੀ ਖੇਡ
ਛੋਟੇ ਬੱਚਿਆਂ ਦਾ ਪਿਆਰਾ ਖਿਡੌਣਾ ਗੁਬਾਰਾ ਹੁੰਦਾ ਹੈ। ਉਹ ਆਪਣੇ ਵਰਗੇ ਹੀ ਗੋਲ ਮਟੋਲ ਗੁਬਾਰੇ ਨੂੰ ਛੂਹੰਦਾ ਹੈ ਤਾਂ ਇਓਂ ਖੁਸ਼ ਹੁੰਦਾ ਹੈ, ਜਿਵੇਂ ਦੋਸਤ ਨਾਲ ਹੱਥ ਮਿਲਾਇਆ ਹੋਵੇ। ਗੁਬਾਰੇ ਦੇ ਨਾਲ ਉਹਦੀਆਂ ਅੱਖਾਂ ਵਿਚ ਹੈਰਾਨੀ, ਚਮਕ, ਚਹਿਕ ਤੇ ਮੁਸਕਾਨ ਫੈਲਣ ਲਗਦੀ ਹੈ। ਗੁਬਾਰਾ ਮਿਲਦੇ ਹੀ ਉਹਦੇ ਰੋਮ ਰੋਮ ਵਿੱਚੋਂ ... Read More »
ਰੋਟੀ ਦਾ ਸੁਫਨਾ
ਅੱਧੀ ਛੁੱਟੀ ਵੇਲੇ ਸਾਰੇ ਬੱਚੇ ਘੇਰਾ ਬਣਾ ਕੇ ਬੈਠ ਜਾਂਦੇ ਤੇ ਨਾਲ ਲਿਆਂਦੀ ਰੋਟੀ ਰਲ-ਮਿਲ ਕੇ ਖਾਂਦੇ, ਖੇਡਦੇ ਤੇ ਗੱਲਾਂ ਕਰਦੇ। ਇਹਨਾਂ ਵਿੱਚੋਂ ਸਭ ਤੋਂ ਵੱਧ ਛੋਟੀ ਹੀ ਬੋਲਦੀ ਸੀ। ਛੋਟੀ ਆਪਣੇ ਕਈ ਭੈਣ-ਭਰਾਵਾਂ ਨਾਲ ਝੌਂਪੜਪੱਟੀ ਦੀ ਇਕ ਨਿੱਕੀ ਜਿਹੀ ਝੌਂਪੜੀ ਵਿਚ ਰਹਿੰਦੀ ਸੀ। ਉਹਨੂੰ ਉਹ ਸਿਰਫ ਇਸ ਲਈ ਘਰ ... Read More »
ਆਖਰੀ ਸੱਚ
ਸ਼ਹਿਰ ਤੋਂ ਕੁਝ ਹੀ ਦੂਰੀ ਉੱਤੇ ਸਥਿੱਤ ਉਹਨਾਂ ਦੋਨਾਂ ਕਾਲੋਨੀਆਂ ਦੇ ਨਿਵਾਸੀ ਭੈਭੀਤ ਸਨ। ਤਿੰਨ ਦਿਨਾਂ ਤੋਂ ਨਾ ਤਾਂ ਮਸਜਿਦ ਵਿਚ ਅਜ਼ਾਨ ਹੋ ਰਹੀ ਸੀ, ਨਾ ਹੀ ਮੰਦਰ ਵਿਚ ਆਰਤੀ। ਦੋਨਾਂ ਕਾਲੋਨੀਆਂ ਦੇ ਨਿੱਕੇ ਜਿਹੇ ਫਾਸਲੇ ਨੂੰ ਇਹਨਾਂ ਦਿਨਾਂ ਦੇ ਨਿੱਤ ਦੇ ਨਵੇਂ ਵਾਕਿਆਤ ਨੇ ਬਹੁਤ ਲੰਮਾਂ ਬਣਾ ਦਿੱਤਾ ਸੀ। ... Read More »