ਜੀ ਆਇਆਂ ਨੂੰ
You are here: Home >> Tag Archives: song (page 49)

Tag Archives: song

Feed Subscription

ਹੀਰ ਵਾਰਿਸ ਸ਼ਾਹ: ਬੰਦ 222(ਰਾਂਝੇ ਦਾ ਉੱਤਰ)

ਜੋ ਕੁੱਝ ਵਿੱਚ ਰਜ਼ਾ ਦੇ ਲਿਖ ਛੁੱਟਾ ਮੂੰਹੋਂ ਬਸ ਨਾ ਆਖੀਏ ਭੈੜੀਏ ਨੀ ਸੁਙਾ ਸਖਣਾ ਚਾਕ ਨੂੰ ਰਖਿਉਈ ਮੱਥੇ ਭੌਰੀਏ ਚੰਦਰੀਏ ਬਹਿੜੀਏ ਨੀ ਮੰਤਰ ਕੀਲ ਨਾ ਜਾਣੀਏ ਡੂਮਨੇ ਦਾ ਐਵੇਂ ਸੁੱਤੜੇ ਨਾਗ ਨਾ ਛੇੜੀਏ ਨੀ ਇੱਕ ਯਾਰ ਦੇ ਨਾਂ ਤੇ ਫਿਦਾ ਹੋਈਏ ਮੁਹਰਾ ਦੇ ਕੇ ਇੱਕੇ ਨਬੇੜੀਏ ਨੀ ਦਜ਼ਾ ਦੇਵਨਾ ... Read More »

ਹੀਰ ਵਾਰਿਸ ਸ਼ਾਹ: ਬੰਦ 223(ਹੀਰ ਦਾ ਉੱਤਰ)

ਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ ਤੁਰਤ ਹੋ ਫਕੀਰ ਤੈਂ ਆਵਨਾ ਈ ਕਿਸੇ ਜੋਗੀ ਥੇ ਜਾਇਕੇ ਬਣੀਂ ਚੇਲਾ ਸਵਾਹ ਲਾਇਕੇ ਕੰਨ ਪੜਾਵਣਾ ਈ ਸੱਭਾ ਜ਼ਾਤ ਸਫਾਤ ਬਰਬਾਦ ਕਰਕੇ ਅਤੇ ਠੀਕ ਤੈਂ ਸੀਸ ਮੁਨਾਵਣਾ ਈ ਤੂੰ ਹੀ ਜੀਂਵਦਾ ਦੀਦ ਨਾ ਦਏਂ ਸਾਨੂੰ ਅਸਾਂ ਵੱਤ ਨਾ ਜਿਊਂਦਿਆਂ ਆਵਨਾ ਨੀ Read More »

ਹੀਰ ਵਾਰਿਸ ਸ਼ਾਹ: ਬੰਦ 224(ਰਾਂਝੇ ਨੇ ਸਿਆਲਾਂ ਨੂੰ ਗਾਲ਼ਾਂ ਕੱਢਣੀਆਂ)

ਰਾਂਝੇ ਆਖਿਆ ਸਿਆਲ ਗਲ਼ ਗਏ ਸਾਰੇ ਅਤੇ ਹੀਰ ਭੀ ਛੱਡ ਈਮਾਨ ਚੱਲੀ ਸਿਰ ਹੇਠਾਂ ਕਰ ਲਿਆ ਫੇਰ ਮਹਿਰ ਚੂਚਕ ਜਦੋਂ ਸੱਥ ਵਿੱਚ ਆਣ ਕੇ ਗੱਲ ਹੱਲੀ ਧੀਆਂ ਵੇਚਦੇ ਕੌਲ ਜ਼ਬਾਨ ਹਾਰਨ ਮਹਿਰਾਬ ਮੱਥੇ ਅਤੇ ਧੌਣ ਚੱਲੀ ਯਾਰੋ ਸਿਆਲਾਂ ਦੀਆਂ ਦਾੜ੍ਹੀਆਂ ਦੇਖਦੇ ਹੋ ਜਿਹੀ ਮੁੰਡ ਮੰਗਵਾੜ ਮਸਰ ਪੱਲੀ ਵਾਰਸ ਸ਼ਾਹ ਮੀਆਂ ... Read More »

ਹੀਰ ਵਾਰਿਸ ਸ਼ਾਹ: ਬੰਦ 225(ਉਹੀ ਚਲਦਾ)

ਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ ਗੋਜ਼ ਸ਼ੁਤਰ ਹੈ ਕੌਲ ਰੁਸਤਾਈਆਂ ਦਾ ਪੱਤਾਂ ਹੋਣ ਇੱਕੀ ਜਿਸ ਜੱਟ ਤਾਈ ਸੋਈ ਅਸਲ ਭਰਾ ਹੈ ਭਾਈਆਂ ਦਾ ਜਦੋਂ ਬਹਿਣ ਅਰੂੜੀ ਤੇ ਅਕਲ ਆਵੇ ਜਿਵੇਂ ਖੋਤੜਾ ਹੋਵੇ ਗੁਸਾਈਆਂ ਦਾ ਸਿਰੋਂ ਲਾਹ ਕੇ ਚੁਤੜਾਂ ਹੇਠ ਦਿੰਦੇ ਮਜ਼ਾ ਆਵਨੇ ਤਦੋਂ ਸਫਾਈਆਂ ਦਾ ਜੱਟੀ ਜੱਟ ਦੇ ਸਾਂਗ ... Read More »

ਹੀਰ ਵਾਰਿਸ ਸ਼ਾਹ: ਬੰਦ 226(ਉੱਤਰ ਰਾਂਝਾ)

ਪੈਂਚਾਂ ਪਿੰਡ ਦੀਆਂ ਸੱਚ ਥੀਂ ਤਰਕ ਕੀਤਾ ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ ਪਹਿਲਾਂ ਹੋਰਨਾਂ ਨਾਲ ਇਕਰਾਰ ਕਰਕੇ ਤੁਅਮਾਂ ਵੇਖ ਦਾਮਾਦ ਫਿਰ ਹੋਰ ਕੀਤੇ ਗੱਲ ਕਰੀਏ ਈਮਾਨ ਦੀ ਕੱਢ ਛੱਡਨ ਪੈਂਚ ਪਿੰਡ ਦੇ ਠੱਗ ਤੇ ਚੋਰ ਕੀਤੇ ਅਸ਼ਰਾਫ ਦੀ ਗੱਲ ਮਨਜ਼ੂਰ ਨਾਹੀਂ ਚੋਰ ਚੌਧਰੀ ਅਤੇ ਲੰਡੂਰ ਕੀਤੇ ਕਾਉਂ ਬਾਜ਼ ਦੇ ... Read More »

ਹੀਰ ਵਾਰਿਸ ਸ਼ਾਹ: ਬੰਦ 227(ਉਹੀ ਚਾਲੂ)

ਯਾਰੋ ਠੱਗ ਸਿਆਲ ਤਹਿਕੀਕ ਜਾਨੋ ਧੀਆਂ ਠੱਗਣੀਆਂ ਸਭ ਸਖਾਂਵਦੇ ਜੇ ਪੁੱਤਰ ਠੱਗ ਸਰਦਾਰਾਂ ਦੇ ਮਿੱਠਿਆਂ ਹੋ ਉਹਨੂੰ ਮਹੀਂ ਦਾ ਚਾਕ ਬਨਾਂਵਦੇ ਜੇ ਕੌਲ ਹਾਰ ਜ਼ਬਾਨ ਦਾ ਸਾਕ ਖੋਹਣ ਚਾ ਪਿਵੰਦ ਹਨ ਹੋਰ ਧਿਰ ਲਾਂਵਦੇ ਜੇ ਦਾੜ੍ਹੀ ਸ਼ੇਖ਼ ਦੀ ਛੁਰਾ ਕਸਾਈਆ ਦਾ ਬੈਠ ਪਰ੍ਹੇ ਵਿੱਚ ਪੈਂਚ ਸਦਾਂਵਦੇ ਜੇ ਜੱਟ ਚੋਰ ਤੇ ... Read More »

ਹੀਰ ਵਾਰਿਸ ਸ਼ਾਹ: ਬੰਦ 228(ਉੱਤਰ ਰਾਂਝਾ)

ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ ਧੀਆਂ ਮਾਰਦੇ ਤੇ ਪਾੜ ਲਾਂਵਦੇ ਜੇ ਤਰਕ ਕੌਲ ਹਦੀਸ ਦੇ ਨਿਤ ਕਰਦੇ ਚੋਰੀ ਯਾਰੀਆਂ ਬਿਆਜ ਕਮਾਂਵਦੇ ਜੇ ਜੇਹੇ ਆਪ ਥੀਵਨ ਤੇਹੀਆਂ ਔਰਤਾਂ ਨੇ ਬੇਟੇ ਬੇਟੀਆਂ ਚੋਰੀਆਂ ਲਾਂਵਦੇ ਜੇ ਜਿਹੜਾ ਚੋਰ ਤੇ ਰਾਹਜ਼ਨ ਹੋਵੇ ਕੋਈ ਉਸ ਦੀ ਵੱਡੀ ਤਾਰੀਫ ਸੁਣਾਂਵਦੇ ਜੇ ਜਿਹੜਾ ਪੜ੍ਹੇ ਨਮਾਜ਼ ਹਲਾਲ ... Read More »

ਹੀਰ ਵਾਰਿਸ ਸ਼ਾਹ: ਬੰਦ 229(ਹੀਰ ਦੇ ਗਾਨੇ ਦੀ ਰਸਮ)

ਜਦੋਂ ਗਾਂਨੜੇ ਦੇ ਦਿਨ ਪੁੱਜ ਮੁੱਕੇ ਲੱਸੀ ਮੁੰਦਰੀ ਖੇਡਣੇ ਆਈਆਂ ਨੇ ਪਈ ਧੁਮ ਕੇਹਾ ਗਾਂਨੜੇ ਦੀ ਫਿਰਨ ਖੁਸ਼ੀ ਦੇ ਨਾਲ ਸਵਾਈਆਂ ਨੇ ਸੈਦਾ ਲਾਲ ਪੀਹੜੇ ਉਤੇ ਆ ਬੈਠਾ ਕੁੜੀਆਂ ਵੁਹਟੜੀ ਪਾਸ ਬਹਾਈਆਂ ਨੇ ਪਕੜ ਹੀਰ ਦੇ ਹੱਥ ਪਰਾਤ ਪਾਏ ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇ ਵਾਰਸ ਸ਼ਾਹ ਮੀਆਂ ਨੈਣਾਂ ਹੀਰ ਦਿਆਂ ... Read More »

ਹੀਰ ਵਾਰਿਸ ਸ਼ਾਹ: ਬੰਦ 230(ਹੀਰ ਦੇ ਜਾਣ ਪਿੱਛੋ ਰਾਂਝਾ ਹੈਰਾਨ)

ਘਰ ਖੇੜਿਆਂ ਦੇ ਜਦੋਂ ਹੀਰ ਆਈ ਚੁਕ ਗਏ ਤਗਾਦੜੇ ਅਤੇ ਝੇੜੇ ਵਿੱਚ ਸਿਆਲਾਂ ਦੇ ਚੁਪ ਚਣਕ ਹੋਈ ਅਤੇ ਖੁਸ਼ੀ ਹੋ ਫਿਰਦੇ ਨੇ ਸਭ ਖੇੜੇ ਫੌਜਦਾਰ ਤਗੱਈਅਰ ਹੋ ਆਣ ਬੈਠਾ ਕੋਈ ਓਸ ਦੇ ਪਾਸ ਨਾ ਪਾਏ ਫੇਰੇ ਵਿੱਚ ਤਖ਼ਤ ਹਜ਼ਾਰੇ ਦੇ ਹੋਣ ਗੱਲਾਂ ਅਤੇ ਰਾਂਝੇ ਦੀਆਂ ਭਾਬੀਆਂ ਕਰਨ ਝੇੜੇ ਚਿੱਠੀ ਲਿਖ ... Read More »

Scroll To Top
Skip to toolbar