ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Tere Mehboob Da ਤੇਰੇ ਮਹਿਬੂਬ ਦਾ

Tere Mehboob Da ਤੇਰੇ ਮਹਿਬੂਬ ਦਾ

ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ
ਬਦਦੁਆ ਦੇਵਾ ਤੇਨੂੱ ਪਿਆਰ ਹੋਵੇ

ਜਿਸਦੀ ਦਵਾ ਨਾ ਕਿਸੇ ਵੈਦ ਕੋਲ
ਤੇਨੂੱ ਵੀ ਉਹ ਬੁਖਾਰ ਹੋਵੇ
ਤੇਨੂੱ ਵੀ ਅਪਣੇਆਪ ਨੂੱ ਫਰੋਲਣ ਤੇ
ਤੇਰੇ ਮਹਿਬੂਬ ਦਾ ਹੋਵੇ ਦਿਦਾਰ
ਉਸ ਦੇ ਹੀ ਸੁਪਣੇ ਲਵੇ ਤੂੱ
ਉਸੇ ਦਾ ਹੋਵੇ ਖੁਮਾਰ
ਵਾਅਦੇ ਕਰੇ ਉਮਰਾ ਦੇ
ਤੋੜ ਨਿਭਾਣ ਦਾ ਇਕਰਾਰ ਹੋਵੇ
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ
ਬਦਦੁਆ ਦੇਵਾ ਤੇਨੂੱ ਪਿਆਰ ਹੋਵੇ

ਮਹਿਬੁਬ ਤੇਰਾ ਜਦ ਖੁਦਾ ਤੇਰਾ ਬਣ ਜਾਵੇਗਾ
ਮੇਨੂੱ ਦੱਸ ਖੁਦ ਨਾਲਵੈਰ ਕਿਵੇ ਪਾਵੇਗਾ
ਜਦ ਵਾਪਰੇ ਮੇਰੇ ਵਾਲੀ ਨਾਲ ਤੇਰੇ
ਤੂੱ ਵੀ ਜਿਉਦੇਂ ਜੀ ਮਰ ਜਾਵੇਗਾ
ਫਿਰ ਸੁਰਖੀਆ ਚ ਆਵੇ ਖਬਰ ਤੇਰੀ
ਹੱਥ ਮੇਰੇ ਵਿੱਚ ਅਖਵਾਰ ਹੋਵੇ
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ
ਬਦਦੁਆ ਦੇਵਾ ਤੇਨੂੱ ਪਿਆਰ ਹੋਵੇ

ਕੋਈ ਨਾ ਦਰਦ ਵੜਾਵੇ ਤੇਰਾ
ਇੱਕਲਾ ਹੀ ਹੱਝੂ
ਵਹਾਵੇ ਤੂੱ
ਜਹਾਣ ਲਈ ਤੂੱ ਮੇਰੇ ਵਾਂਗ
ਮਜ਼ਾਕ ਦਾ ਪਾਤਰ ਬਣ ਜਾਵੇ ਤੂੱ
ਫਿਰ ਯਾਦ ਉਸਦੀ ਵਿੱਚ ਨਿੱਤ
ਨਵੇ ਕਲਾਮ ਲਿਖ ਜਾਵੇ ਤੂੱ
ਪਤਾ ਲਗੇ ਤੇਨੂੱ ਵੀ ਕੀ ਹਾਲ ਹੁਦਾਂ
ਜਦ ਜੀਤ ਦੇ ਨੇੜੇ ਆ ਕੇ ਹਾਰ ਹੋਵੇ
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ
ਬਦਦੁਆ ਦੇਵਾ ਤੇਨੂੱ ਪਿਆਰ ਹੋਵੇ

ਹੋੜੇ-ਕਨੌੜੇ ਦਿਆਂ ਗਲਤੀਆਂ ਦੇਖ ਤੇਰੀਆ ਵੀ
ਤੇਰੇ ਜਜ਼ਬਾਤਾਂ ਤੇ ਹੱਸਣ ਲੋਗ
ਤੇਨੂੱ ਵੀ ਪਤਾ ਉਜੜੇ ਨੂੱ
ਚਾਹ ਕੇ ਵੀ ਨਾ ਦੇਣ ਵੱਸਣ ਲੋਗ
ਇੱਕ ਪਾਸੇ ਤੂੱ ਹੋਵੇ ਦੁਜੇ ਪਾਸੇ ਸਾਰਾ ਸਸ਼ਾਰ ਹੋਵੇ
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ
ਬਦਦੁਆ ਦੇਵਾ ਤੇਨੂੱ ਪਿਆਰ ਹੋਵੇ

ਮਹਿਬੈਬ ਤੇਰਾ ਜਦ ਦੇਖ ਕੇ ਤੇਨੂੱ
ਤੇਰੇ ਤੋ ਅੱਖਾ ਚੁਵੇਗਾ
\”ਚੱਦਰੇ\” ਨੇ ਮਰ ਕੇ ਤੇਰੇ ਕੋਲ ਆਣਾ ਏ
ਫੇਰ ਦਸ ਤੂੱ ਕਿਧਰ ਨੂੱ ਜਾਵੇਗਾ
ਦਸ ਤੂੱ ਕਿਧਰ ਨੂੱ ਜਾਵੇਗਾ
ਕਿਸੇ ਕਹੀ ਗੱਲ ਦਾ
ਹੱਥਿਆਰ ਤੋ ਬੁਰਾ ਵਾਰ ਹੋਵੇ
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ
ਬਦਦੁਆ ਦੇਵਾ ਤੇਨੂੱ ਪਿਆਰ ਹੋ

— ਦੀਪ ਮਨੀ ਚੰਦਰਾ

About ਸੱਕਤਰ ਸਿੰਘ

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar