ਜੀ ਆਇਆਂ ਨੂੰ
You are here: Home >> Kavi ਕਵੀ >> Ashraf Gill ਅਸ਼ਰਫ਼ ਗਿੱਲ >> ਤੇਰੇ ਨਾਲ ਪਿਆਰ ਮੇਰਾ ਬਦੋ ਬਦੋ ਪੈ ਗਿਆ/Tere nal Pyar Mera Bode Bode Pe Gaya

ਤੇਰੇ ਨਾਲ ਪਿਆਰ ਮੇਰਾ ਬਦੋ ਬਦੋ ਪੈ ਗਿਆ/Tere nal Pyar Mera Bode Bode Pe Gaya

ਤੇਰੇ ਨਾਲ ਪਿਆਰ ਮੇਰਾ ਬਦੋ ਬਦੋ ਪੈ ਗਿਆ ।
ਘੁੰਡ ਮੇਰੇ ਝਾਕਿਆਂ ਦਾ ਪਲਾਂ ਵਿਚ ਲਹਿ ਗਿਆ ।

ਤੇਰੇ ਨਾਲ ਸੋਹਣਿਆਂ ਮੈਂ ਅੱਖੀਆਂ ਕੀ ਮੇਲੀਆਂ,
ਲੂੰਈਂ ਲੂੰਈਂ ਵਿਚ ਮੇਰੇ ਆ ਗਈਆਂ ਤ੍ਰੇਲੀਆਂ,
ਰੱਬ ਜਾਣੇ ਦਿਲ ਕਿਵੇਂ ਸੀਨੇ ਵਿਚ ਰਹਿ ਗਿਆ ।

ਹੱਸਨੈਂ ਤੇ ਕਲੀਆਂ ਵੀ ਫੁੱਲ ਬਣ ਜਾਂਦੀਆਂ,
‘ਵਾਜ਼ ਤੇਰੀ ਸੁਣਕੇ ਤੇ ਕੋਇਲਾਂ ਵੀ ਗਾਂਦੀਆਂ,
ਕੋਈ ਸੰਗੀਤ ਕੋਈ ਗੀਤ ਤੈਨੂੰ ਕਹਿ ਗਿਆ ।

ਅੱਖੀਆਂ ਮਿਲਾਣ ਨਾਲ ਪਈ ਤੇ ਦੁਹਾਈ ਨਾ,
ਪਰ ਏਨਾਂ ਹੋਇਆ ਰਹੀ ਸੁੱਧ ਬੁੱਧ ਕਾਈ ਨਾ,
ਦਿਲ ਵਾਲੇ ਸਾਜ਼ ਦਾ ਵੀ ਸੁਰ ਕੋਈ ਲੈ ਗਿਆ ।

ਤੱਕਿਆ ਤੂੰ ਜਦੋਂ ਤਾਰਾਂ ਦਿਲ ਦੀਆਂ ਹੱਲੀਆਂ,
ਚਿੱਠੀਆਂ ਨਿਗਾਹਵਾਂ ਇਕ ਦੂਜੇ ਵੱਲ ਘੱਲੀਆਂ,
ਦਿਲ ‘ਗਿੱਲ’ ਵੱਖਰੀਆਂ ਸੋਚਾਂ ਵਿਚ ਪੈ ਗਿਆ ।

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar