ਪੰਜਾਬੀ ਮਾਂ ਬੋਲੀ ਨੂੰ ਵਰਤਣ ਦੀਆਂ ਸ਼ਰਤਾਂ

ਪੰਜਾਬੀ ਮਾਂ ਬੋਲੀ ਨੂੰ ਵਰਤਣ ਦੀਆਂ ਸ਼ਰਤਾਂ । (Terms and Conditions)
ਵੈਬ ਸਾਈਟ ਪੰਜਾਬੀ ਮਾਂ ਬੋਲੀ. ਕਾਮ ਨੂੰ ਵਰਤਣ ਦੀਆਂ ਸ਼ਰਤਾਂ । ਕੋਈ ਵੀ ਰਚਨਾਂ, ਫੋਟੋ ਜਾਂ ਕੁੱਝ ਵੀ ਹੋਰ ਵਰਤਣ ਜਾਂ ਭੇਜਣ ਤੋਂ ਪਹਿਲਾ ਇਸ ਨੂੰ ਪੜ੍ਹਨਾ ਅਤੇ ਇਸੇ ਅਨੁਸਾਰ ਵੈਬ ਸਾਈਟ ਨੂੰ ਵਰਤਣਾ ਜ਼ਰੂਰੀ ਹੈ । ਵੈਬ ਸਾਈਟ ਪੰਜਾਬੀ ਮਾਂ ਬੋਲੀ ਦੀ ਵਰਤੋਂ ਕਰਨ ਵਾਲਾ ਇਹਨਾ ਸ਼ਰਤਾਂ ਦਾ ਪਾਬੰਦ ਹੈ । ਸ਼ਰਤਾਂ ਮਨਜੂਰ ਨਾ ਹੋਣ ਦੀ ਸੂਰਤ ਵਿੱਚ ਵੈਬ ਸਾਈਟ ਪੰਜਾਬੀ ਮਾਂ ਬੋਲੀ ਨੂੰ ਕਿਸੇ ਵੀ ਰੂਪ ਵਿੱਚ ਨਾ ਵਰਤਿਆ ਜਾਵੇ । 1.ਲਿਖੀ ਗਈ ਰਚਨਾ ਮੂਲ ਰੂਪ ਵਿੱਚ ਲੇਖਕ ਦੀ ਆਪਣੀ ਮੌਲਿਕ ਰਚਨਾਂ ਹੋਣੀ ਚਾਹੀਦੀ ਹੈ, ਕਿਤੇ ਵੀ, ਕਿਧਰੇ ਵੀ ਹੋਰ ਪਰਚੇ,ਕਿਤਾਬ, ਅਖਬਾਰ, ਮੈਗਜ਼ੀਨ ਜਾਂ ਕਿਸੇ ਵੀ ਰੂਪ ਵਿੱਚ ਛਪੀ/ਪ੍ਰਕਾਸ਼ਿਤ ਹੋਈ ਨਹੀ ਹੋਣੀ ਚਾਹੀਦੀ। ਲਿਖੀ ਗਈ ਰਚਨਾ ਮੂਲ ਰੂਪ ਵਿੱਚ ਲੇਖਕ ਦੀ ਆਪਣੀ ਮੌਲਿਕ ਰਚਨਾਂ ਹੈ ਅਤੇ ਇਹ ਕਿਧਰੇ ਹੋਰ ਛਪੀ/ਪ੍ਰਕਾਸ਼ਿਤ ਨਹੀਂ ਹੋਈ, ਇਸ ਦਾ ਪ੍ਰਮਾਣ ਦੇਣਾ ਲੇਖਕ ਦੀ ਜਿਮੇਵਾਰੀ ਹੈ। 2.ਅਨੁਵਾਦ ਕੀਤੀ ਹੋਈ ਰਚਨਾਂ ਦੇ ਮੂਲ ਲੇਖਕ ਦੀ ਸਹਿਮਤੀ, ਅਨੁਵਾਦ ਕਰਨ ਵਾਲੇ ਕੋਲ ਹੋਣਾ ਅਤੇ ਸੰਪਾਦਕ ਨੂੰ ਭੇਜਣਾ ਜਰੂਰੀ ਹੈ । 3. ਜਦ ਤੁਸੀਂ (ਲੇਖਕ) ਇਹ ਰਚਨਾਂ ਸਾਨੂੰ Submit ਬਟਨ ਦਬਾ ਕੇ ਭੇਜ ਦਿੱਤੀ ਤਾਂ ਇਸ ਦਾ ਮਤਲਵ ਇਹ ਹੈ ਕਿ ਤੁਸੀਂ ਵੈਬ ਸਾਈਟ ਪੰਜਾਬੀ ਮਾਂ ਬੋਲੀ. ਕਾਮ ਨੂੰ ਵਰਤਣ ਦੀਆਂ ਸ਼ਰਤਾਂ ਨਾਲ ਸਹਿਮਤ ਹੋ ਅਤੇ ਇਹਨਾਂ ਦੇ ਪਾਬੰਦ ਤੇ ਜਿੰਮੇਵਾਰ ਹੋ। 4.ਕੋਈ ਵੀ ਲੇਖਕ ਆਪਣੀ ਰਚਨਾਂ, ਕਦੇ ਵੀ (ਬਿਨ੍ਹਾ ਸੰਪਾਦਕ ਨੂੰ ਸੂਚਿਤ ਕੀਤਿਆਂ ਵੀ) ਆਪਣੀ ਮਰਜੀ ਨਾਲ ਹਟਾਉਣ ਲਈ ਆਜ਼ਾਦ ਹੈ । ਵੈਬਸਾਈਟ ਲਗਭਗ ਪੂਰੀ ਤਰ੍ਹਾਂ ਨਾਲ ਆਟੋਮੇਟਿਡ ਹੈ, ਸੋ ਰਚਨਾਵਾਂ ਪ੍ਰਕਾਸ਼ਿਤ ਲਈ ਮਨਜੂਰ ਹੋਣ ਤੋਂ ਬਾਅਦ, ਬਾਕੀ ਸਭ ਲੇਖਕ ਦੇ ਹੱਥ ਹੈ ਕਿ ਕਿਥੇ ਕੀ ਕਰਨਾ ਹੈ। ਨੋਟ :- ਜੇ ਲੇਖਕ ਆਪਣੀ ਰਚਨਾਂ ਨੂੰ ਮਨਜੂਰ ਹੋਣ ਤੋਂ ਬਾਅਦ ਆਡਿਟ/ਸੰਪਾਦਤ ਸੋਧ ਕਰਦਾ ਹੈ ਤਾਂ ਇਹ ਫਿਰ ਤੋਂ ਪੜਚੋਲ ਅਤੇ ਮਨਜੂਰੀ ਲਈ ਸੰਪਾਦਕ ਕੋਲ ਚਲੀ ਜਾਵੇਗੀ । 5.ਲੇਖਕ ਦੀਆਂ ਰਚਨਾਵਾਂ ਪੰਜਾਬੀ ਮਾਂ ਬੋਲੀ.ਕਾਮ ਵਿੱਚ ਪ੍ਰਕਾਸ਼ਿਤ ਹੋਣ ਤੋਂ ਦੋ ਮਹੀਨੇ (੬੦ ਦਿਨ) ਬਾਅਦ, ਕਿਸੇ ਵੀ ਹੋਰ ਪ੍ਰਕਾਸ਼ਕ ਨੂੰ ਦੁਬਾਰਾ ਭੇਜ ਸਕਦਾ ਹੈ। ਸਾਹਿਤਕਾਰ.ਕਾਮ ਨੂੰ ਸੂਚਿਤ ਕਰਨ ਦੀ ਜਰੂਰਤ ਨਹੀਂ । 6.ਕੋਈ ਵੀ ਪਾਠਕ ਜਾਂ ਲੇਖਕ ਸਾਹਿਤਕਾਰ.ਕਾਮ ਵਿੱਚ ਪ੍ਰਕਾਸ਼ਿਤ ਰਚਨਾਂ (ਆਪਣੀ ਜਾਂ ਕਿਸੇ ਦੂਸਰੇ ਦੀ) ਨੂੰ ਕਾਪੀ ਜਾਂ ਕਾਪੀ ਪੇਸਟ ਕਰ ਕੇ ਕਿਸੇ ਹੋਰ ਵੈਬਸਾਈਟ/ ਇੰਟਰਨੈਟ ਤੇ ਨਹੀਂ ਭੇਜ ਸਕਦਾ, ਅਜਿਹਾ ਕਰਨ ਦਾ ਪਤਾ ਲੱਗਣ ਤੇ ਸਬੰਧਿਤ ਵੈਬਸਾਈਟ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲੇ ਨੂੰ ਭਵਿੱਖ ਵਿੱਚ ਸਾਹਿਤਕਾਰ.ਕਾਮ ਤੋਂ ਹਮੇਸ਼ਾਂ ਲਈ ਮਨਾਹੀ ਹੋ ਜਾਵੇਗੀ ।(by adding related IP addresses to banned IP list ) 7.ਵੈਬ ਸਾਈਟ ਸਾਹਿਤਕਾਰ. ਕਾਮ ਨੂੰ ਵਰਤਣ ਲਈ ਪਾਠਕ ਅਤੇ ਲੇਖਕ ਇਹਨਾਂ ਸ਼ਰਤਾਂ ਅਨੁਸਾਰ ਆਜ਼ਾਦ ਹਨ । 8.ਕਿਸੇ ਵੀ ਲੇਖਕ ਦੀ ਕਿਸੇ ਵੀ ਰਚਨਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਅਤੇ ਕਿਸੇ ਵੀ ਹਾਲਤ ਜਾਂ ਹਾਲਾਤ ਵਿੱਚ, ਵੈਬ ਸਾਈਟ ਸਾਹਿਤਕਾਰ. ਕਾਮ ਦਾ ਸਹਿਮਤ ਹੋਣਾ ਜਰੂਰੀ ਨਹੀਂ । ਲੇਖਕਾਂ ਦੇ ਵਿਚਾਰ ਉਹਨਾਂ ਦੇ ਆਪਣੇ ਹੋ ਸਕਦੇ ਹਨ । 9.ਭੇਜੀ ਗਈ ਹਰੇਕ ਰਚਨਾਂ ਮਨਜ਼ੂਰ ਕਰਨਾਂ ਜਾਂ ਪ੍ਰਕਾਸ਼ਿਤ ਕਰਨਾ ਜਰੂਰੀ ਨਹੀਂ ।ਸਿਰਫ ਸਾਹਿਤਕਾਰ.ਕਾਮ ਦੇ ਮਿਆਰ ਤੇ ਖਰੀਆਂ ਉਤਰਨ ਵਾਲੀਆਂ ਰਚਨਾਵਾਂ ਹੀ ਸ਼ਾਮਿਲ ਕੀਤੀਆਂ ਜਾਣਗੀਆਂ । ਸਾਹਿਤਕਾਰ.ਕਾਮ ਕਿਸੇ ਵੀ ਰਚਨਾਂ ਨੂੰ ਬਿੰਨਾ ਕਿਸੇ ਕਾਰਨ ਦੱਸਿਆਂ ਜਾਂ ਲੇਖਕ ਸੂਚਤ ਕੀਤਿਆਂ ਵੈਬਸਾਈਟ ਤੋਂ ਹਟਾ ਸਕਦਾ ਹੈ । 10.ਸਾਹਿਤਕਾਰ.ਕਾਮ ਦੇ ਮਿਆਰ ਤੇ ਖਰੀਆਂ ਨਾ ਉਤਰਨ ਵਾਲੀਆਂ ਰਚਨਾਵਾਂ ਦਾ ਮਤਲਵ ਹੈ: (ੳ) ਕੋਈ ਸੰਦੇਸ਼ ਨਾ ਦੇਣ ਵਾਲੀ ਰਚਨਾਂ, (ਅ) ਸਮਾਜ ਨੂੰ ਸੇਧ ਨਾ ਦੇਣ ਵਾਲੀ, ਲੱਚਰਤਾ ਭਰਪੂਰ (ੲ) ਦੂਹਰੇ ਮਤਲਵ ਵਾਲੀਆ ਅਸੱਭਿਅਕ ਰਚਨਾਵਾਂ, ਕਿਸੇ ਫਿਰਕੇ, ਮਜ੍ਹਬ, ਜਾਤ, ਸਮਾਜ, ਆਦਮੀ/ਔਰਤ, (ਦੇਸ ਸੂਬੇ ਜਾਂ ਇਸ ਨਾਲ ਹੀ ਮਿਲਦੀ ਜੁਲਦੀ ਕੋਈ ਹੋਰ ਕੜੀ) ਦੇ ਖਿਲਾਫ ਪ੍ਰਚਾਰ ਹਿੱਤ, ਨਫਰਤ ਹਿੱਤ, ਮਾਨਸਿਕ ਚੋਟ ਪਹੁਚਾਉਣ ਹਿੱਤ ਲਿਖੀ ਗਈਆਂ ਰਚਨਾਵਾਂ, ਜਾਂ ਹਿੰਸਾ ਮਾਰ ਕਾਟ, ਭੜਕਾਊ ਉਤੇਜ਼ਤ ਕਰਨ ਵਾਲੀ ਸਮੱਗਰੀ/ ਰਚਨਾ, ਕਿਸੇ ਨੂੰ ਨੀਵਾਂ ਦਿਖਾਉਣ ਖਾਤਰ ਲਿਖੀ ਹੋਈ ਸਾਡੇ ਮਿਆਰ ਤੋਂ ਪਰੇ ਹੈ । (ਸ) ਲੋਕਾਂ ਵਿੱਚ ਭਰਮ ਭੁਲ ਭੁਲੇਖੇ ਪਾਉਣ ਵਾਲੀ ਰਚਨਾ ਵੀ ਸਾਡੇ ਮਿਆਰ ਤੋਂ ਅਨੁਸਾਰ ਨਹੀਂ ਹੈ । (ਹ) ਅੱਤਵਾਦ/ ਅੱਤਵਾਦੀਆਂ ਸਬੰਧੀ ਕੋਈ ਵੀ ਲੇਖ ਜੋ ਉਹਨਾਂ ਦੀਆਂ ਕਾਰਵਾਈਆ ਦੀ ਸੋਭਾ, ਉਤਸਾਹਿਤ ਜਾਂ ਕਿਸੇ ਵੀ ਰੂਪ ਵਿੱਚ ਅੱਤਵਾਦ/ ਅੱਤਵਾਦੀਆਂ ਪੱਖੀ ਜਾਂ ਉਹਨਾ ਦੀ ਹਮਾਇਤ ਕਰਦਾ ਹੋਵੇ ਨਾ ਭੇਜਿਆ ਜਾਵੇ, ਬਿਲਕੁਲ ਵੀ ਨਹੀਂ ਪ੍ਰਕਾਸਿਤ ਕੀਤਾ ਜਾਵੇਗਾ। (ਕ)ਕਿਸੇ ਸਿਆਸੀ ਪਾਰਟੀ ਦੇ ਪੱਖ (ਚਾਪਲੂਸੀ) ਜਾਂ ਖਿਲਾਫ (ਨਿੰਦਿਆ) ਲਿਖੀ ਰਚਨਾ/ਲੇਖ ਵੀ ਅਸੀਂ ਨਹੀਂ ਪ੍ਰਕਾਸ਼ਿਤ ਕਰਦੇ ।(ਖ) ਵਾਦ ਵਿਵਾਦ ਵਾਲੇ ਧਾਰਮਿਕ ਵਿਸ਼ਿਆ ਵਾਲੇ ਲੇਖ ( ਸਿੱਖ, ਹਿੰਦੂ, ਮੁਸਲਿਮ ਸਭ ਨਾਲ ਸਬੰਧਤ ) ਸਾਹਿਤਕਾਰ.ਕਾਮ ਵਿੱਚ ਨਹੀਂ ਪ੍ਰਕਾਸ਼ਿਤ ਹੋ ਸਕਣਗੇ । 11.ਕੋਸ਼ਿਸ਼ ਕਰੋ ਵੱਧ ਤੋਂ ਵੱਧ ਪੰਜਾਬੀ ਸ਼ਬਦ ਹੀ ਵਰਤੇ ਜਾਣ। ਹਿੰਦੀ ਅੰਗਰੇਜੀ ਜਾਂ ਉਰਦੂ ਦੇ ਸ਼ਬਦ ਅਣਸਰਦੇ ਨੂੰ ਹੀ ਵਰਤੋ । 12.ਸਾਹਿਤਕਾਰ.ਕਾਮ ਵੈਬਸਾਈਟ ਦੇ ਮਾਲਕ/ ਸੰਪਾਦਕ ਨੂੰ ਕਿਸੇ ਵੀ ਰੂਪ ਵਿੱਚ ਡਰਾਉਣਾ ਜਾਂ ਧਮਕਾਉਣਾ, ਸਾਹਿਤਕਾਰ.ਕਾਮ ਵਿੱਚ ਰਚਨਾਵਾਂ ਸ਼ਾਮਲ/ਪ੍ਰਕਾਸ਼ਿਤ ਕਰਨ ਹਿੱਤ ਮਜ਼ਬੂਰ ਕਰਨਾ ਬਰਦਾਸ਼ਤ ਯੋਗ ਨਹੀਂ । ਸੋ ਕੋਈ ਵੀ ਗੈਰਕਾਨੂੰਨੀ ਕਾਰਵਾਈ ਸਬੰਧਿਤ ਦੇਸ ਦੀ ਅਧਿਕਾਰਤ ਸੰਸਥਾ (ਪੁਲੀਸ ਵਗੈਰਾ) ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ । 13.ਸਾਹਿਤਕਾਰ.ਕਾਮ ਸਿਰਫ ਮਾਂ ਬੋਲੀ ਪੰਜਾਬੀ ਨੂੰ ਸਮੱਰਪਤ ਹੈ, ਸੋ ਇਸ ਦਾ ਕੋਈ ਵੀ ਹੋਰ ਮਨੋਰਥ ਜਾਂ ਟੀਚਾ (ਸਿਆਸੀ, ਧਾਰਮਿਕ, ਜਾਤ, ਕੌਮ ਜਾਂ ਅਜਿਹਾ ਕੁੱਝ ਵੀ ਹੋਰ) ਨਹੀਂ ਹੈ । ਸਾਡਾ ਮਕਸਦ ਸਿਰਫ ਮਾਂ ਬੋਲੀ ਪੰਜਾਬੀ ਦੇ ਲੇਖਕਾਂ ਦੀਆਂ ਚੰਗੀਆਂ ਸੇਧ ਦੇਣ ਵਾਲੀਆ ਮਿਆਰੀ ਰਚਨਾਵਾਂ, ਦੇਸ਼ ਵਿਦੇਸ਼ ਦੇ ਪਾਠਕਾਂ ਨਾਲ, ਅੱਜ ਦੀ ਤਕਨੀਕ ਦੇ ਹਿਸਾਬ ਨਾਲ, ਸਾਂਝੀਆ ਕਰਨਾਂ ਚਾਹੁੰਦੇ ਹਾਂ । 14.I.P. ਐਡਰੈਸ ਨੂੰ ਅਸੀਂ ਸਿਰਫ ਸੁਰੱਖਿਆ ਦੇ ਪੱਖ ਤੋਂ ਹੀ watch ਕਰਦੇ ਹਾਂ । 15.ਕਿਸੇ ਦੀ ਵੀ ਈਮੇਲ ਜਾਂ ਹੋਰ ਜਾਣਕਾਰੀ ਅਸੀਂ ਕਿਸੇ ਨੂੰ ਨਹੀਂ ਦਿੰਦੇ । ਲੇਖਕਾਂ ਨੂੰ ਸਲਾਹ ਹੈ ਕਿ ਉਹ ਆਪਣੇ ਖਾਤੇ ਵਿੱਚ ਆਪਣੇ ਅਨੁਸਾਰ ਸੈਟਿੰਗ ਕਰ ਲੈਣ (ਜਿਵੇਂ ਕਿ ਸੰਪਰਕ ਕਰਨ ਸਬੰਧੀ ਜਾਂ ਪਾਠਕਾਂ ਦੀ ਰਾਏ/ਕੁਮੈਂਟ ਦੀ ਆਗਿਆ ਦੇਣੀ ਹੈ ਜਾਂ ਨਹੀਂ) ਲੇਖਕ ਬਾਰੇ ਖਾਨੇ ਵਿੱਚ ਸਿਰਫ ਲੇਖਕ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਹੀ ਜਿਕਰ ਕੀਤਾ ਜਾਵੇ (ਘਰ ਦਾ ਐਡਰੈਸ, ਫੋਨ ਵਗੈਰਾ ਲਿਖਣ ਦੀ ਅਸੀਂ ਸਲਾਹ (recommend) ਨਹੀਂ ਦਿੰਦੇ) 16.ਸਾਹਿਤਕਾਰ.ਕਾਮ ਵੈਬਸਾਈਟ ਦੀ ਕਿਸੇ ਵੀ ਰੂਪ ਵਿੱਚ ਦੁਰਵਰਤੋਂ ਦੀ ਸਖਤ ਚਿਤਾਵਨੀ ਹੈ। ਕਾਪੀ ਰਾਈਟ ਸਾਰੇ ਸਾਹਿਤਕਾਰ.ਕਾਮ ਵੈਬਸਾਈਟ (Online Punjabi website) ਦੇ ਹਨ। ਸਾਈਟ ਨੂੰ ਹਾਈਕ ਕਰਨਾ, ਡਾਟਾ ਚੋਰੀ ਕਰਨਾ ਜਾਂ ਤਕਨੀਕੀ ਜਾਂ ਕਿਸੇ ਹੋਰ ਰੂਪ ਵਿੱਚ ਸਾਹਿਤਕਾਰ.ਕਾਮ ਵੈਬਸਾਈਟ ਨਾਲ ਛੇੜ ਛਾੜ ਕਰਨਾ ਕਨੂੰਨੀ ਜੁਰਮ ਹੈ। ਸਾਹਿਤਕਾਰ.ਕਾਮ ਵੈਬਸਾਈਟ ਨਾਲ ਛੇੜ ਛਾੜ ਕਿਸੇ ਵੀ ਰੂਪ ਵਿੱਚ ਕਰਨ ਤੇ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਲੀਗਲ ਕਾਰਵਾਈ ਕੀਤੀ ਜਾ ਸਕਦੀ ਹੈ । 17.ਸਾਹਿਤਕਾਰ.ਕਾਮ ਵੈਬਸਾਈਟ (Punjabi Literature Site) ਨੂੰ ਖੂਬ ਵਰਤੋ ਪਰ ਜਿਮੇਵਾਰ ਬਣ ਕੇ, ਇਹ ਤੁਹਾਡੀ ਆਪਣੀ ਪੰਜਾਬੀ ਸਾਈਟ ਹੈ। 18.ਸਾਹਿਤਕਾਰ.ਕਾਮ ਦਾ ਡਾਟਾ ਲੌਸ (data loss or any type of technically failure) ਜਾਂ ਤਕਨੀਕੀ ਕਾਰਨ ਕਰ ਕੇ ਵੈਬਸਾਈਟ ਨਹੀਂ ਚਲ ਰਹੀਂ ਤਾਂ ਸਾਹਿਤਕਾਰ.ਕਾਮ ਇਸ ਲਈ ਕਿਸੇ ਨੂੰ ਵੀ ਜੁਆਬਦੇਹ ਨਹੀਂ । ਡਾਟਾ ਲੌਸ ਦੀ ਵਜ੍ਹਾ ਕਰ ਕੇ ਜੇ ਲੇਖਕ ਦੀਆ ਰਚਨਾਵਾਂ ਗੁਮ ਹੋ ਜਾਣ ਤੇ ਵੀ ਸਾਹਿਤਕਾਰ.ਕਾਮ ਜਿੰਮੇਵਾਰ ਨਹੀਂ (ਇਸ ਲਈ ਲੇਖਕਾਂ ਨੂੰ ਇੱਕ ਕਾਪੀ ਆਪਣੇ ਕੋਲ ਰੱਖਣ ਦੀ ਸਲਾਹ ਹੈ)। ਸਾਹਿਤਕਾਰ.ਕਾਮ as it is ਦੇ ਅਧਾਰ ਤੇ ਸੇਵਾ ਕਰਦੀ ਹੈ । ਤਕਨੀਕੀ ਨੁਕਸ ਕਦੇ ਵੀ ਪੈ ਸਕਦਾ ਹੈ, ਇਹ ਕਿਸੇ ਦੇ ਵਸ ਚ ਨਹੀ। (perfect errorless technology does not exit)

Leave a Reply

Your email address will not be published. Required fields are marked *