ਤਿਲ ਚੌਲੀਏ ਨੀਂ
ਤਿਲ ਛੱਟੇ ਛੰਡ ਛਡਾਏ
ਗੁੜ ਦੇਹ ਮੁੰਡੇ ਦੀਏ ਮਾਏਂ
ਅਸੀਂ ਗੁੜ ਨਹੀਂ ਲੈਣਾ ਥੋੜ੍ਹਾ
ਅਸੀਂ ਲੈਣਾ ਗੁੜ ਦਾ ਰੋੜਾ
ਤਿਲ ਚੌਲੀਏ ਨੀਂ
ਗੀਗਾ ਜੰਮਿਆ ਨੀਂ
ਗੁੜ ਵੰਡਿਆ ਨੀਂ
ਗੁੜ ਦੀਆਂ ਰੋੜੀਆਂ ਨੀਂ
ਭਰਾਵਾਂ ਜੋੜੀਆਂ ਨੀਂ
ਗੀਗਾ ਆਪ ਜੀਵੇਗਾ
ਮਾਈ ਬਾਪ ਜੀਵੇਗਾ
ਸਹੁਰਾ ਸਾਕ ਜੀਵੇਗਾ
Tagged with: Culture ਸਭਿਆਚਾਰ Geet/Poems on Lohri kavitavaan ਕਵਿਤਾਵਾਂ Literature ਸਾਹਿਤ Lok Geet ਲੋਕ ਗੀਤ Mahaan rachnavanਮਹਾਨ ਰਚਨਾਵਾਂ Til Choliye Ni ਤਿਲ ਚੌਲੀਏ ਨੀਂ ਲੋਹੜੀ ਦੇ ਗੀਤ
Click on a tab to select how you'd like to leave your comment
- WordPress