ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Tu Khush Rehya Kr Aive Bahuta Socheya na Kr /ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨ ਕਰ

Tu Khush Rehya Kr Aive Bahuta Socheya na Kr /ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨ ਕਰ

ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨ ਕਰ
ਅਪਣੇ ਹੀ ਕੰਢੇ ਖੋਰ ਕੇ ਇਉਂ ਗੰਧਲਿਆ ਨ ਕਰ

ਅੱਗੇ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਵਿਚ
ਗੁੱਸੇ ‘ਚ ਆ ਕੇ ਬੋਲ ਕੌੜੇ ਬੋਲਿਆ ਨ ਕਰ

ਹੁਣ ਧੀਆਂ ਪੁੱਤ ਜਵਾਨ ਨੇ ਤੇ ਅੱਗ ਦੀ ਉਮਰ ਹੈ
ਸਮਝਾ ਦਿਆ ਕਰ ਪਿਆਰ ਨਾਲ ਤੂੰ ਝਿੜਕਿਆ ਨ ਕਰ

ਕੁਦਰਤ ਵੀ ਕਾਇਮ ਰੱਖਦੀ ਏ ਸਮਤੋਲ ਸੁਹਣਿਆਂ
ਰਾਤਾਂ ਦਿਨਾਂ ਦੇ ਗੇੜ ਨੂੰ ਤੂੰ ਰੋਕਿਆ ਨ ਕਰ

ਦੁਨੀਆਂ ਨੇ ਵਸਦੀ ਰਹਿਣਾ ਏਂ ਸਾਡੇ ਬਗੈਰ ਵੀ
ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨ ਕਰ

ਬੱਸ ਅਪਣੀ ਤਹਿ ਹੇਠਾਂ ਪਏ ਪੱਥਰ ਹੀ ਤਕ ਸਕੇਂ
ਸੂਰਜ ਨ ਚੰਨ ਤਾਰੇ ਦਿਸਣ ਇਉਂ ਗੰਧਲਿਆ ਨ ਕਰ

ਜੇ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ
ਅਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨ ਕਰ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar