ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਉੱਚੀ ਮਾੜੀ ਬਾਬਲ ਸੁੱਤਿਆ/Ucchi Marhi Babal Suttaya

ਉੱਚੀ ਮਾੜੀ ਬਾਬਲ ਸੁੱਤਿਆ/Ucchi Marhi Babal Suttaya

ਉੱਚੀ ਮਾੜੀ ਬਾਬਲ ਸੁੱਤਿਆ
ਤੈਨੂੰ ਤਾਂ ਰਹੀ ਆਂ ਜਗਾ
ਐਸੀ ਨੀਂਦ ਕਿਂਉ ਸੁੱਤੜਾ
ਵੇ ਘਰ ਧੀ ਹੋਈ ਮੁਟਿਆਰ

ਸੌਂ ਲੈਣ ਦੇ ਨੀ ਜਾਈਏ ਸੌਂ ਲੈਣ ਦੇ
ਮੇਰਾ ਪੱਕਣ ਦੇ ਨੀ ਕਮਾਦ
ਕਿ ਨਰਮੇ ਨੂੰ ਖਿੜ ਜਾਣ ਦੇ
ਅੱਸੂ ਰਚਾਵਾਂ ਤੇਰਾ ਕਾਜ
ਕਿ ਮਾਤਾ ਤੇਰੀ ਸ਼ਗਨ ਕਰੇ

ਉੱਚੀ ਮਾੜੀ ਚਾਚਾ ਸੁੱਤਿਆ
ਤੈਨੂੰ ਤਾਂ ਰਹੀ ਆਂ ਜਗਾ
ਐਸੀ ਨੀਂਦ ਕਿਂਉ ਸੁੱਤੜਾ
ਵੇ ਘਰ ਧੀ ਹੋਈ ਮੁਟਿਆਰ

ਸੌਂ ਲੈਣ ਦੇ ਨੀ ਜਾਈਏ ਸੌਂ ਲੈਣ ਦੇ
ਮੇਰਾ ਪੱਕਣ ਦੇ ਨੀ ਕਮਾਦ
ਕਿ ਨਰਮੇ ਨੂੰ ਖਿੜ ਜਾਣ ਦੇ
ਅੱਸੂ ਰਚਾਵਾਂ ਤੇਰਾ ਕਾਜ
ਕਿ ਮਾਤਾ ਤੇਰੀ ਸ਼ਗਨ ਕਰੇ

ਉੱਚੀ ਮਾੜੀ ਮਾਤਾ ਸੁੱਤੀਏ ਨੀ
ਤੈਨੂੰ ਤਾਂ ਰਹੀ ਆਂ ਜਗਾ
ਐਸੀ ਨੀਂਦ ਕਿਂਉ ਸੁੱਤੜੀ
ਵੇ ਘਰ ਧੀ ਹੋਈ ਮੁਟਿਆਰ

ਸੌਂ ਲੈਣ ਦੇ ਨੀ ਜਾਈਏ ਸੌਂ ਲੈਣ ਦੇ
ਮੇਰਾ ਪੱਕਣ ਦੇ ਨੀ ਕਮਾਦ
ਕਿ ਨਰਮੇ ਨੂੰ ਖਿੜ ਜਾਣ ਦੇ
ਅੱਸੂ ਰਚਾਵਾਂ ਤੇਰਾ ਕਾਜ
ਕਿ ਮਾਤਾ ਤੇਰੀ ਸ਼ਗਨ ਕਰੇ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar