ਜੀ ਆਇਆਂ ਨੂੰ
You are here: Home >> Literature ਸਾਹਿਤ

Category Archives: Literature ਸਾਹਿਤ

Feed Subscription

ਸਾਹਿਤ, Literature

Shabada Da Jadugar / ਸ਼ਬਦਾਂ ਦਾ ਜਾਦੂਗਰ

ਮੈਡਲਿਨ ਸਹਿਰ ਵਿਚ ਕਵਿਤਾ ਉਤਸਵ ਦੇ ਦਿਨੀਂ ਉਬਰੇਰੁ ਪਾਰਕ ਵਿਚ ਸਾਈਕਲ ਤੇ ਇਕ ਬੱਚਾ ਮੇਰੇ ਕੋਲ ਆਇਆ ਮੇਰੀ ਪਗੜੀ ਤੇ ਦਾੜੀ ਦੇਖ ਕੇ ਪੁੱਛਣ ਲੱਗਾ: ‘ਤੂੰ ਜਾਦੂਗਰ ਏਂ’ ? ਮੈਂ ਹੱਸ ਪਿਆ ਕਹਿਣ ਲੱਗਾ ਸੀ ਨਹੀਂ ਪਰ ਅਚਾਨਕ ਕਿਹਾ, ‘ਹਾਂ, ਮੈਂ ਜਾਦੂਗਰ ਹਾਂ ਮੈਂ ਅੰਬਰਾਂ ਤੋਂ ਤਾਰੇ ਤੋੜ ਕੇ ਕੁੜੀਆਂ ... Read More »

Shabad Kosh De Buhe Te/ ਸ਼ਬਦ ਕੋਸ਼ ਦੇ ਬੂਹੇ ਤੇ

ਮਾੜਕੂ ਜਿਹਾ ਕਵੀ ਟੰਗ ਅੜਾ ਕੇ ਬਹਿ ਗਿਆ ਸ਼ਬਦਕੋਸ਼ ਦੇ ਬੂਹੇ ਤੇ ਅਖੇ ਮੈਂ ਨਹੀਂ ਆਉਣ ਦੇਣੇ ਏਨੇ ਅੰਗਰੇਜ਼ੀ ਸ਼ਬਦ ਪੰਜਾਬੀ ਸ਼ਬਦਕੋਸ਼ ਵਿਚ । ਓਏ ਆਉਣ ਦੇ ਕਵੀਆ, ਆਉਣ ਦੇ ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ ਨਾ ਆਉਣ ਦੇਈਂ ਆਪਣੀ ਕਵਿਤਾ ਵਿਚ ਡਿਕਸ਼ਨਰੀ ਵਿੱਚ ਤਾਂ ਆਉਣ ਦੇ ਅੱਗੇ ਨਹੀਂ ਆਈ ਲਾਲਟੈਣ ਰੇਲ, ... Read More »

Mai Chuhan Lagga Tainu /ਮੈਂ ਛੁਹਣ ਲੱਗਾ ਤੈਨੂੰ

ਮੈਂ ਛੁਹਣ ਲੱਗਾ ਤੈਨੂੰ ਬਹੁ-ਚੀਤਕਾਰ ਹੋਇਆ ਅੰਧੇਰ ਤੜਪ ਉੱਠੇ ਸੌ ਸੰਖ ਨਾਦ ਵਿਲਕੇ ਘੜਿਆਲ ਖੜਕ ਉਠੇ ਚੁੱਲ੍ਹਿਓਂ ਨਿਕਲ ਮੁਆਤੇ ਮਾਵਾਂ ਪਤਨੀਆਂ ਭੈਣਾਂ ਦੇ ਸੀਨਿਆਂ ‘ਚ ਸੁਲਗੇ ਇਕ ਨਾਰ ਖੁੱਲ੍ਹੇ ਕੇਸੀਂ ਕੂਕੀ ਤੇ ਦੌੜ ਉੱਠੀ ਉਸ ਦੇ ਕਹਿਰ ਤੋਂ ਕੰਬੇ ਕੁਲ ਦਿਉਤਿਆਂ ਦੇ ਪੱਥਰ ਤੇ ਮੁਕਟ ਰਾਜਿਆਂ ਦੇ ਸਤਿਗੁਰ ਹੋਏ ਕਰੋਪੀ ... Read More »

Ghar Ghar /ਘਰਰ ਘਰਰ

ਮੈਂ ਛਤਰੀ ਕੁ ਜਿੱਡਾ ਆਕਾਸ਼ ਹਾਂ ਗੂੰਜਦਾ ਹੋਇਆ ਹਵਾ ਦੀ ਸਾਂ ਸਾਂ ਦਾ ਪੰਜਾਬੀ ਵਿਚ ਅਨੁਵਾਦ ਕਰਦਾ ਅਜੀਬੋ ਗਰੀਬ ਦਰਖ਼ਤ ਹਾਂ ਹਜ਼ਾਰਾਂ ਰੰਗ ਬਰੰਗੇ ਫਿਕਰਿਆਂ ਨਾਲ ਵਿੰਨ੍ਹਿਆਂ ਨਿੱਕਾ ਜਿਹਾ ਭੀਸ਼ਮ ਪਿਤਾਮਾ ਹਾਂ ਮੈਂ ਤੁਹਾਡੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂ ? ਮਹਾਤਮਾ ਬੁੱਧ ਤੇ ਗੁਰੂ ਗੋਬਿੰਦ ਸਿੰਘ ਪਰਮੋ ਧਰਮ ਅਹਿੰਸਾ ਅਤੇ ... Read More »

Namashkar /ਨਮਸਕਾਰ

ਉਸਨੂੰ ਤੱਕ ਕੇ ਉਹ ਜੋ ਤੇਰੇ ਸੀਨੇ ਵਿਚੋਂ ਫੁੱਲ ਖਿੜਿਆ ਸੀ ਉਹ ਮੇਰੇ ਤੋਂ ਜਰ ਨਾ ਹੋਇਆ ਮੈਂ ਉਸ ਫੁੱਲ ਨੂੰ ਵਰਜਣ ਲੱਗਾ ਮੇਰੇ ਸੀਨੇ ਵਿਚੋਂ ਹੀ ਆਵਾਜ਼ ਇਹ ਆਈ : ਐ ਮੇਰੇ ਮਨ ਇਹ ਤਾਂ ਐਵੇਂ ਵਹਿਮ ਹੈ ਤੇਰਾ ਕਿ ਵਰਜੇ ਹੋਏ ਫੁੱਲ ਮੁਰਝਾ ਕੇ ਮਰ ਜਾਂਦੇ ਨੇ ਵਰਜੇ ... Read More »

Dekh Dhori Ja Rahi Khalkat Nu Dekh/ ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ

ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ ਦੇਖ ਤੂੰ ਇਸ ਵਕਤ ਦੀ ਦਹਿਸ਼ਤ ਨੂੰ ਦੇਖ ਰੁਕ ਜ਼ਰਾ ਇਕ ਰੁੱਖ ਨੇ ਮੈਨੂੰ ਆਖਿਆ ਅਪਣੇ ਵਿਛੜੇ ਯਾ ਰ ਦੀ ਹਾਲਤ ਨੂੰ ਦੇਖ ਬੀਜੀਆ ਇਕ ਬੀਜ ਸੈਆਂ ਹੋ ਗਏ ਦੇਖ ਤੂੰ ਧਰਤੀ ਦੀ ਇਸ ਬਰਕਤ ਨੂੰ ਦੇਖ ਇਕ ਸਤਰ ਬੋਲੀ ਤੇ ਸਭ ਵਿੰਨ੍ਹੇ ... Read More »

Sai Ji /ਸਾਈਂ ਜੀ

ਧੂਣੀ ਸਾਈਂ ਜੀ ਦੇ ਅੱਗੇ ਨਹੀਂ, ਅੰਦਰ ਧੁਖਦੀ ਹੈ ਸਾਈਂ ਜੀ ਕਦੀ ਕਦੀ ਬੜੀ ਹੀ ਉਦਾਸ ਆਵਾਜ਼ ਵਿੱਚ ਗਾਉਂਦੇ ਹਨ ਜਦ ਸਾਈਂ ਜੀ ਗਾਉਂਦੇ ਹਨ ਤਾਂ ਆਪਣੀਆਂ ਹੀ ਆਂਦਰਾਂ ਦਾ ਸਾਜ਼ ਵਜਾਉਂਦੇ ਹਨ ਗਾਉਂਦੇ ਗਾਉਂਦੇ ਸਾਈਂ ਜੀ ਚੁਪ ਹੋ ਜਾਂਦੇ ਹਨ ਉਸ ਚੁੱਪ ਵਿੱਚ ਇੱਕ ਸਾਜ਼ ਵੱਜਦਾ ਸੁਣਦਾ ਹੈ ਉਹ ... Read More »

Hun Ghara Nu Parthna Mushkal Badha Hai /ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ

ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ ਕੌਣ ਪਹਿਚਾਣੇਗਾ ਸਾਨੂੰ ਮੱਥੇ ਉੱਤੇ ਮੌਤ ਦਸਖਤ ਕਰ ਗਈ ਹੈ ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ ਸ਼ੀਸ਼ੇ ਵਿਚੋਂ ਹੋਰ ਕੋਈ ਝਾਕਦਾ ਹੈ ਅੱਖਾਂ ਵਿੱਚ ਕੋਰੀ ਲਿਸ਼ਕ ਹੈ ਕਿਸੇ ਢੱਠੇ ਘਰ ਦੀ ਛੱਤ ਹੈ ਆਉਂਦੀ ਹੋਈ ਲੋਅ ਜਿਹੀ ਡਰ ਜਾਏਗੀ ਮੇਰੀ ਮਾਂ ਮੇਰਾ ... Read More »

Nai Likhan Dindi Kavita Aaj/ਨਹੀਂ ਲਿਖਣ ਦਿੰਦੀ ਕਵਿਤਾ ਅੱਜ

ਨਹੀਂ ਲਿਖਣ ਦਿੰਦੀ ਕਵਿਤਾ ਅੱਜ ਅੰਦਰਲੀ ਅੱਗ ਸਾੜਦੀ ਹੈ ਵਰਕੇ ਇਕ ਇਕ ਕਰਕੇ ਨਹੀਂ ਚਾਹਿਦੀ ਮੈਨੂੰ ਕਵਿਤਾ ਆਖਦੀ ਹੈ ਅੱਗ ਮੈਨੂੰ ਚਾਹਿਦੀ ਹੈ ਤੇਰੀ ਛਾਤੀ ਦਹਿਕਣ ਲਈ ਕਿਸ ਦੀ ਕਵਿਤਾ ਹੈ ਕਿਸ ਦੀ ਕਵਿਤਾ ਹੈ ਜੋ ਮੈਨੂੰ ਕਵਿਤਾ ਲਿਖਣ ਨਾ ਦੇਵੇ ਧਿਆਨ ਮੇਰੇ ਨੂੰ ਮੇਰੇ ਦੁੱਖ ਦੀ ਨੋਕ ਤੇ ਟਿਕਣ ... Read More »

Mout De Arath /ਮੌਤ ਦੇ ਅਰਥ

ਕੋਈ ਮਾਂ ਨਹੀਂ ਚਾਹੁੰਦੀ ਲਹੂ ਜ਼ਮੀਨ ਤੇ ਡੁੱਲ੍ਹੇ । ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ ਤੇ ਵਧਦੀਆਂ ਫੁੱਲਦੀਆਂ ਫਸਲਾਂ । ਹਰ ਮਾਂ ਚਾਹੁੰਦੀ ਏ ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ ਜਾਂ ਸਾਜ਼ ਦੀ ਤਾਰ ਬਣੇ । ਮਾਂ ਨਹੀਂ ਚਾਹੁੰਦੀ ਲੋਹਾ ਹਥਿਆਰ ਬਣੇ । ਪਰ ਜਦੋਂ ਲਹੂ ਖੌਲਦਾ ਏ ਤਾਂ ਲੋਹੇ ਨੂੰ ... Read More »

Scroll To Top
Skip to toolbar