ਸਾਡਾ ਚਿਡ਼ੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ। ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹਡ਼ੇ ਦੇਸ ਜਾਣਾ। ਤੇਰੇ ਮਹਿਲਾਂ ਦੇ ਵਿਚ ਵਿਚ ਵੇ ਬਾਬਲ ਡੋਲਾ ਨਹੀਂ ਲੰਘਦਾ। ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾ ਆਪਣੇ। ਤੇਰੇ ਬਾਗਾਂ ਦੇ ਵਿਚ ਵਿਚ...
Read more
ਲੰਬੀ ਸਬਾਤ ਵਿਚ ਕੰਧ ਹੈ ਨਹੀਂ ਆਪਣੇ ਪਿਉ ਤੋਂ ਬਾਝਾਂ ਪੇਕੇ ਕੰਮ ਹੈ ਨਹੀਂ ਵੇ ਕਿਤੇ ਆ ਜੀਂ ਵੀਰਾ ਕਿਤੇ ਪਾ ਜੀਂ ਫੇਰਾ ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ ਲੰਬੀ ਸਬਾਤ ਵਿਚ ਲਟੈਣ ਹੈ ਨਹੀਂ ਮਾਵਾਂ ਤੋਂ ਬਾਝਾਂ ਪੇਕੇ...
Read more
ਉੱਚੇ ਹਲਟ ਜੁਡ਼ੇਂਦਾ ਮੇਰੇ ਬੀਬਾ ਨੀਮੇਂ ਤਾਂ ਵਗਦੀ ਮੇਰੇ ਬੇਲੀਆ ਵੇ ਮਖ ਰਾਵੀ ਵੇ - ਹੇ- ਏ ਕੌਣ ਜੁ ਮੋਢੀ ਕੋਣ ਜੁ ਖਾਮੀ ਕੋਣ ਜੁ ਭਰਦੀ ਮੇਰੇ ਬੇਲੀਆ ਵੇ ਜਲ ਪਾਣੀ ਵੇ - ਹੇ- ਏ ਬਾਪ ਜੁ ਮੋਢੀ ਵੀਰ ਜੁ...
Read more
ਜਦ ਵੀਰਨ ਤੁਰਿਆ ਹੋ। ਹੋ ਚੰਦ ਤੀਜ ਦਾ ਚਡ਼੍ਹਿਆ ਹੋ। ਜਦ ਵੀਰਨ ਅੰਦਰ ਵਡ਼ਿਆ ਹੋ। ਹੋ ਬੂਟਾ ਕਲੀਆਂ ਦਾ ਖਿਡ਼ਿਆ ਹੋ। ਜਦ ਵੀਰਨ ਚੌਤੇਂ ਚਡ਼੍ਹਿਆ ਹੋ। ਹੋ ਚੌਤਾਂ ਸ਼ੀਸ਼ੇ ਦਾ ਜਡ਼ਿਆ ਹੋ। ਜਦ ਵੀਰਨ ਪਲੰਘੀ ਬੈਠਾ ਹੋ। ਹੋ ਕੋਲੇ ਡਾਹ...
Read more
ਗੱਡੀ ਦਿਆ ਗਡ਼ਵਾਣੀਆਂ ਗੱਡੀ ਹੌਲੀ ਹੌਲੀ ਛੇਡ਼ ਵੇ ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪੰਧ ਵੇ ਵੀਰਾਂ ਮਿਲਿਆਂ ਤੇ ਚਡ਼੍ਹ ਜਾਂਦੇ ਚੰਦ ਵੇ ਭੈਣਾ ਮਿਲੀਆਂ ਤੇ ਪੈ ਜਾਂਦੀ ਠੰਡ ਵੇ ਸਖੀਆਂ ਮਿਲੀਆਂ ਤੇ ਲੱਗ ਜਾਂਦਾ ਰੰਗ ਵੇ ਕਿਤੇ ਮਿਲ ਜਾ ਨੀ...
Read more
ਸੋਹਣੇ ਜੇ ਸੈਂਕਲ ਵਾਲਿਆ ਸੈਂਕਲ ਹੋਲਰੇ ਹੌਲਰੇ ਤੋਰੀਏ ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪਾਂਧ ਵੇ ਜਾਇਆਂ ਮਿਲਿਆਂ ਤੇ ਚਡ਼੍ਹ ਜਾਂਦੇ ਚਾਂਦ ਵੇ ਭੈਣਾ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ ਕਿਤੇ ਟੱਕਰੇ ਨੀ ਮਾਏਂ ਨੀ ਮੇਰੀਏ ਕਿਤੇ ਟੱਕਰੇਂ ਤਾਂ ਦੁੱਖ ਸੁੱਖ...
Read more
ਵੀਰਾ ਵੇ ਤੂੰ ਆਓ ਮੇਰੇ ਮਨ ਚਾਓ ਵੀਰਾ ਤੂੰ ਠੁਮਕ ਚਲੇ ਘਰ ਆਓ ਲ੍ਹੋਡ਼ੀ ਦਿਆਂ ਤੂੰ ਆਓ ਬਾਬੇ ਵਿਹਡ਼ੇ ਜਾਓ
Read more
ਕੁਡ਼ਤਾ ਸਮਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ ਛੁੱਟੀਆਂ ਨਾ ਮਿਲੀਆਂ ਭੈਣੇਂ ਕਲਮਾਂ ਨਾ ਵਗੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਚੀਰਾ ਰੰਗਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ...
Read more
ਉੱਚੀ, ਉੱਚੀ ਰੋਡ਼ੀ ਵੀਰਾ ਦੰਮ, ਦੰਮ ਵੇ ਇਕ ਕੰਗਣ ਰੁਡ਼੍ਹਿਆ ਵੇ ਜਾਵੇ ਮੇਰਾ ਵੀਰ ਮਿਲਕੇ ਜਾਇਓ ਵੇ-ਹੇ ਮੈਂ ਕਿੱਕਣ ਮਿਲਾਂ ਨੀ ਭੈਣੇ ਮੇਰੀਏ ਮੇਰੇ ਸਾਥੀ ਜਾਂਦੇ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਮੂਹਰਿਓਂ ਮੋਡ਼ਾਂ ਮੇਰਾ ਵੀਰ ਮਿਲਕੇ...
Read more
ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿੱਕਣ ਮਿਲਾਂ ਭੈਣੇ ਮੇਰੀਏ ਨੀ ਮੇਰੇ ਸਾਥੀ ਲੰਘ ਗਏ ਦੂਰ ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਬਾਹੋਂ ਪਕਡ਼ਾਂ ਵੇ ਤੈਨੂੰ ਪਾ ਲਵਾਂ ਘੇਰਾ...
Read more
ਤੇਰੇ ਬਾਜਰੇ ਦੀ ਰਾਖੀ ਦਿਓਰਾ ਮੈਂ ਨਾ ਬਹਿੰਦੀ ਵੇ | ਜੇ ਮੈਂ ਤਾੜੀ ਮਾਰ ਉਡਾਵਾਂ ਮੇਰੀ ਮਹਿੰਦੀ ਲਹਿੰਦੀ ਵੇ | ਤੇਰੇ ਬਾਜਰੇ ਦੀ ਰਾਖੀ ਦਿਉਰਾ ਮੈਂ ਨਾ ਬਹਿੰਦੀ ਵੇ | ਜੇ ਮੈਂ ਸੀਟੀ ਮਾਰ ਉਡਾਵਾਂ ਮੇਰੀ ਸੁਰਖ਼ੀ ਲਹਿੰਦੀ ਵੇ |...
Read more
ਉੱਚੜਾ ਬੁਰਜ਼ ਲਾਹੋਰ ਦਾ, ਵੇ ਚੀਰੇ ਵਾਲਿਆ ! ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ ! ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ ! ਲੈਣ ਰੱਬ ਦਾ ਨਾਂ, ਵੇ ਸੱਜਣ ਮੇਰਿਆ ! ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ ! ਕੋਠੇ 'ਤੇ...
Read more
ਤੇਰੀ ਗੁੱਤ 'ਤੇ ਕਚਿਹਰੀ ਲਗਦੀ, ਦੂਰੋਂ ਦੂਰੋਂ ਆਉਣ ਝਗੜੇ। ਸੱਗੀ-ਫੁੱਲ ਨੀ ਸ਼ਿਸ਼ਨ ਜੱਜ ਤੇਰੇ, ਕੈਂਠਾ ਤੇਰਾ ਮੁਹਤਮ ਹੈ। ਵਾਲੇ, ਡੰਡੀਆਂ ਕਮਿਸ਼ਨਰ ਡਿਪਟੀ, ਨੱਤੀਆਂ ਇਹ ਨੈਬ ਬਣੀਆਂ। ਜ਼ੈਲਦਾਰ ਨੀ ਮੁਰਕੀਆਂ ਤੇਰੀਆਂ, ਸਫੈਦ-ਪੋਸ਼ ਬਣੇ ਗੋਖੜੂ। ਨੱਥ, ਮਛਲੀ, ਮੇਖ਼ ਤੇ ਕੋਕਾ, ਇਹ ਨੇ...
Read more
ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ ਜੁਗਨੀ ਚੰਡੀਗੜ ਰਹਿੰਦੇ ਸਰਦਾਰਾਂ ਦੀ ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ….. ਇਹ ਜੁਗਨੀ ਆੜਤੀਆਂ ਦੀ ਜੁਗਨੀ ਸੇਠਾਂ ਦੀ ਠੰਡੇ ਬਾਹਰਲੇ ਦੇਸ਼ਾਂ ਦੀ ਜਿਸ ਕੋਠੀ ਤੇ ਟੈਂਕੀ ਜਹਾਜ ਵਾਲੀ ਉਸ ਕੋਠੀ ਦੇ ਬੰਦ...
Read more
ਮੇਰੀ ਜੁਗਨੀ ਕਾਲਜ ਪੜ੍ਹਦੀ ਆ ਨਾਲੇ ਦੋ ਦੋ ਗੁੱਤਾਂ.... ਨਾਲੇ ਦੋ ਦੋ ਗੁੱਤਾਂ ਕਰਦੀ ਆ ਸੀਟੀ ਮਾਰ ਸਾਈਕਲ ਤੇ.... ਸੀਟੀ ਮਾਰ ਸਾਈਕਲ ਤੇ ਚੜ੍ਹਦੀ ਆ ਫ਼ੇਰ ਮੱਮੀ ਡੈਡੀ ਨਾਲ.... ਫ਼ੇਰ ਮੱਮੀ ਡੈਡੀ ਨਾਲ ਲੜਦੀ ਆ ਵੀਰ ਮੇਰਿਆ ਓ ਜੁਗਨੀ ਚਾਂਦੀ...
Read more
ਮੇਰੀ ਜੁਗਨੀ ਫੈਸ਼ਨ-ਪੱਟੀ, ਰਹਿੰਦੀ ਹਰ ਵੇਲੇ ਈ ਸੱਜੀ, ਜੋ ਸੀ ਸਾਉ ਸ਼ੌਕੀਣਣ ਜੱਟੀ, ਉ ਵੀਰ ਮੇਰੇਆ ਜੁਗਨੀ.. ਵੀਰ ਮੇਰੇਆ ਜੁਗਨੀ ਖੁੱਲਗੀ ਆ, ਜਿਹੜੀ ਨਾਮ ਸੱਜਣ ਦਾ ਭੁੱਲਗੀ ਆ, ਵਿੱਚ ਕਲਯੁਗ ਦੇ ਉਹ ਰੁੱਲਗੀ ਆl ਸੂਟ-ਸਲੇਟੀ ਛੱਡਕੇ ਹੁਣ ਉਹ ਤੰਗ ਜਿਹੀਆਂ...
Read more
ਅੱਲਾ ਬਿਸਮਿਲਾ ਤੇਰੀ ਜੁਗਨੀ ਆਸ਼ਕ ਦੀ ਜਾਤ ਇਸ਼ਕ ਹੈ ਆਸ਼ਕ ਦਾ ਧਰਮ ਇਸ਼ਕ ਹੈ ਆਸ਼ਕ ਦਾ ਰੱਬ ਇਸ਼ਕ ਹੈ ਆਲਮ ਵਿਚ ਇਸ਼ਕ ਪਹਿਲਾ ਆਪ ਤੂੰ ਦਾਨ ਕੀਤਾ ਬੰਦਾ ਖੁਦਾ ਹੋ ਗਿਆ ਜਿਸ ਨੇ ਇਹ ਜਾਮ ਪੀਤਾ ਅੱਲਾ ਬਿਸਮਿਲਾ ਤੇਰੀ ਜੁਗਨੀ...
Read more
ਮੇਰੀ ਜੁਗਨੀ ਦੇ ਧਾਗੇ ਬੱਗੇ ਜੁਗਨੀ ਉਹਦੇ ਮੂੰਹੋਂ ਫੱਬੇ ਜੀਹਨੂੰ ਸੱਟ ਇਸ਼ਕ ਦੀ ਲੱਗੇ ਓ ਵੀਰ ਮੇਰੇਆ ਜੁਗਨੀ ਓ ਵੀਰ ਮੇਰੇਆ ਜੁਗਨੀ ਨਾਮ ਸਾਜਨ ਦਾ ਲੇਂਦੀ ਆ ਤੇਰੀ ਲੈ ਕੇ ਕਲਮਾਂ ਕੇਂਦੀਆਂ ਆਏ ਵਾਵਾ ਮੌਜ ਜਵਾਨੀ ਓ ਸੇਹਦ ਗੁਰੇ ਤੋ...
Read more
ਹੋ ਬੋਲ ਮਿੱਟੀ ਦਿਆ ਬਵੇਆ,ਤੇਰੇ ਦੁਖਾਂ ਨੇ ਮਾਰ ਮੁਕਾ ਲਿਆ ਹੋ ਮੇਰਾ ਸੋਹਣਾ ਮਾਹੀ ਆਜਾ ਹੋ ਹੋ ਮਿੱਟੀ ਦਾ ਮੈ ਬਾਵਾ ਬਣਾਇਆ ਉੱਤੇ ਚਾੜ ਦਿੱਤੀ ਆ ਖੇਸੀ ਵਤਨਾ ਵਾਲੇ ਮਾਨ ਕਰਨ, ਕੀ ਮੈ ਮਾਨ ਕਰਾਂ ਪਰਦੇਸੀ ਮੇਰਾ ਸੋਹਣਾ ਮਾਹੀ ਆਜਾ...
Read more
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ। ਮੇਰੀ ਵੀ ਜਿੰਦਗੀ ਕੀ? ਬਸ ਬੂਰ ਸਰਕੜੇ ਦਾ ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ਕ ਨਾ ਲਾਇਓ। ਹੋਣਾ ਨਹੀਂ ਮੈ ਚਾਹੁੰਦਾ ਸੜ ਕੇ ਸਵਾਹ...
Read more