ਚੇਤ : ਚੇਤ ਦਾ ਮਹੀਨਾ ਨਾਨਕਸ਼ਾਹੀ ਜੰਤਰੀ ਦਾ ਸਾਲ ਦੇ ਦੇਸੀ ਮਹੀਨਿਆਂ ਦਾ ਪਹਿਲਾ ਮਹੀਨਾ ਹੈ । ਨਾਨਕਸ਼ਾਹੀ ਇੱਕ ਸੂਰਜੀ ਜੰਤਰੀ ਹੈ, ਜਿਸਦਾ ਪਹਿਲਾ ਸਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਸਾਲ 1469 ਈਸਵੀ ਤੋਂ ਸ਼ੁਰੂ ਹੰਦਾ ਹੈ । ਇਹ ਮਹੀਨਾ ਗ੍ਰੈਗਰੀ ਕੈਲੰਡਰ ਅਤੇ ਜੂਲੀਅਨ ਕੈਲੰਡਰ ਦੇ ਮਾਰਚ ਅਤੇ ਅਪ੍ਰੈਲ ਮਹੀਨੇ ਦੇ ਵਿਚਕਾਰ ਆਉਂਦਾ ਹੈ । ਚੇਤ ਦੇ ਦੇਸੀ ਮਹੀਨੇ ਦੀ ਇੱਕ ਤਾਰੀਖ਼ 14 ਮਾਰਚ ਨੂੰ ਸੰਗਰਾਂਦ ਦੇ ਦਿਨ ਹੁੰਦੀ ਹੈ । ਇਸ ਮਹੀਨੇ ਵਿੱਚ 31 ਦਿਨ ਹੁੰਦੇ ਹਨ ।
ਵੈਸਾਖ : ਨਾਨਕਸ਼ਾਹੀ ਜੰਤਰੀ ਅਨੁਸਾਰ ਵੈਸਾਖ ਦਾ ਮਹੀਨਾ ਦੇਸੀ ਮਹੀਨਿਆਂ ਦਾ ਦੂਸਰਾ ਮਹੀਨਾ ਹੈ । ਗ੍ਰੈਗਰੀ ਅਤੇ ਜੂਲੀਅਨ ਕੈਲੰਡਰਾਂ ਅਨੁਸਾਰ 14 ਅਪ੍ਰੈਲ ਨੂੰ ਇਹ ਮਹੀਨਾ ਸ਼ੁਰੂ ਹੁੰਦਾ ਹੈ ਅਤੇ ਅਪ੍ਰੈਲ ਅਤੇ ਮਈ ਦੇ ਵਿਚਕਾਰ ਆਉਂਦਾ ਹੈ । ਵੈਸਾਖ ਮਹੀਨੇ ਵਿੱਚ ਵੀ 31 ਦਿਨ ਹੁੰਦੇ ਹਨ । ਇਸਦਾ ਆਰੰਭ ਵਿਸਾਖੀ ਦੇ ਦਿਹਾੜੇ ਨਾਲ ਹੁੰਦਾ ਹੈ ।
ਜੇਠ : ਜੇਠ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਸ਼ਬਦ ਜੇਸ਼ਠ ਤੋਂ ਹੋਈ ਹੈ । ਇਸ ਮਹੀਨੇ ਵਿੱਚ 31 ਦਿਨ ਹੁੰਦੇ ਹਨ । ਜੇਠ ਮਹੀਨਾ ਗ੍ਰੈਗਰੀ ਅਤੇ ਜੂਲੀਅਨ ਕੈਲੰਡਰਾਂ ਦੇ ਮਈ ਅਤੇ ਜੂਨ ਮਹੀਨਿਆਂ ਦੇ ਵਿਚਕਾਰ ਪੈਂਦਾ ਹੈ ।
ਹਾੜ੍ਹ : ਹਾੜ੍ਹ ਨਾਨਕਸ਼ਾਹੀ ਜੰਤਰੀ ਦਾ ਚੌਥਾ ਦੇਸੀ ਮਹੀਨਾ ਹੈ । ਗ੍ਰੈਗਰੀ ਕੈਲੰਡਰ ਅਤੇ ਜੂਲੀਅਨ ਕੈਲੰਡਰਾਂ ਵਿੱਚ ਜੇਠ ਮਹੀਨਾ ਜੂਨ ਅਤੇ ਜੁਲਾਈ ਦੇ ਵਿਚਕਾਰ ਆਉਂਦਾ ਹੈ । ਇਸ ਮਹੀਨੇ ਵਿੱਚ ਵੀ ਕੁੱਲ 31 ਦਿਨ ਹੁੰਦੇ ਹਨ ।
ਸਾਵਣ : ਸਾਵਣ ਮਹੀਨਾ ਨਾਨਕਸਾਹੀ ਜੰਤਰੀ ਦਾ ਪੰਜਵਾਂ ਦੇਸੀ ਮਹੀਨਾ ਹੈ । ਇਹ ਮਹੀਨਾ ਗ੍ਰੈਗਰੀ ਅਤੇ ਜੂਲੀਅਨ ਕੈਲੰਡਰਾਂ ਵਿੱਚ ਜੁਲਾਈ ਦੇ ਮਹੀਨੇ ਅਤੇ ਅਗਸਤ ਦੇ ਮਹੀਨੇ ਦੇ ਵਿਚਕਾਰ ਆਉਂਦਾ ਹੈ । ਇਸ ਮਹੀਨੇ ਵਿੱਚ 31 ਦਿਨ ਹੁੰਦੇ ਹਨ ।
ਭਾਦੋਂ : ਨਾਨਕਸ਼ਾਹੀ ਜੰਤਰੀ ਦਾ ਭਾਦੋਂ ਛੇਵਾਂ ਮਹੀਨਾ ਹੈ । ਇਹ ਮਹੀਨਾ ਜੂਲੀਅਨ ਅਤੇ ਗ੍ਰੈਗਰੀ ਕੈਲੰਡਰਾਂ ਦੇ ਅਗਸਤ ਅਤੇ ਸਤੰਬਰ ਮਹੀਨਿਆਂ ਦੇ ਵਿਚਾਲੇ ਆਉਂਦਾ ਹੈ । ਭਾਦੋਂ ਮਹੀਨੇ ਵਿੱਚ 30 ਦਿਨ ਹੁੰਦੇ ਹਨ ।
ਅੱਸੂ : ਅੱਸੂ ਮਹੀਨਾ ਨਾਨਕਸਾਹੀ ਜੰਤਰੀ ਦਾ ਸੱਤਵਾਂ ਦੇਸੀ ਮਹੀਨਾ ਹੈ । ਇਹ ਮਹੀਨਾ 30 ਦਿਨਾਂ ਦਾ ਹੁੰਦਾ ਹੈ । ਗ੍ਰੈਗਰੀ ਕੈਲੰਡਰ ਅਤੇ ਜੂਲੀਅਨ ਕੈਲੰਡਰ ਵਿੱਚ ਅੱਸੂ ਮਹੀਨਾ ਸਤੰਬਰ ਅਕਤੂਬਰ ਦੇ ਵਿਚਕਾਰ ਆਉਂਦਾ ਹੈ ।
ਕੱਤਕ : ਨਾਨਕਸ਼ਾਹੀ ਜੰਤਰੀ ਦਾ ਕੱਤਕ ਅੱਠਵਾਂ ਮਹੀਨਾ ਹੈ । ਇਸ ਮਹੀਨੇ ਵਿੱਚ 30 ਦਿਨ ਹੁੰਦੇ ਹਨ । ਜੂਲੀਅਨ ਕੈਲੰਡਰ ਅਤੇ ਗ੍ਰੈਗਰੀ ਕੈਲੰਡਰ ਵਿੱਚ ਇਹ ਮਹੀਨਾ ਅਕਤੂਬਰ ਅਤੇ ਨਵੰਬਰ ਦੇ ਵਿਚਕਾਰ ਆਉਂਦਾ ਹੈ ।
ਮੱਘਰ : ਮੱਘਰ ਮਹੀਨਾ ਨਾਨਕਸ਼ਾਹੀ ਜੰਤਰੀ ਦਾ ਨੌਵਾਂ ਮਹੀਨਾ ਹੈ । ਜੂਲੀਅਨ ਅਤੇ ਗ੍ਰੈਗਰੀ ਕਲੰਡਰਾਂ ਵਿੱਚ ਇਹ ਮਹੀਨਾ ਨਵੰਬਰ ਅਤੇ ਦਸੰਬਰ ਵਿਚਕਾਰ ਆਉਂਦਾ ਹੈ । ਇਸ ਮਹੀਨੇ ਵਿੱਚ 30 ਦਿਨ ਆਉਂਦੇ ਹਨ ।
ਪੋਹ : ਜੂਲੀਅਨ ਕੈਲੰਡਰ ਅਤੇ ਗ੍ਰੈਗਰੀ ਕੈਲੰਡਰ ਅਨੁਸਾਰ ਪੋਹ ਦਸੰਬਰ ਅਤੇ ਜਨਵਰੀ ਮਹੀਨੇ ਦੇ ਵਿਚਕਾਰ ਆਉਂਦਾ ਹੈ । ਇਹ ਨਾਨਕਸ਼ਾਹੀ ਜੰਤਰੀ ਦਾ ਦਸਵਾਂ ਦੇਸੀ ਮਹੀਨਾ ਹੈ । ਪੋਹ ਮਹੀਨੇ ਵਿੱਚ ਕੁੱਲ 30 ਦਿਨ ਹੁੰਦੇ ਹਨ ।
ਮਾਘ : ਮਾਘ ਮਹੀਨਾ ਨਾਨਕਸਾਹੀ ਜੰਤਰੀ ਦਾ ਗਿਆਰਵਾਂ ਮਹੀਨਾ ਹੈ । ਇਹ ਮਹੀਨਾ ਗ੍ਰੈਗਰੀ ਅਤੇ ਜੂਲੀਅਨ ਕੈਲੰਡਰਾਂ ਵਿੱਚ ਜਨਵਰੀ ਅਤੇ ਫ਼ਰਵਰੀ ਦੇ ਵਿਚਕਾਰ ਆਉਂਦਾ ਹੈ । ਇਸ ਮਹੀਨੇ ਵਿੱਚ ਕੁੱਲ 30 ਦਿਨ ਹੁੰਦੇ ਹਨ ।
ਫੱਗਣ : ਨਾਨਕਸ਼ਾਹੀ ਜੰਤਰੀ ਅਨੁਸਾਰ ਫੱਗਣ ਮਹੀਨਾ ਸਾਲ ਦਾ ਬਾਰ੍ਹਵਾਂ ਭਾਵ ਆਖਰੀ ਮਹੀਨਾ ਹੈ । ਇਹ ਮਹੀਨਾ ਜੂਲੀਅਨ ਕੈਲੰਡਰ ਅਤੇ ਗ੍ਰੈਗਰੀ ਕੈਲੰਡਰ ਵਿੱਚ ਜਨਵਰੀ ਅਤੇ ਫ਼ਰਵਰੀ ਦੇ ਵਿਚਕਾਰ ਆਉਂਦਾ ਹੈ । ਇਸ ਮਹੀਨੇ ਵਿੱਚ ਕੁੱਲ 30 ਦਿਨ ਹੁੰਦੇ ਹਨ ।