ਪੰਜਾਬ, ਭਾਰਤ ਦੇ ਉੱਤਰ-ਪੱਛਮ ਵੱਲ ਸਥਿਤ ਹੈ। ਪੰਜਾਬ ਪੱਛਮ ਵੱਲੋਂ ਪਾਕਿਸਤਾਨ, ਉੱਤਰ ਵੱਲ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਵ ਵੱਲ ਹਿਮਾਚਲ ਪ੍ਰਦੇਸ਼ ਅਤੇ ਦੱਖਣ ਵੱਲ ਹਰਿਆਣਾ ‘ਤੇ ਰਾਜਸਥਾਨ ਨਾਲ ਘਿਰਿਆ ਹੈ। ਪੰਜਾਬ ਅਕਸ਼ਾਂਸ਼ (latitudes) 29.30° ਉੱਤਰ ਤੋਂ 32.32° ਉੱਤਰ ਅਤੇ ਰੇਖਾਂਸ਼ (longitudes) 73.55° ਪੂਰਵ ਤੋਂ 76.50° ਪੂਰਵ ਵਿਚਕਾਰ ਫੈਲਿਆ ਹੋਇਆ ਹੈ।
ਵਧੇਰੇ ਮਾਤਰਾ ਵਿੱਚ ਨਦੀਆਂ ਦੀ ਮੌਜੂਦਗੀ ਹੋਣ ਕਾਰਨ ਪੰਜਾਬ ਦਾ ਜਿਆਦਾਤਰ ਹਿੱਸਾ ਉਪਜਾਊ/ਜਰਖੇਜ਼ ਮੈਦਾਨ ਹੈ। ਸਿੰਧੂ, ਰਾਵੀ, ਸਤਲੁਜ, ਬਿਆਸ ਅਤੇ ਘੱਗਰ ਨਦੀਆਂ ਦਿਆਂ ਸਹਾਇਕ ਨਦੀਆਂ ਰਾਜ ਦੇ ਦੱਖਣ-ਪੂਰਵ ਵੱਲ ਵਹਿੰਦੀਆਂ ਪੂਰੇ ਰਾਜ ਨੂੰ ਪਾਰ ਕਰਦਿਆਂ ਨੇ। ਇਹਨਾਂ ਨਦੀਆਂ ਦਿਆਂ ਕਈ ਛੋਟਿਆਂ ਸਦਾਇਕ ਨਦੀਆਂ ਅਤੇ ਨਹਿਰਾਂ ਦਾ ਜਾਲ ਭਾਰਤ ਦੇ ਸੱਭ ਤੋਂ ਵੱਧ ਵਿਸਤਰਤ ਨਹਿਰੀ ਪਰਣਾਲੀ ਦਾ ਅਧਾਰ ਹੈ।
ਮੌਜੂਦਾ ਪੰਜਾਬ ਤਿੰਨ ਵੱਖ ਵੱਖ ਕੁੱਦਰਤੀ ਖੇਤਰਾਂ ਦਾ ਸੁਮੇਲ ਹੈ : ਮਾਝਾ, ਮਾਲਵਾ ਅਤੇ ਦੋਆਬਾ। ਪੰਜਾਬ ਰਾਜ ਦਾ ਦੱਖਣ-ਪੂਰਵ ਇਲਾਕਾ ਅਰਧ-ਬੰਜਰ ਹੈ ਅਤੇ ਸਹਿਜੇ ਹੀ ਰੇਗਿਸਤਾਨੀ ਭੂ ਦਰਿਸ਼ ਚਿੱਤਰ ਪਰਦਰਸ਼ਿਤ ਕਰਦਾ ਹੈ। ਉੱਤਰ-ਪੱਛਮ ਵੱਲ ਹਿਮਾਲਅ ਦੇ ਚਰਨਾਂ ਵਿਚ ਪਹਾੜੀ ਪੇਟੀ ਹੈ।
ਰਾਜ ਵਿਚ ਤਿੰਨ ਮੁੱਖ ਮੌਸਮ ਹੁੰਦੇ ਹਨ:
ਗਰਮੀ ਦਾ ਮੌਸਮ (ਅਪ੍ਰੈਲ ਤੋਂ ਜੂਨ) – ਤਾਪਮਾਨ 45 ਡਿਗਰੀ ਤੱਕ ਚਲਾ ਜਾਂਦਾ ਹੈ
ਬਾਰਿਸ਼ ਦਾ ਮੌਸਮ (ਜੁਲਾਈ ਤੋਂ ਸਤੰਬਰ) – ਔਸਤਨ ਸਲਾਨਾ ਬਾਰਿਸ਼ ਅਰਧ-ਪਹਾੜੀ ਥਾਵਾਂ ਤੇ 96 ਸੈ.ਮੀ. ਅਤੇ ਮੈਦਾਨੀ ਇਲਾਕਿਆਂ ਵਿੱਚ 46 ਸੈ.ਮੀ.
ਸਰਦੀ ਦਾ ਮੌਸਮ (ਅਕਤੂਬਰ ਤੋਂ ਮਾਰਚ) – ਘੱਟ ਤੋਂ ਘੱਟ ਤਾਪਮਾਨ 0 ਡਿਗਰੀ ਤੱਕ ਚਲਾ ਜਾਂਦਾ ਹੈ
ਧਨਵਾਦ ਇਸ ਜਾਣਕਾਰੀ ਲਈ