ਪੰਜਾਬ ਦੇ ਵਾਸੀਆਂ ਨੂੰ ਪੰਜਾਬੀ ਆਖਦੇ ਨੇ। ਪੰਜਾਬੀ ਲੋਕ ਮੂਲ ਰੂਪ ਵਿਚ ਭਾਰਤੀ ਉਪ ਮਹਾਂਦੀਪ ਦੇ ਉੱਤਰ ਪੱਛਮੀ ਖੇਤਰ ਨਾਲ ਸਬੰਧ ਰੱਖਦੇ ਨੇ। ਇਸ ਖੇਤਰ ਦਾ ਨਾਂ ਪੰਜ + ਆਬ (ਜੋੜਨ ਬਾਅਦ ਪੰਜਾਬ) ਐ। ਇਸ ਦਾ ਮਤਲਬ ਐ ਪੰਜ ਦਰਿਆਵਾਂ ਦੀ ਧਰਤੀ।
ਪੰਜਾਬੀ, ਏਸ਼ੀਆ-ਆਰੀਆਈ ਨਸਲ ਨਾਲ਼ ਤਅੱਲੁਕ ਰੱਖਣ ਆਲ਼ੇ ਲੋਕ ਨੇ। ਇਹਨਾਂ ਦੀ ਪਛਾਣ ਇਹਨਾਂ ਦੀ ਬੋਲੀ, ਇਹਨਾਂ ਦੀ ਰਹਿਤਲ ਨਾਲ਼ ਏ, ਯਾਨੀ ‘ਪੰਜਾਬੀ’ ਉਸ ਨੂੰ ਆਖੀ ਦਾ ਏ ਜਿਸ ਦੀ ਬੋਲੀ ਪੰਜਾਬੀ ਹੋਵੇ।
ਪੰਜਾਬੀ ਪਾਕਿਸਤਾਨ ਅਤੇ ਹਿੰਦੁਸਤਾਨ ਤੋਂ ਇਲਾਵਾ ਜੱਗ ਦੇ ਹੋਰ ਬੇ-ਸ਼ੁਮਾਰ ਮੁਲਕਾਂ ’ਚ ਫੈਲੇ ਹੋਏ ਨੇ। ਪੰਜਾਬੀ ਇੰਗਲੈਂਡ, ਨੀਦਰਲੈਂਡ, ਜਰਮਨੀ, ਇਟਲੀ, ਯੂਨਾਨ, ਨਾਰਵੇ, ਡੈਨਮਾਰਕ, ਕੈਨੇਡਾ, ਅਮਰੀਕਾ, ਸਾਊਦੀ ਅਰਬ, ਬਹਿਰੀਨ, ਆਸਟ੍ਰੇਲੀਆ ਇਤਿਆਦਿ ਮੁਲਕਾਂ ’ਚ ਫੈਲੇ ਹੋਏ ਨੇ।
ਪੰਜਾਬੀ ਬੋਲਣ ਵਾਲ਼ਿਆਂ ਦੀ ਗਿਣਤੀ ਤਕਰੀਬਨ 12 ਕਰੋੜ ਐ। ਪੰਜਾਬੀ ਜੱਗ ਦੀ ਆਬਾਦੀ ਦਾ ਦੋ ਫ਼ੀਸਦ ਹਿੱਸਾ ਬਣਦੇ ਨੇ। ਇਹਨਾਂ ਦੀ ਸਭ ਤੋਂ ਵੱਡੀ ਆਬਾਦੀ ਪਾਕਿਸਤਾਨ ਦੇ ਸੂਬਾ ਪੰਜਾਬ ’ਚ ਐ ’ਤੇ ਪਾਕਿਸਤਾਨ ਦੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਨੇ। ਇਸ ਤੋਂ ਬਾਅਦ ਹਿੰਦੁਸਤਾਨ ਦੇ ਸੂਬੇ ਪੰਜਾਬ ਵਿਚ ਵੀ ਇਹਨਾਂ ਦੀ ਵੱਡੀ ਗਿਣਤੀ ਰਹਿੰਦੀ ਏ। ਇੰਗਲੈਂਡ ’ਚ ਪੰਜਾਬੀ ਦੂਜੀ ਵੱਡੀ ਜ਼ਬਾਨ ਏ।