Terms and Conditions ਸ਼ਰਤਾਂ

ਪੰਜਾਬੀ ਮਾਂ ਬੋਲੀ ਵੇਬਸਾਇਟ ਨੂੰ ਇਸਤੇਮਾਲ ਕਰਨ ਦੀਆਂ ਸ਼ਰਤਾਂ
ਕਿਸੇ ਵੀ ਦੇਸ਼, ਕੋਮ, ਪਰਿਵਾਰ ਨੂੰ ਸੁਚਾਰੁ ਢੰਗ ਨਾਲ ਚਲਾਉਣ ਲਈ ਨਿਯਮਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ | ਇਸ ਲਈ ਪੰਜਾਬੀ ਮਾਂ ਬੋਲੀ ਵੇਬਸਾਇਟ ਤੇ ਵਿਚਰਦੇ ਸਮੇ ਹੇਠ ਲਿਖੀਆਂ ਸ਼ਰਤਾਂ ਦਾ ਪਾਲਣ ਕੀਤਾ ਜਾਵੇ |

ਲੇਖਕਾਂ ਲਈ ਸ਼ਰਤਾਂ

ਇਹ ਵੇਬਸਾਇਟ ਲੇਖਕਾਂ ਤੇ ਪਾਠਕਾਂ ਲਈ ਮੁਫਤ ਸੇਵਾਵਾਂ ਪ੍ਰਦਾਨ ਕਰਦੀ ਹੈ | ਸੋ ਪੰਜਾਬੀ ਮਾਂ ਬੋਲੀ ਉਪਰ ਰਚਨਾਵਾਂ ਲਿਖਣ ਲਈ ਤੁਹਾਨੂੰ ਕੋਈ ਖਰਚ ਨਹੀ ਦੇਣਾ ਹੋਵੇਗਾ | ਪੰਜਾਬੀ ਮਾਂ ਬੋਲੀ ਇਕ ਗੈਰ ਸਰਕਾਰੀ ਅਤੇ ਗੈਰ ਮੁਨਾਫ਼ਾ ਸੰਗਠਨ ਹੈ | ਇਸ ਲਈ ਅਜੇ ਤੱਕ ਕਿਸੇ ਵੀ ਕਿਸਮ ਦਾ ਪੈਸੇ ਦਾ ਭੁਗਤਾਨ ਕਿਸੇ ਰਚਨਾ ਲਿਖਣ ਦੇ ਮਿਹਨਤਾਨੇ ਦੇ ਰੂਪ ਵਿੱਚ ਨਹੀਂ ਦਿੱਤਾ ਜਾਂਦਾ। ਕਿਓਂਕੀ ਬਿਨਾਂ ਆਮਦਨ ਦੇ ਚਲ ਰਹੀ ਵੈਬਸਾਈਟ ਲਈ ਘੱਟੋ ਘੱਟ ਅਜੇ ਤੱਕ ਇਹ ਸੰਭਵ ਨਹੀ। ਪਰ ਵਾਅਦਾ ਹੈ ਕਿ ਆਪਦੀਆਂ ਸਿਰਜਣਾਤਮਕ ਰਚਨਾਵਾਂ, ਜੱਦ ਤੱਕ ਦੁਨੀਆਂ ਕਾਇਮ ਹੈ ਸਦਾ ਹੀ ‘ਪਾਠਕਾ/ਲੇਖਕਾਂ/ਖੋਜੀਆਂ’ ਲਈ ਉਪਲੱਭਦ ਰਹਿਣਗੀਆਂ ਅਤੇ ਲੇਖਕਾਂ ਨੂੰ ਓਹਨਾਂ ਦੀ ਹੌਸਲਾ ਅਫਜਾਈ ਲਈ ਸਨਮਾਨਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਆਪਣੀਆਂ ਰਚਨਾਵਾਂ ਸਿਰਫ ਯੂਨੀਕੋਡ ਜਾਂ ਯੂਨੀਕੋਡ ਫੋਂਟ ਨਾਲ ਹੀ ਲਿਖੋ | ਔਨਲਾਈਨ ਯੂਨੀਕੋਡ ਵਿਚ ਲਿਖਣ ਲਈ ਤੁਸੀਂ ‘ਪੰਜਾਬੀ ਟਾਈਪਿੰਗ ਪੈਡ’ ਦੀ ਵਰਤੋਂ ਕਰ ਸਕਦੇ ਹੋ | ਪੰਜਾਬੀ ਟਾਈਪਿੰਗ ਪੈਡ ਲਈ ਇਥੇ ਕਲਿਕ ਕਰੋ | ਯੂਨੀਕੋਡ ਵਾਸਤੇ ਵਧੇਰੇ ਜਾਣਕਾਰੀ ਲਈ ਇਥੇ ਕਲਿਕ ਕਰੋ | ਯੂਨੀਕੋਡ ਫੋਂਟ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ |

ਪਾਠਕਾਂ ਲਈ ਸ਼ਰਤਾਂ
ਇਸ ਵੇਬਸਾਇਟ ਤੋਂ ਰਚਨਾਵਾਂ ਕਾਪੀ ਨਹੀਂ ਕੀਤੀਆਂ ਜਾ ਸਕਦੀਆਂ | ਇਹ ਕਦਮ ਕਵੀਆਂ, ਲੇਖਕਾਂ ਦੇ ਹਿਤਾਂ ਨੂੰ ਧਿਆਨ ਵਿਚ ਰਖਦੇ ਚੁਕਿਆ ਗਿਆ ਹੈ | ਪਰ ਰਚਨਾ ਨੂੰ ਇੰਨ ਬਿੰਨ ਸਾਰਿਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ | ਜੇ ਤੁਸੀਂ ਇਸ ਬਾਰੇ ਕੋਈ ਸੁਝਾਹ ਭੇਜਣਾ ਚਾਹੁੰਦੇ ਹੋ ਤਾਂ ਇਥੇ ਕਲਿਕ ਕਰੋ |

ਪੰਜਾਬੀ ਮਾਂ ਬੋਲੀ ਤੇ ਲਿਖੀਆਂ ਸਾਰੀਆਂ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ਪੰਜਾਬੀ ਮਾਂ ਬੋਲੀ ਵੇਬਸਾਇਟ ਜਾਂ ਸੰਪਾਦਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ਰਚਨਾ ਦਾ ਕਰਤਾ ਹੋਵੇਗਾ।

ਧੰਨਵਾਦ
ਸੰਪਾਦਕ
ਪੰਜਾਬੀ ਮਾਂ ਬੋਲੀ

1 thought on “Terms and Conditions ਸ਼ਰਤਾਂ

  1. ਮੈਂ ਨਵਾਂ ਖਾਤਾ ਬਣਾਉਣਾ ਹੈ
    ਤੇ ਮੈਂ ਇਸ ਵੈੱਬ ਸਾਈਟ ਤੇ ਰਚਨਾ ਸਾਂਝੀ ਕਰਨਾ ਚਾਹੁੰਣਾ ਹਾਂ..
    ਕਿਰਪਾ ਕਰਕੇ ਮੈਨੂੰ ਦਸਿਆ ਜਾਵੇ ਕਿ ਮੈਂ ਇਸ ਤੇ ਨਵਾਂ ਖਾਤਾ ਕਿਵੇਂ ਬਣਾ ਸਕਦਾ ਹਾਂ.

    ਮੈਨੂੰ ਇਹ ਸਾਈਟ ਬਹੁਤ ਹੀ ਵਦੀਆਂ ਲੱਗੀ ਹੈ .
    ਮੇਹਰਬਾਨੀ .

Leave a Reply

Your email address will not be published.