ਪੰਜਾਬੀ ( ਜਿਸ ਨੂੰ ਅੰਗਰੇਜ਼ੀ ਵਿੱਚ Punjabi, ਗੁਰਮੁਖੀ ਵਿੱਚ ਪੰਜਾਬੀ ਅਤੇ, ਸ਼ਾਹਮੁਖੀ ਵਿੱਚ پنجابی ਵਾਂਗ ਲਿਖਿਆ ਜਾਦਾ ਹੈ।) ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਭਾਸ਼ਾ ਹੈ। ਇਹ ਭਾਰਤੀ-ਇਰਾਨੀ ਵਰਗ ਦੇ ਵਿੱਚੋਂ ਭਾਰਤੀ-ਯੂਰਪ ਵਰਗ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਪੰਜਾਬੀ ਸ਼ਬਦ ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ਼ ਲਈ ਵਰਤਿਆ ਜਾਂਦਾ ਹੈ, ਜੋ ਕਿ ਪੰਜਾਬ ਜਾਂ ਪੰਜਾਬੀ ਨਾਲ ਸਬੰਧਤ ਹੋਵੇ, ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਨੂੰ ਪੰਜਾਬੀ ਅਤੇ ਪੰਜਾਬੀ ਖੇਤਰ ਵਿੱਚ ਪੰਜਾਬੀ ਹੀ ਕਿਹਾ ਜਾਦਾ ਹੈ।
ਪੰਜਾਬੀ, ਭਾਰਤੀ ਪੰਜਾਬ ਸੂਬੇ ਦੀ ਸਰਕਾਰੀ ਭਾਸ਼ਾ ਹੈ ਅਤੇ ਨੇੜਲੇ ਸੂਬਿਆਂ ਵਿੱਚ ਵੀ ਬੋਲੀ ਜਾਦੀ ਹੈ, ਜਿਵੇਂ ਕਿ ਹਰਿਆਣਾ, ਹਿਮਾਚਲ ਪਰਦੇਸ਼, ਅਤੇ ਦਿੱਲੀ ਆਦਿ।
ਪੰਜਾਬੀ ਨੂੰ ਉਨ੍ਹਾਂ ਸਾਰੇ ਮੁਲਕਾਂ ਵਿੱਚ ਵੀ ਘੱਟ-ਗਿਣਤੀ ਭਾਸ਼ਾ ਦੇ ਤੌਰ ਉੱਤੇ ਬੋਲਿਆ ਜਾਂਦਾ ਹੈ, ਜਿੱਥੇ ਵੀ ਪੰਜਾਬੀ ਗਏ ਹਨ, ਜਿਵੇਂ ਕਿ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਖਾਸ ਕਰਕੇ ਕੈਨੇਡਾ, ਜਿੱਥੇ ਕਿ ਪੰਜਾਬੀ ਕੈਨੇਡਾ ਦੀ ਜਨ-ਗਣਨਾ ਦੇ ਮੁਤਾਬਕ ਪੰਜਵੀਂ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਸੰਰਚਨਾ ਕੀਤੀ ਗਈ ਹੈ। ਇਹ ਭੰਗੜਾ ਸੰਗੀਤ ਦੀ ਬੋਲੀ ਹੈ, ਜਿਸ ਨੇ ਦੱਖਣੀ ਏਸ਼ੀਆ ਅਤੇ ਸੰਸਾਰ ਭਰ ਵਿੱਚ ਚੰਗਾ ਨਿਮਾਣਾ ਖੱਟਿਆ ਹੈ।
ਪੰਜਾਬੀ ਸੱਭਿਆਚਾਰ ਭਾਰਤ ਅਤੇ ਪਾਕਿਸਤਾਨ ਵਿੱਚ ਹੋਈ 1947 ਈਸਵੀ ਦੀ ਵੰਡ ਕਰਕੇ ਪਰਭਾਵਿਤ ਹੋਇਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੰਡੇ ਹੋਏ ਦੇਸ਼ਾਂ ਅਤੇ ਧਾਰਮਿਕ ਸਬੰਧਾਂ ਨੂੰ ਆਪਣਾ ਵਿੱਚ ਜੋੜਦਾ ਹੈ।
ਨਵੀਂ ਪੰਜਾਬੀ ਸ਼ਬਦਾਵਲੀ ਹੋਰ ਭਾਸ਼ਾਵਾਂ, ਜਿਵੇਂ ਹਿੰਦੀ, ਪਰਸ਼ੀਆਈ, ਅਤੇ ਅੰਗਰੇਜ਼ੀ ਤੋਂ ਪਰਭਾਵਿਤ ਹੈ, ਹੋਰ ਉੱਤਰੀ ਭਾਰਤੀ ਭਾਸ਼ਾਵਾਂ ਵਾਂਗ ਇਸ ਦਾ ਵੀ ਵਿਕਾਸ ਸੰਸਕਰਿਤ ਤੋਂ ਹੋਇਆ ਹੈ। ਪੰਜਾਬੀ ਦੇ ਕਈ ਰੂਪ ਹਨ, ਜਿਵੇਂ ਕਿ ਪੱਛਮੀ ਪੰਜਾਬ ਵਿੱਚ ਲੇਹਿੰਦਾ ਜਾਂ ਲੇਹੰਦਾ ਅਤੇ ਪੂਰਬੀ ਪੰਜਾਬ ਵਿੱਚ ਸਿਰਆਕੀ, ਹਿੰਦਕੋ, ਮਾਝੀ, ਪੋਠੋਹਾਰੀ, ਪਰ ਇਹ ਪੰਜਾਬੀ ਦੇ ਸਾਹਮਣੇ ਨਿਗੂਣੇ ਜਿਹੇ ਹੀ ਹਨ।
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਈ ਲਿੱਪੀਆਂ ਹਨ, ਜੋ ਕਿ ਖੇਤਰ ਅਤੇ ਇਸ ਦੇ ਉਪਭਾਸ਼ਾ ਦੇ ਨਾਲ ਨਾਲ ਬੋਲਣ ਵਾਲੇ ਦੇ ਖੇਤਰ ਉੱਤੇ ਵੀ ਨਿਰਭਰ ਕਰਦਾ ਹੈ। ਭਾਰਤ ਪੰਜਾਬ ਦੇ ਸਿੱਖ ਅਤੇ ਹੋਰ ਇਸ ਨੂੰ ਗੁਰਮੁਖੀ ਵਿੱਚ ਲਿਖਦੇ ਹਨ। ਹਿੰਦੂ ਅਤੇ ਨੇੜੇ ਦੇ ਸੂਬਿਆਂ ਦੇ ਵਾਸੀ ਇਸ ਨੂੰ ਦੇਵਨਾਗਰੀ ਵਿੱਚ ਲਿਖਦੇ ਹਨ। ਪੱਛਮੀ ਪੰਜਾਬ ਵਿੱਚ ਸ਼ਾਹਮੁਖੀ ਵਰਣਮਾਲਾ ਦੇ ਰੂਪ ਵਿੱਚ ਲਿਖਿਆ ਜਾਦਾ ਹੈ। ਗੁਰਮੁਖੀ ਅਤੇ ਸ਼ਾਹਮੁਖੀ ਪੰਜਾਬੀ ਨੂੰ ਲਿਖਣ ਦੇ ਦੋ ਆਮ ਢੰਗ ਹਨ। ਸਮੇਂ ਨਾਲ ਪੰਜਾਬੀਆਂ ‘ਚ ਲਿੱਪੀਆਂ ਦੀ ਸਾਂਝ ਖਤਮ ਹੁੰਦੀ ਜਾ ਰਹੀ ਹੈ। ਭਾਰਤੀ ਤੇ ਪਾਕਿਸਤਾਨੀ ਪੰਜਾਬੀ ਹੁਣ ਕੇਵਲ ਪੰਜਾਬੀ ਨੂੰ ਬੋਲਾਂ ਰਾਹੀਂ ਸਮਝ ਸਕਦੇ ਹਨ, ਪਰ ਲਿੱਪੀ ਦੇ ਰੂਪ ‘ਚ ਨਹੀਂ।
ਅੰਗਰੇਜ਼ੀ ਵਾਂਗ ਹੀ, ਪੰਜਾਬੀ ਦੁਨਿਆਂ ਭਰ ਵਿੱਚ ਫੈਲ ਗਈ ਅਤੇ ਇਸ ਵਾਂਗ ਹੀ ਉੱਥੋਂ ਦੇ ਸਥਾਨਕ ਸ਼ਬਦਾਂ ਨਾਲ ਮਿਲ ਕੇ ਆਪਣਾ ਵਿਕਾਸ ਕੀਤਾ। ਹਾਲਾਂਕਿ ਬਹੁਤ ਸ਼ਬਦ ਹਿੰਦੀ-ਉਰਦੂ ਅਤੇ ਅੰਗਰੇਜ਼ੀ ਤੋਂ ਆਏ ਹਨ, ਪਰ ਪੰਜਾਬੀ ਵਿੱਚ ਸਪੇਨੀ ਅਤੇ ਡੱਚ ਤੋਂ ਵੀ ਸ਼ਬਦ ਆ ਗਏ ਹਨ। ਇਸਕਰਕੇ ਇੱਕ ਵਿਲੱਖਣ ਦੀਸਪੁਰਾ ਪੰਜਾਬੀ ਉੱਭਰ ਰਹੀ ਹੈ। ਕਿਉਕਿ ਪੰਜਾਬੀ ਵਿੱਚ ਸ਼ਬਦਾਂ ਦੀ ਪਹਿਲਾਂ ਕੋਈ ਗਿਣਤੀ ਨਹੀਂ ਹੈ, ਇਸਕਰਕੇ ਲੱਗਦਾ ਹੈ ਕਿ ਦੀਸਪੁਰਾ ਪੰਜਾਬੀ ਭਾਰਤੀ ਖੇਤਰ ਵਿੱਚ ਮੌਜੂਦ ਰੂਪਾਂ ਤੋਂ ਭਵਿੱਖ ਬਣਾਏਗੀ।
ਸੁਰਾਤਮਕ ਭਾਸ਼ਾ
ਪੰਜਾਬੀ ਦੀ ਇੱਕ ਖਾਸ ਗੱਲ ਜੋ ਇਸਨੂੰ ਦੂਜੀਆਂ ਇੰਡੋ-ਯੂਰਪੀਅਨ ਅਤੇ ਭਾਰਤੀ ਭਾਸ਼ਾਵਾਂ ਤੋਂ ਅੱਡ ਕਰਦੀ ਹੈ, ਉਹ ਹੈ ਇਸਦਾ ਸੁਰਾਤਮਕ ਹੋਣਾ। ਪੰਜਾਬੀ ਵਿੱਚ ਪੰਜ ਸੁਰ /ਘ/, /ਝ/, /ਢ/, /ਧ/, /ਭ/ ਹਨ। ਇਸ ਤੋਂ ਇਲਾਵਾ /ਹ/ ਧੁਨੀ ਵੀ ਸ਼ਬਦ ਵਿੱਚ ਆਪਣੇ ਸਥਾਨ ਅਨੁਸਾਰ ਸੁਰ ਵਿੱਚ ਬਦਲ ਜਾਂਦੀ ਹੈ।
ਪੰਜਾਬੀ
ਪੰਜਾਬੀ, पंजाबी, پنجابی, ਨਮੂਨਾ:IAST
ਇਹ ਭਾਸ਼ਾ ਜਿਥੇ ਬੋਲੀ ਜਾਂਦੀ ਹੈ : ਭਾਰਤ, ਪਾਕਿਸਤਾਨ, ਬਰਤਾਨੀਆ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਦੇਸ਼, ਜਿੱਥੇ ਵੀ ਪੰਜਾਬੀ ਗਏ
ਖੇਤਰ: ਪੰਜਾਬ
ਕੁਲ ਬੋਲਣ ਵਾਲੇ: 1998 ਤੱਕ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ 10.4 ਕਰੋੜ ਸੀ।
ਦਰਜਾ: 9-11
ਭਾਸ਼ਾ ਦਾ ਵਰਗ:
ਭਾਰਤੀ-ਯੂਰਪੀ
ਭਾਰਤੀ-ਇਰਾਨੀ
ਭਾਰਤੀ-ਵੈਦਿਕ
ਪੰਜਾਬੀ ਲਿਪੀ:
ਗੁਰਮੁਖੀ (ਭਾਰਤ ਵਿੱਚ) ਅਤੇ
ਸ਼ਾਹਮੁਖੀ (ਪਾਕਿਸਤਾਨ ਵਿੱਚ)
ਸਰਕਾਰੀ ਦਰਜਾ
ਜਿਥੇ ਇਸ ਭਾਸ਼ਾ ਨੂੰ ਸਰਕਾਰੀ ਦਰਜਾ ਮਿਲਿਆ: ਪੰਜਾਬ (ਭਾਰਤ), ਦਿੱਲੀ, ਚੰਡੀਗੜ੍ਹ
ਭਾਸ਼ਾ ਦੇ ਕੋਡ
ISO 639-1: pa
ISO 639-2: pan
ISO 639-3: variously:
pan – Punjabi (Eastern)
pnb – Punjabi (Western)
pmu – Punjabi (Mirpuri)
ਬਹੁਤ ਹੈ ਵਧੀਆਂ ਨਿਬੰਧ ਹੈ। ਬਿਲਕੁਲ ਸਹੀ ਹੈ ਕੇ ਪੰਜਾਬੀ ਭਾਸ਼ਾ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਸਾਢੇ ਸੱਭ ਦੀ ਹੈ। ਜੇ ਅਸੀਂ ਆਪ ਇਸ ਨੂੰ ਮਾਨਤਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦਵੇਗਾ ?
Nice lekh on punjabi language
Bhai ji.
Mein apni maa boli de sewa karna chaunda hai. Kuch madad karo.
Mein delhi janak puri rehnda han te mera no hai 9810723221
Essay you farmer
Very interesting
ਬਹੁਤ ਜਾਨਕਾਰਕ ਨਿਬੰਧ ਹੈ ਬਾਈ ਜੀ
Vry intrestin g hor essay v kro g
ਕਿਰਪਾ ਕਰਕੇ ਪੰਜਾਬੀ ਬੋਲੀ ਦੇ ਜਨਮ ਅਤੇ ਵਿਕਾਸ ਬਾਰੇ ਚਾਨਣਾ ਪਾਓ!!
ਜਨਮ = ਸ਼ੋਕੀਆ
ਵਿਕਾਸ = ਬਹੁਤ ਧੀਮਾ
ਇਰਾਦਾ = ਪੰਜਾਬੀ ਭਾਸ਼ਾ ਦਾ ਸਤਿਕਾਰ, ਪ੍ਰਚਾਰ, ਪ੍ਰਸਾਰ ਤੇ ਵਿਸਥਾਰ | ਸੰਗ੍ਰਹਿ | ਤਕਨੀਕੀ ਵਿਕਾਸ
Very good