ਆਤਿਸ਼ ਬਾਜ਼ੀਆਂ ਛੁਟਦੀਆਂ ਫੁਲ ਝੜੀਆਂ ਫੂਹੀ ਛੁੱਟੇ ਤੇ ਬਾਜ਼ ਹਵਾ ਮੀਆਂ
ਹਾਥੀ ਮੋਰ ਤੇ ਚਰਖੀਆਂ ਝਾੜ ਛੁੱਟਣ ਤਾੜ ਤਾੜ ਪਟਾਕਿਆਂ ਪਾ ਮੀਆਂ
ਸਾਵਨ ਭਾਦੋਂ ਕੁੱਜੀਆਂ ਨਾਲ ਚਹਿਕੇ ਟਿੰਡ ਚੂਹੀਆਂ ਦੀ ਕਰੇ ਤਾ ਮੀਆਂ
ਮਹਿਤਾਬੀਆਂ ਟੋਟਕੇ ਚਾਦਰਾਂ ਸਨ ਦੇਵਣ ਚੱਕੀਆਂ ਵੱਡੇ ਰਸਾ ਮੀਆਂ
201. ਖੇੜੇ ਜੰਞ ਲੈ ਕੇ ਢੁੱਕੇ
ਮਿਲੇਮੇਲ ਸਿਆਲਨਾਂ ਜੰਜ ਆਂਦੀ ਲੱਗੀਆਂ ਸਉਨ ਸੁਪਤ ਕਰਾਵਨੇ ਨੂੰ
ਘਤ ਸੁਰਮ ਸਲਾਈਆਂ ਦੇਣ ਗਾਲ਼ੀ ਅਤੇ ਖੁਢਕਨੇ ਨਾਲ ਖਡਾਵਨੇ ਨੂੰ
ਮੌਲੀ ਨਾਲ ਚਾ ਕਛਿਆ ਗਭਰੂ ਨੂੰ ਰੋੜੀ ਲੱਗੀਆਂ ਆਨ ਖੋਵਾਵਨੇ ਨੂੰ
ਭਰੀ ਘੜਾ ਘੜੋਲੀ ਤੇ ਕੁੜੀ ਨਹਾਤੀ ਆਈਆਂ ਫੇਰ ਨਕਾਹ ਪੜ੍ਹਾਵਨੇ ਨੂੰ
ਵਾਰਸ ਸ਼ਾਹ ਵਿਵਾਹ ਦੇ ਗੀਤ ਮਿੱਠੇ ਕਾਜ਼ੀ ਆਇਆ ਮੇਲ ਮਿਲਾਵਨੇ ਨੂੰ