ਸਤਿਗੁਰਾਂ ਕਾਜ ਸਵਾਰਿਆ ਈ
ਜੇ ਵੀਰ ਆਇਆ ਮਾਏ ਲੰਮੀ- ਲੰਮੀ ਰਾਹੀਂ ਨੀ
ਘੋੜਾ ਤਾਂ ਬੱਧਾ ਵੀਰ ਨੇ ਹੋਠ ਫਲਾਹੀਂ ਨੀ
ਭੈੇਣਾਂ ਨੇ ਵੀਰ ਸਿੰਗਾਰੀਆ ਈ
ਭੈੇਣਾਂ ਨੇ ਵੀਰ ਸਿੰਗਾਰੀਆ ਮਾਏ ਨੀ
ਭਾਬੀਆਂ ਦੇਵਰ ਘੋੜੀ ਚਾੜ੍ਹਿਆ ਈ
ਭਾਬੀਆਂ ਦੇਵਰ ਘੋੜੀ ਚਾੜ੍ਹਿਆ ਮਾਏ ਨੀ
ਸਤਿਗੁਰਾਂ ਕਾਜ ਸਵਾਰਿਆ ਈ।
ਜੇ ਵੀਰ ਆਇਆ ਮਾਏ ਨਦੀਏ ਕਿਨਾਰੇ ਨੀ
ਨਦੀ ਤਾਂ ਦਿੰਦੀ ਵੀਰ ਨੂੰ ਠੰਢੇ ਹੁਲਾਰੇ ਨੀ
ਭੈੇਣਾਂ ਨੇ ਵੀਰ ਸਿੰਗਾਰੀਆ ਈ
ਭੈੇਣਾਂ ਨੇ ਵੀਰ ਸਿੰਗਾਰੀਆ ਮਾਏ ਨੀ
ਭਾਬੀਆਂ ਦੇਵਰ ਘੋੜੀ ਚਾੜ੍ਹਿਆ ਈ
ਭਾਬੀਆਂ ਦੇਵਰ ਘੋੜੀ ਚਾੜ੍ਹਿਆ ਮਾਏ ਨੀ
ਸਤਿਗੁਰਾਂ ਕਾਜ ਸਵਾਰਿਆ ਈ।
ਜੇ ਵੀਰ ਆਇਆ ਮਾਏ ਸਹੁਰੇ ਦੀਆਂ ਗਲੀਆਂ ਨੀ
ਸੱਸ ਤਾਂ ਚੁੰਮੇ ਵੀਰ ਦੇ ਸਿਹਰੇ ਦੀਆਂ ਕਲੀਆਂ ਨੀ
ਭੈੇਣਾਂ ਨੇ ਵੀਰ ਸਿੰਗਾਰੀਆ ਈ
ਭੈੇਣਾਂ ਨੇ ਵੀਰ ਸਿੰਗਾਰੀਆ ਮਾਏ ਨੀ
ਭਾਬੀਆਂ ਦੇਵਰ ਘੋੜੀ ਚਾੜ੍ਹਿਆ ਈ
ਭਾਬੀਆਂ ਦੇਵਰ ਘੋੜੀ ਚਾੜ੍ਹਿਆ ਮਾਏ ਨੀ
ਸਤਿਗੁਰਾਂ ਕਾਜ ਸਵਾਰਿਆ ਈ।