ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।
ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਗਾਨਾ।
ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਗਾਨਾ।
ਘਾਨੇ ਦੇ ਫੁੰਮਣ ਚਾਰ, ਮੇਰੇ ਬੰਨੜੇ ਦੇ,
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।
ਆ ਵੇ ਬੰਨਾ, ਲਾ ਸ਼ਗਨਾਂ ਦੀ ਮਹਿੰਦੀ।
ਆ ਵੇ ਬੰਨਾ, ਲਾ ਸ਼ਗਨਾਂ ਦੀ ਮਹਿੰਦੀ।
ਮਹਿੰਦੀ ਦਾ ਰੰਗ ਸੂਹਾ ਲਾਲ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।
ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਸਿਹਰਾ।
ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਸਿਹਰਾ।
ਸਿਹਰੇ ਦੀ ਲੜੀਆਂ ਚਾਰ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।
ਆ ਵੇ ਬੰਨਾ,ਚੜ੍ਹ ਸ਼ਗਨਾਂ ਦੀ ਘੋੜੀ।
ਆ ਵੇ ਬੰਨਾ, ਚੜ੍ਹ ਸ਼ਗਨਾਂ ਦੀ ਘੋੜੀ।
ਜੋੜੀ ਭਰਾਵਾਂ ਦੀ ਨਾਲ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।
ਆ ਵੇ ਬੰਨਾ,ਲੈ ਸ਼ਗਨਾਂ ਦੀਆ ਲਾਵਾਂ।
ਆ ਵੇ ਬੰਨਾ, ਲੈ ਸ਼ਗਨਾਂ ਦੀਆ ਲਾਵਾਂ।
ਨਿੱਕੀ ਜਿਹੀ ਬੰਨੋ ਤੇਰੇ ਨਾਲ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।
ਆ ਵੇ ਬੰਨਾ,ਲਿਆ ਸ਼ਗਨਾਂ ਦਾ ਡੋਲਾ।
ਆ ਵੇ ਬੰਨਾ, ਲਿਆ ਸ਼ਗਨਾਂ ਦਾ ਡੋਲਾ ।
ਮਾਂ ਨੇ ਪਾਣੀ ਪੀਤਾ ਵਾਰ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।